ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੦

ਕਰਦੇ ਸਨ ਕਿ ਕਿਸ ਵਿਸ਼ੇ ਨਾਲ ਕਿਸ ਮਾਨਸਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ। ਜਦ ਕੋਈ ਵਿਅਕਤੀ ਸਾਹਿੱਤ ਬਾਰੇ ਇਹ ਕਹਿੰਦਾ ਸੀ ਕਿ ਇਸ ਦਾ ਬਾਲਕ ਦੀ ਨਿਰੀ ਕਲਪਣਾ ਨਾਲ ਹੀ ਸਬੰਧ ਹੈ ਅਤੇ ਦਲੀਲ ਸ਼ਕਤੀ ਦੇ ਵਾਧੇ ਲਈ ਉਸਨੂੰ ਹੋਰ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ, ਤਾਂ ਸਾਹਿੱਤ ਦੇ ਪੱਖੀ ਆਖਦੇ ਸਨ ਕਿ ਸਾਹਿੱਤ ਨਾਲ ਨਿਰੀ ਕਲਪਣਾ ਦਾ ਵਿਕਾਸ ਨਹੀਂ ਹੁੰਦਾ ਸਗੋਂ ਮਨੁਖ ਦੀ ਦਲੀਲ ਦੇਣ ਦੀ ਸ਼ਕਤੀ ਦਾ ਵੀ ਵਿਕਾਸ ਹੁੰਦਾ ਹੈ। ਸਪੈਂਸਰ ਤੋਂ ਪਹਿਲੇ ਸਿਖਿਆ ਸ਼ਾਸਤਰੀਆਂ ਦਾ ਵਿਚਾਰ ਸੀ ਕਿ ਪਦਾਰਥ ਵਿਗਿਆਨ ਨਾਲ ਮਨੁਖ ਦੀ ਤਰਕ-ਬੁਧੀ ਅਤੇ ਜਾਂਚਣ ਪੜਤਾਲਣ ਦੀ ਸ਼ਕਤੀ ਦਾ ਵਾਧਾ ਹੁੰਦਾ ਹੈ ਪਰ ਸਪੈਂਸਰ ਨੇ ਆਪਣੀ ‘ਐਜ਼ੂਕੇਸ਼ਨ' ਨਾਮੀ ਪੁਸਤਕ ਵਿਚ ਇਹ ਸਿੱਧ ਕੀਤਾ ਕਿ ਪਦਾਰਥ ਵਿਗਿਆਨ ਦੀ ਸਿਖਿਆ ਨਾਲ ਮਨੁਖ ਦੀ ਬੁਧੀ ਦਾ ਸਭ ਤੋਂ ਉਤਮ, ਇਥੋਂ ਤਕ ਕਿ ਯਾਦ ਸ਼ਕਤੀ ਦਾ ਵੀ ਵਿਕਾਸ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਪਦਾਰਥ ਵਿਗਿਆਨ ਦਾ ਕਲਪਣਾ ਸ਼ਕਤੀ ਦੇ ਵਿਕਾਸ ਵਿਚ ਸਾਹਿੱਤ ਦੇ ਟਾਕਰੇ ਕਿਤੇ ਵਧ ਮਹੱਤਾ ਹੈ। ਇਕ ਵਿਗਿਆਨੀ ਉਪਯੋਗੀ ਕਲਪਣਾ ਨੂੰ ਮਨ ਵਿਚ ਲਿਆਉਂਦਾ ਹੈ ਅਤੇ ਇਸ ਕਲਪਣਾ ਦੇ ਸਹਾਰੇ ਨਵੀਆਂ ਸਚਿਆਈਆਂ ਦੀ ਖੋਜ ਕਰਦਾ ਹੈ।

ਸਾਡੇ ਵਰਤਮਾਨ ਸਮੇਂ ਦੀਆਂ ਮਨੋ-ਵਿਗਿਆਨਿਕ ਖੋਜਾਂ ਨੇ ਉਪਰ ਦੱਸੇ ਮਤਭੇਦ ਨੂੰ ਬਹੁਤ ਸਾਰਾ ਨਿਰਾਰਥਕ ਬਣਾ ਦਿੱਤਾ ਹੈ। ਵਰਤਮਾਨ ਕਾਲ ਦੇ ਸਿਖਿਆ ਵਿਗਿਆਨੀਆਂ (ਉਦਾਹਰਨ ਵਜੋਂ ਰੇਮੰਟ) ਦਾ ਮਤ ਹੈ ਕਿਸੇ ਵਿਸ਼ੇ ਦਾ ਮਨ ਲਾਕੇ ਅਧਿਅਨ ਕਰਨ ਵਿਚ ਸਮੁਚੇ ਮਨ ਨੂੰ ਕੰਮ ਕਰਨਾ ਪੈਂਦਾ ਹੈ, ਕੇਵਲ ਮਨ ਦੇ ਕਿਸੇ ਨੂੰ ਹਿੱਸੇ ਨਹੀਂ। ਇਸ ਲਈ ਜਿਹੜੀ ਮਾਨਸਿਕ ਸਿਖਿਆਂ ਕਿਸੇ ਵਿਸ਼ੇ ਦੀ ਪੜ੍ਹਾਈ ਵਿਚ ਬੱਚੇ ਨੂੰ ਮਿਲਦੀ ਹੈ ਉਸਦੀ ਮੌਲਕਤਾ ਪੜ੍ਹਾਏ ਜਾਣ ਵਾਲੇ ਵਿਸ਼ੇ ਦੀ ਥਾਂ ਪੜ੍ਹਾਈ ਦੇ ਢੰਗ ਉਤੇ ਨਿਰਭਰ ਹੁੰਦੀ ਹੈ।[1] ਜੋ ਪਦਾਰਥ ਗਿਆਨ ਨੂੰ ਚੰਗੇ ਢੰਗ ਨਾਲ ਨਾ ਪੜ੍ਹਾਇਆ ਜਾਵੇ ਤਾਂ ਉਹ ਬਾਲਕਾਂ


  1. "In the act of genuine learning, whatever the subject may be, it is the whole mind that works and not this or that supposed special organ of the mind. So that mental discipline depends, not so much upon the subjects taught, as upon the method of teaching. Bad science teaching will not improve the reasoning power but will leave the learner still under the thumb of authority and prescription, whilst good science teaching will avoid this evil, and will also exercise the imagination by opening out wonder lands as glorious as those of literature On the other hand, literary and historical instruction will leave the imagination barren whilst sound instruction in these branches will not only avoid this mistake, but will also furnish the means of abundant exercise in caution, judgement and valid inference."-Raymont, The Principles of Education.

    P. 100.