੭੧
ਦੀ ਸੁਤੰਤਰ ਸੋਚਣ ਦੀ ਸ਼ਕਤੀ ਦਾ ਵਿਕਾਸ ਕਰਨ ਦੀ ਥਾਂ ਉਨ੍ਹਾਂ ਵਿਚ ਲਕੀਰ ਦਾ ਫਕੀਰ ਬਨਣ ਦੀ ਆਦਤ ਪਾ ਸਕਦਾ ਹੈ, ਅਤੇ ਜੇ ਉਹ ਚੰਗੇ ਢੰਗ ਨਾਲ ਪੜ੍ਹਾਇਆ ਜਾਵੇ ਤਾਂ ਉਸ ਨਾਲ ਸੁਤੰਤਰ ਸੋਚਣ ਦੀ ਸ਼ਕਤੀ ਤੋਂ ਬਿਨਾਂ ਬਾਲਕ ਦੀ ਕਲਪਣਾ ਦਾ ਉਸੇ ਤਰ੍ਹਾਂ ਵਿਕਾਸ ਹੁੰਦਾ ਹੈ ਜਿਸ ਤਰ੍ਹਾਂ ਸਾਹਿਤ ਦੇ ਪੜ੍ਹਨ ਨਾਲ ਹੁੰਦਾ ਹੈ। ਇਸੇ ਤਰ੍ਹਾਂ ਗਲਤ ਢੰਗ ਨਾਲ ਸਾਹਿੱਤ ਜਾਂ ਇਤਿਹਾਸ ਦੀ ਕਰਾਈ ਪੜ੍ਹਾਈ ਕਲਪਣਾ ਦਾ ਵਿਕਾਸ ਕਰਨ ਦੀ ਥਾਂ ਕਲਪਣਾ ਦਾ ਖਾਤਮਾ ਹੀ ਕਰ ਦੇਂਦੀ ਹੈ। ਚੰਗੇ ਢੰਗ ਨਾਲ ਕਰਾਈ ਸਾਹਿੱਤ ਅਤੇ ਇਤਿਹਾਸ ਦੀ ਪੜ੍ਹਾਈ ਨਿਰਾ ਕਲਪਣਾ ਦਾ ਵਿਕਾਸ ਹੀ ਨਹੀਂ ਸਗੋਂ ਸੁਤੰਤਰ ਸੋਚ ਅਤੇ ਦਲੀਲ ਦੀਆਂ ਸ਼ਕਤੀਆਂ ਵਿਚ ਵੀ ਵਾਧਾ ਕਰੇਗੀ। ਇਥੇ ਇਹ ਦਸ ਦੇਣਾ ਜ਼ਰੂਰੀ ਹੈ ਕਿ ਕੁਝ ਵਿਸ਼ੇ ਦੂਸਰਿਆਂ ਵਿਸ਼ਿਆਂ ਦੇ ਟਾਕਰੇ ਵਿਸ਼ੇਸ਼ ਮਾਨਸਿਕ ਸ਼ਕਤੀਆਂ ਦਾ ਵਿਕਾਸ ਵਧੇਰੇ ਕਰਦੇ ਹਨ। ਉਦਾਹਰਨ ਵਜੋਂ ਗਣਿਤ ਨਾਲ ਸੂਖਮ ਵਿਚਾਰ ਕਰਨ ਦੀ ਸ਼ਕਤੀ ਆਉਂਦੀ ਹੈ ਅਤੇ ਇਤਿਹਾਸ ਨਾਲ ਸਮਾਜਕ ਗਲਾਂ ਉਤੇ ਸੋਚ ਵਿਚਾਰ ਕਰਨ ਦੀ। ਇਸ ਲਈ ਬੱਚੇ ਦੀ ਸਿਖਿਆ ਵਿਚ ਕੁਝ ਵਿਸ਼ਿਆਂ ਦੇ ਟਾਕਰੇ ਦੂਸਰੇ ਵਿਸ਼ੇ ਵਧੇਰੇ ਲਾਭਦਾਇਕ ਹੁੰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਮਾਨਸਿਕ ਉੱਨਤੀ ਕਰਨਾ, ਬੱਚੇ ਦੀ ਬੁਧੀ ਨੂੰ ਵਿਕਸਤ ਕਰਨਾ, ਸਿਖਿਆ ਦਾ ਇਕ ਮਹਾਨ ਉਦੇਸ਼ ਹੈ। ਪਰ ਪਾਠ-ਵਿਸ਼ੇ ਦੀ ਚੋਣ ਵਿਚ ਕੇਵਲ ਇਨ੍ਹਾਂ ਗਲਾਂ ਦਾ ਹੀ ਧਿਆਨ ਰਖਣਾ ਉਚਿਤ ਨਹੀਂ; ਹੈ। ਪਾਠ-ਵਿਸ਼ੇ ਦੀ ਚੋਣ ਸਮੇਂ ਮਾਨਸਿਕ ਵਿਕਾਸ ਵਲ ਧਿਆਨ ਰਖਣ ਦੇ ਨਾਲ ਨਾਲ ਸਿਖਿਆ ਦੇ ਵਿਸ਼ੇ ਦਾ ਜੀਵਨ ਵਿਚ ਲਾਭਦਾਇਕ ਹੋਣਾ ਵੀ ਜ਼ਰੂਰੀ ਸਮਝਿਆ ਜਾਵੇ। ਗਣਿਤ, ਇਤਿਹਾਸ, ਭੂਗੋਲ ਆਦਿ ਵਿਸ਼ੇ ਬੱਚੇ ਨੂੰ ਪੜ੍ਹਾਏ ਜਾਣੇ ਉਸਦੀ ਯੋਗ ਸਿਖਿਆ ਲਈ ਜ਼ਰੂਰੀ ਹਨ। ਇਨ੍ਹਾਂ ਦੀ ਸਿਖਿਆ ਦੀ ਲੋੜ ਇਸ ਗਲ ਤੇ ਨਿਰਭਰ ਹੈ ਕਿ ਇਨ੍ਹਾਂ ਰਾਹੀਂ ਪਰਾਪਤ ਹੋਇਆ ਗਿਆਨ ਬੱਚੇ ਦੇ ਜੀਵਨ ਵਿਚ ਕੰਮ ਆਉਂਦਾ ਹੈ। ਜੱਦ ਬੱਚਾ ਆਪਣੇ ਕੰਮ ਆਉਂਣ ਵਾਲੇ ਸਭ ਤਰ੍ਹਾਂ ਦੇ ਗਿਆਨ ਨੂੰ ਪਰਾਪਤ ਕਰਨ ਦੀ ਇੱਛਾ ਕਰਦਾ ਹੈ ਤਾਂ ਉਸ ਨੂੰ ਉਹ ਮਾਨਸਿਕ ਸਿਖਿਆ ਆਪਣੇ ਆਪ ਮਿਲ ਜਾਂਦੀ ਹੈ ਜਿਸ ਦੀ ਉਸਦੇ ਮਾਨਸਿਕ ਵਿਕਾਸ ਲਈ ਲੋੜ ਹੁੰਦੀ ਹੈ।
ਬੱਚੇ ਦੇ ਪਾਠ-ਕਰਮ ਵਿਚ ਮੁਢ ਵਿਚ ਅਜਿਹੇ ਵਿਸ਼ੇ ਹੁੰਦੇ ਹਨ ਜਿਹੜੇ ਸਾਰੇ ਹੀ ਬਾਲਕਾਂ ਨੂੰ ਇਕ ਤਰ੍ਹਾਂ ਹੀ ਪੜ੍ਹਨੇ ਪੈਂਦੇ ਹਨ, ਉਨ੍ਹਾਂ ਦੀ ਰੁਚੀ ਅਤੇ ਯੋਗਤਾ ਅਨੁਸਾਰ ਉਨ੍ਹਾਂ ਨੂੰ ਕੁਝ ਵਿਸ਼ੇਸ਼ ਵਿਸ਼ੇ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਇਥੇ ਇਹ ਦਸਣਾ ਜ਼ਰੂਰੀ ਹੈ ਕਿ ਵਖ ਵਖ ਵਿਅਕਤੀਆਂ ਦੀਆਂ ਜਨਮ ਜਾਤ ਕਰਕੇ ਵਖ ਵਖ ਯੋਗਤਾਵਾਂ ਹੁੰਦੀਆਂ ਹਨ ਅਤੇ ਵਖ ਵਖ ਵਿਸ਼ੇ ਇਨ੍ਹਾਂ ਯੋਗਤਾਵਾਂ ਦੇ ਵਾਧੇ ਲਈ ਲੋੜੀਂਦੇ ਹੁੰਦੇ ਹਨ। ਜਿਸ ਵਿਅਕਤੀ ਦੀ ਕਵਿਤਾ ਵਿਚ ਵਿਸ਼ੇਸ਼ ਯੋਗਤਾ ਹੁੰਦੀ ਹੈ ਉਸ ਵਿਚ ਸਧਾਰਨ ਤੌਰ ਤੋ ਗਣਿਤ ਦੀ ਯੋਗਤਾ ਨਹੀਂ ਹੁੰਦੀ। ਇਸੇ ਤਰ੍ਹਾਂ ਕੋਈ ਵਿਰਲਾ ਗਣਿਤ ਵਿਚ ਪਰਬੀਨ ਆਪਣੀ ਪ੍ਰਤਿਭਾ ਕਵਿਤਾ ਵਿਚ ਵਿਖਾ ਸਕਦਾ ਹੈ। ਇਸ ਲਈ ਬਾਲਕਾਂ ਦੀ ਯੋਗਤਾ ਨੂੰ ਜਾਣਕੇ ਉਨ੍ਹਾਂ ਨੂੰ ਵਿਸ਼ੇਸ਼ ਪਰਕਾਰ ਦੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ।
ਇੰਗਲੈਂਡ ਦੇ ਪਰਸਿਧ ਮਨੋਵਿਗਿਆਨੀ ਸਪਿਆਰਮੈਨ ਦੀਆਂ ਵਿਗਿਆਨਿਕ ਖੋਜਾਂ ਤੋਂ ਇਹ ਪਤਾ ਚੱਲਿਆ ਹੈ ਕਿ ਮਨੁਖ ਦੀ ਬੁਧੀ ਦੇ ਤਰ੍ਹਾਂ ਦੇ ਤੱਤਾਂ ਦੀ ਬਣੀ ਹੋਈ ਹੈ। ਇਕ ਤੱਤ ਆਮ ਸਧਾਰਨ ਹੁੰਦਾ ਹੈ ਅਤੇ ਦੂਸਰਾ ਤੱਤ ਵਿਸ਼ੇਸ਼ ਹੁੰਦਾ ਹੈ। ਕਿਸੇ ਵਿਅਕਤੀ ਵਿਚ ਸਧਾਰਨ ਬੁਧੀ ਬਹੁਤ ਹੁੰਦੀ ਹੈ ਅਤੇ ਕਿਸੇ ਵਿਚ ਵਿਸ਼ੇਸ਼। ਇਸੇ ਤਰ੍ਹਾਂ ਕੋਈ ਪਾਠ-ਵਿਸ਼ਾ