੭੨
ਬੱਚੇ ਨੂੰ ਸਧਾਰਨ ਬੁੱਧੀ ਦੀ ਸਿਖਿਆ ਵਧੇਰੇ ਦਿੰਦਾ ਹੈ ਅਤੇ ਕੋਈ ਵਿਸ਼ੇਸ਼ ਬੁੱਧੀ ਦੀ। ਗਣਿਤ, ਬੋਲੀ ਅਤੇ ਪਦਾਰਥ ਵਿਗਿਆਨ ਵਿਚ ਬਚਿਆਂ ਨੂੰ ਸਧਾਰਨ ਬੁਧੀ ਦੀ ਵਧੇਰੇ ਲੋੜ ਹੁੰਦੀ ਹੈ ਪਰ ਸੰਗੀਤ, ਹੱਥ ਦੇ ਕੰਮਾਂ ਅਤੇ ਡਰਾਇੰਗ ਆਦਿ ਵਿਸ਼ਿਆਂ ਦੇ ਸਿਖਣ ਲਈ ਵਿਸ਼ੇਸ਼ ਯੋਗਤਾਂ ਦੀ ਲੋੜ ਵਧੇਰੇ ਹੁੰਦੀ ਹੈ। ਇਨ੍ਹਾਂ ਯੋਗਤਾਵਾਂ ਦੀ ਸਿਖਲਾਈ ਵੀ ਇਨ੍ਹਾਂ ਵਿਸ਼ਿਆਂ ਨਾਲ ਵਧੇਰੇ ਹੁੰਦੀ ਹੈ। ਸੰਸਾਰਿਕ ਜੀਵਨ ਵਿਚ ਮਨੁਖ ਨੂੰ ਜਿੱਨੀ ਸਧਾਰਨ ਬੁਧੀ ਦੀ ਲੋੜ ਪੈਂਦੀ ਹੈ ਉੱਨੀ ਵਿਸ਼ੇਸ਼ ਬੁੱਧੀ ਦੀ ਨਹੀਂ। ਇਸ ਗਲ ਨੂੰ ਧਿਆਨ ਵਿਚ ਰੱਖਕੇ ਬਾਲਕਾਂ ਦੇ ਪਾਠ-ਕਰਮ ਵਿਚ ਗਣਿਤ, ਬੋਲੀ, ਪਦਾਰਥ ਵਿਗਿਆਨ ਆਦਿ ਵਿਸ਼ਿਆਂ ਨੂੰ ਜਿਨ੍ਹਾਂ ਨਾਲ ਬੱਚੇ ਦੀ ਸਧਾਰਨ ਬੁਧੀ ਵਿਚ ਵਾਧਾ ਹੁੰਦਾ ਹੈ, ਪਹਿਲੀ ਥਾਂ ਦੇਣੀ ਚਾਹੀਦੀ ਹੈ। ਉਸ ਪਿਛੋਂ ਸਾਹਿੱਤ, ਇਤਿਹਾਸ ਅਤੇ ਭੂਗੋਲ ਦਾ ਥਾਂ ਹੋਣਾ ਚਾਹੀਦਾ ਹੈ, ਕਿਉਂ ਜੁ ਪਹਿਲੇ ਵਿਸ਼ਿਆਂ ਦੇ ਟਾਕਰੇ, ਇਨ੍ਹਾਂ ਵਿਚ ਸਧਾਰਨ ਬੁੱਧੀ ਦੀ ਟ੍ਰੇਨਿੰਗ ਘਟ ਹੁੰਦੀ ਹੈ ਅਤੇ ਵਿਸ਼ੇਸ਼ ਬੁਧੀ ਦੀ ਵਧੇਰੇ। ਹੱਥ ਦੇ ਕੰਮਾਂ, ਡਰਾਇੰਗ ਅਤੇ ਸੰਗੀਤ ਨੂੰ ਬਾਲਕਾਂ ਦੀ ਸਿਖਿਆ ਵਿਚ ਸਧਾਰਨ ਥਾਂ ਦੇਣਾ ਚਾਹੀਦਾ ਹੈ ਕਿਉਂ ਜੁ ਇਨ੍ਹਾਂ ਤੋਂ ਜਿਹੜੀ ਸਿਖਿਆ ਪਰਾਪਤ ਹੁੰਦੀ ਹੈ ਉਸ ਨਾਲ ਬਚਿਆਂ ਦੀ ਵਿਸ਼ੇਸ਼ ਯੋਗਤਾਵਾਂ ਦਾ ਵਾਧਾ ਹੁੰਦਾ ਹੈ ਅਤੇ ਸਧਾਰਨ ਬੁਧੀ ਦਾ ਇੱਨਾ ਚੰਗਾ ਵਿਕਾਸ ਨਹੀਂ ਹੁੰਦਾ। ਜਿਹੜੇ ਬੱਚੇ ਸਧਾਰਨ ਬੁਧੀ ਵਿਚ ਪਰਬੀਨ ਹਨ ਉਹ ਬੋਲੀ, ਗਣਿਤ ਅਤੇ ਵਿਗਿਆਨ ਵਿਚ ਚੰਗਾ ਕੰਮ ਕਰਕੇ ਵਿਖਾਉਂਦੇ ਹਨ ਅਤੇ ਜਿਨ੍ਹਾਂ ਵਿਚ ਵਿਸ਼ੇਸ਼ ਯੋਗਤਾ ਬਹੁਤੀ ਹੁੰਦੀ ਹੈ ਉਹ ਸੰਗੀਤ, ਦਸਤਕਾਰੀ ਅਤੇ ਡਰਾਇੰਗ ਆਦਿ ਵਿਸ਼ਿਆਂ ਵਿਚ ਹੋਰਨਾਂ ਬਚਿਆਂ ਦੇ ਟਾਕਰੇ ਵਧੇਰੇ ਨੰਬਰ ਲੈ ਜਾਂਦੇ ਹਨ। ਕੌਮਾਂ ਨੂੰ ਵਿਸ਼ੇਸ਼ ਯੋਗਤਾ ਵਾਲੇ ਵਿਅਕਤੀਆਂ ਦੀ ਇੱਨੀ ਲੋੜ ਨਹੀਂ ਹੁੰਦੀ ਜਿੱਨੀ ਸਧਾਰਨ ਬੁਧੀ ਦੇ ਪਰਬੀਨ ਵਿਅਕਤੀ ਵਿਚ ਆਪਣੇ ਆਪ ਨੂੰ ਹਾਲਤ ਅਨੁਸਾਰ ਨਵੇਂ ਸੱਚੇ ਵਿਚ ਢਾਲ ਲੈਣਾ ਸੌਖਾ ਹੁੰਦਾ ਹੈ। ਇਹ ਯੋਗਤਾ, ਵਿਸ਼ੇਸ਼ ਯੋਗਤਾ ਰਖਣ ਵਾਲੇ ਵਿਅਕਤੀ ਵਿਚ ਨਹੀਂ ਹੁੰਦੀ। ਇਸ ਲਈ ਸਧਾਰਨ ਬੁਧੀ ਵਿਚ ਪਰਫੁਲਤ ਹੋਇਆ ਬੱਚਾ ਵਿਸ਼ੇਸ਼ ਯੋਗਤਾ ਵਿਚ ਪਰਫੁਲਤ ਹੋਏ ਬੱਚੇ ਨਾਲੋਂ ਵਧੇਰੇ ਸਫਲ ਹੁੰਦਾ ਹੈ।
ਉਪਰ ਲਿਖੇ ਕਥਨ ਤੋਂ ਇਹ ਸਪਸ਼ਟ ਹੈ ਕਿ ਬਚਿਆਂ ਦੇ ਪਾਠ-ਚੋਣ ਵਿਚ ਦਸਤਕਾਰੀ, ਸੰਗੀਤ, ਡਰਾਇੰਗ ਅਤੇ ਹੋਰ ਇਸੇ ਤਰ੍ਹਾਂ ਦੀਆਂ ਕਲਾਂ ਜਾਂ ਰੁਜਗਾਰ ਦੇ ਕੰਮਾਂ ਨੂੰ ਮਹੱਤਾ ਦੇਣ ਦੀ ਥਾਂ ਭਾਸ਼ਾ, ਗਣਿਤ ਅਤੇ ਪਦਾਰਥ ਵਿਗਿਆਨ ਨੂੰ ਹੀ ਵਧੇਰੇ ਮਹੱਤਾ ਦੇਣੀ ਚਾਹੀਦੀ ਹੈ।
ਇਥੇ ਇਹ ਵੀ ਧਿਆਨ ਰੱਖਣਾ ਹੈ ਕਿ ਬੁਧੀ ਦੀਆਂ ਵਿਸ਼ੇਸ਼ ਯੋਗਤਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਅਤੇ ਸਧਾਰਨ ਯੋਗਤਾ ਇਕ ਹੀ ਤਰ੍ਹਾਂ ਦੀ। ਜਿਹੜਾ ਬੱਚਾ ਦਸਤਕਾਰੀ ਦੇ ਕੰਮ ਵਿਚ ਪਰਬੀਨ ਨਹੀਂ ਹੈ ਉਹ ਸੰਗੀਤ ਵਿਚ ਪਰਬੀਨ ਹੋ ਸਕਦਾ ਹੈ। ਵਿਸ਼ੇਸ਼ ਤਰ੍ਹਾਂ ਦੀ ਬੁਧੀ ਵਿਚ ਵਧੇ ਹੋਏ ਬੱਚੇ ਸਧਾਰਨ ਬੁਧੀ ਵਿਚ ਘਾਟ ਵਖਾਉਂਦੇ ਹਨ। ਇਸ ਲਈ ਅਜਿਹੇ ਬਾਲਕ ਨੂੰ ਦੋ ਤਰ੍ਹਾਂ ਦੀਆਂ ਰੋਕਾਂ ਦਾ ਟਾਕਰਾ ਕਰਨਾ ਪੈਂਦਾ ਹੈ। ਇਕ ਤਾਂ ਉਹ ਆਪਣੇ ਵਿਸ਼ੇਸ਼ ਵਿਸ਼ੇ ਤੋਂ ਛੁਟ ਕਿਸੇ ਹੋਰ ਵਿਸ਼ੇਸ਼ ਵਿਸ਼ੇ ਵਿਚ ਆਪਣੀ ਕਾਰੀਗਰੀ ਨਹੀਂ ਵਿਖਾ ਸਕਦਾ ਦੂਜੇ ਉਹ ਸਧਾਰਨ ਬੁਧੀ ਵਾਲੇ ਵਿਸ਼ਿਆਂ ਵਿਚ ਵੀ ਪੂਰਾ ਚਤਰ ਨਹੀਂ ਹੈ ਸਕਦਾ। ਇਸ ਦੇ ਉਲਟ ਜਿਹੜੇ ਬੱਚੇ ਸਧਾਰਨ ਬੁਧੀ ਵਿਚ ਪਰਫੁਲਤ ਹੁੰਦੇ ਹਨ, ਅਰਥਾਤ ਜਿਨ੍ਹਾਂ ਦੀ ਬੋਲੀ, ਗਣਿਤ ਅਤੇ ਪਦਾਰਥ ਵਿਗਿਆਨ ਦੀ ਪੜ੍ਹਾਈ ਰਾਹੀਂ ਸਧਾਰਨ ਬੁਧੀ