ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੪

ਬੱਚੇ ਦੀ ਰਖਿਆ ਲਈ ਕੰਮ (੪) ਸਮਾਜ ਸੇਵਾ ਦੇ ਕੰਮ, (੫) ਦਿਲ ਪਰਚਾਵੇ ਦੇ ਕੰਮ ਇਹ ਕੰਮ ਵਾਰੋ ਵਾਰੀ ਇਕ ਦੂਜੇ ਤੋਂ ਮਹੱਤਾ ਵਾਲੇ ਹਨ, ਅਰਥਾਤ ਸਰੀਰ ਰੱਖਿਆ ਵਾਲੇ ਕੰਮ ਰੋਟੀ ਕਮਾਉਣ ਵਾਲੇ ਕੰਮਾਂ ਤੋਂ ਵਧੇਰੇ ਮਹੱਤਾ ਵਾਲੇ ਹਨ ਅਤੇ ਮਨ ਪਰਚਾਵੇ ਦੇ ਕੰਮ ਸਭ ਤੋਂ ਘਟ ਮਹੱਤਾ ਵਾਲੇ ਹਨ। ਬੱਚਿਆਂ ਦੀ ਸਿਖਿਆ ਵਿਚ, ਜਿਸ ਕੰਮ ਦੀ ਜੀਵਨ ਵਿਚ ਵਧੇਰੇ ਮਹੱਤਾ ਹੈ, ਉਸ ਦੀ ਹੀ ਵਧੇਰੇ ਮਹੱਤਾ ਹੋਣੀ ਚਾਹੀਦੀ ਹੈ ਅਰਥਾਤ ਸਭ ਤੋਂ ਵਧੇਰੇ ਮਹੱਤਾ ਵਾਲੀ ਸਿਖਿਆ ਉਹ ਹੈ ਜਿਹੜੀ ਬਚਿਆਂ ਨੂੰ ਆਪਣੇ ਸਰੀਰ ਦੀ ਰੱਖਿਆਂ ਲਈ ਸੁਯੋਗ ਬਣਾਉਂਦੀ ਹੈ ਅਤੇ ਮਨ ਪਰਚਾਵੇ ਨਾਲ ਸੰਬੰਧ ਰਖਣ ਵਾਲੀ ਸਿਖਿਆ ਸਭ ਤੋਂ ਘਟ ਮਹੱਤਾ ਵਾਲੀ ਹੈ।

ਹਰਬਰਟ ਸਪੈਂਸਰ ਨੇ ਸ਼ਕੂਲਾਂ ਵਿਚ ਦਿੱਤੇ ਜਾ ਰਹੇ ਗਿਆਨ ਨੂੰ ਮੁਲ ਦੀ ਦ੍ਰਿਸ਼ਟੀ ਤੋਂ ਤਿੰਨ ਹਿਸਿਆਂ ਵਿਚ ਵੰਡਿਆ ਹੈ—(੧) ਮੌਲਿਕ ਗਿਆਨ, (੨) ਅਰਧ ਮੌਲਿਕ ਗਿਆਨ ਅਤੇ (੩) ਸੰਸਾਰੀ। ਬਾਲਕ ਸਕੂਲ ਵਿਚ ਕੁਝ ਅਜਿਹਾ ਗਿਆਨ ਪਰਾਪਤ ਕਰਦੇ ਹਨ ਜਿਹੜੇ ਉਨ੍ਹਾਂ ਦਾ ਜੀਵਨ ਸਫਲ ਬਨਾਉਣ ਲਈ ਬੜਾ ਜ਼ਰੂਰੀ ਹੈ। ਆਪਣੇ ਸਰੀਰ ਰਖਿਆ ਸੰਬੰਧੀ ਗਿਆਨ ਅਤੇ ਰੋਟੀ ਕਮਾਉਣ ਬਾਰੇ ਗਿਆਨ, ਇਸ ਕਿਸਮ ਦਾ ਗਿਆਨ ਹੈ। ਇਹ ਮੌਲਿਕ ਗਿਆਨ ਅਖਵਾਉਂਦਾ ਹੈ। ਅਰਧ ਮੌਲਿਕ ਗਿਆਨ ਉਹ ਹੈ ਜਿਹੜਾ ਆਪਣੇ ਆਪ ਲਾਭਦਾਇਕ ਹੁੰਦਿਆਂ ਹੋਇਆਂ ਵੀ ਵਿਅਕਤੀ ਦੀ ਅਪਰਤੱਖ ਰੂਪ ਵਿਚ ਜੀਵਨ ਸਫਲ ਬਨਾਉਣ ਵਿਚ ਸਹਾਇਤਾ ਕਰਦਾ ਹੈ; ਉਦਾਹਰਣ ਵਜੋਂ ਵਿਦੇਸ਼ੀ ਬੋਲੀਆਂ ਦਾ ਗਿਆਨ। ਇਨ੍ਹਾਂ ਬੋਲੀਆਂ ਦੇ ਗਿਆਨ ਨਾਲ ਉਨ੍ਹਾਂ ਬੋਲੀਆਂ ਵਿਚ ਲਿਖੇ ਸਾਹਿੱਤ ਦਾ ਗਿਆਨ ਹੁੰਦਾ ਹੈ ਅਤੇ ਇਹ ਗਿਆਨ ਬਾਲਕ ਦੇ ਜੀਵਨ ਵਿਚ ਲਾਭਦਾਇਕ ਸਿੱਧ ਹੋ ਸਕਦਾ ਹੈ। ਪਰ ਇਹ ਗਿਆਨ ਇੰਨਾ ਕੰਮ ਆਉਣ ਵਾਲਾ ਨਹੀਂ ਜਿੰਨਾ ਆਪਣੀ ਮਾਤ ਬੋਲੀ ਦਾ ਗਿਆਨ। ਜਿਸ ਦੇਸ਼ ਦੀ ਮਾਤ-ਬੋਲੀ ਵਿਚ ਜੀਵਨ ਵਿਚ ਕੰਮ ਆਉਣ ਵਾਲੀਆਂ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਸ ਦੇਸ ਵਾਸੀਆਂ ਦਾ ਸਭ ਤੋਂ ਪਹਿਲਾਂ ਕਰਤਵ ਆਪਣੀ ਦੇਸ ਦੀ ਬੋਲੀ ਵਿਚ ਲਿਖੇ ਗਿਆਨ ਨੂੰ ਪਰਾਪਤ ਕਰਨਾ ਹੈ। ਵਿਦੇਸ਼ੀ ਬੋਲੀ ਦਾ ਗਿਆਨ ਪਰਾਪਤ ਕਰਨਾ ਇਤਨਾ ਲੋੜੀਂਦਾ ਨਹੀਂ ਹੈ। ਦੇਸ਼ ਦੇ ਕੁਝ ਲੋਕ ਵਿਦੇਸ਼ੀ ਬੋਲੀ ਦਾ ਗਿਆਨ ਪਰਾਪਤ ਕਰ ਕੇ ਉਸ ਗਿਆਨ ਨੂੰ ਆਪਣੇ ਦੇਸ ਦੀ ਬੋਲੀ ਰਾਹੀਂ ਵੰਡ ਸਕਦੇ ਹਾਂ।

ਤੀਜੀ ਕਿਸਮ ਦਾ ਗਿਆਨ ਉਹ ਹੈ ਜਿਸ ਦਾ ਮੁਲ ਸੰਸਾਰੀ ਅਥਵਾ ਮੰਨ ਲਿਆ ਗਿਆ ਹੈ। ਬਚਿਆਂ ਨੂੰ ਕਿੱਨੀਆਂ ਹੀ ਅਜੇਹੀਆਂ ਗਲਾਂ ਪੜ੍ਹਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਉਨ੍ਹਾਂ ਦੇ ਜੀਵਨ ਨਾਲ ਕੋਈ ਸਬੰਧ ਨਹੀਂ ਅਤੇ ਜਿਹੜੀਆਂ ਉਨ੍ਹਾਂ ਨੂੰ ਪੜ੍ਹੇ ਲਿਖੇ ਕਹੇ ਜਾਣ ਲਈ ਹੀ ਪੜਾਈਆਂ ਜਾਂਦੀਆਂ ਹਨ। ਪੁਰਾਣੀਆਂ ਬੋਲੀਆਂ ਦਾ ਗਿਆਨ, ਨਚਣ ਗਾਉਣ ਦਾ ਗਿਆਨ ਇਸੇ ਤਰ੍ਹਾਂ ਦੇ ਗਿਆਨ ਹਨ। ਆਪਣੇ ਸਮੇਂ ਦੀ ਸਿਖਿਆ-ਢੰਗ ਦੇ ਦੋਸ਼ ਦਸਦਿਆਂ ਹਰਬਰਟ ਸਪੈਂਸਰ ਆਪਣੀ 'ਐਜੂਕੇਸ਼ਨ' ਨਾਮੀ ਪੁਸਤਕ ਵਿਚ ਲਿਖਦੇ ਹਨ- "ਸਾਡਾ ਸਿੱਖਿਆ ਢੰਗ ਕਿਡਾ ਦੋਸ਼ ਵਾਲਾ ਹੈ। ਇਸ ਵਿਚ ਫੁਲ ਲੈਣ ਦੀ ਕਾਹਲੀ ਕਰਕੇ ਬੂਟੇ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਾਂਦੀ। ਉਹ ਸ਼ੋਭਾ ਅਤੇ ਸ਼ਿੰਗਾਰ ਪਿੱਛੇ ਭਜਦਿਆਂ ਅਸਲ ਚੀਜ਼ਾਂ ਨੂੰ ਭੁਲ ਹੀ ਜਾਂਦਾ ਹੈ। ਇਹ ਇੱਨਾ ਖਰਾਬ ਹੈ ਕਿ ਜਿਸ ਸਿਖਿਆ ਵਿਚ ਸ੍ਵੈ-ਰਖਿਆ ਹੁੰਦੀ ਹੈ ਉਸ ਦਾ ਬਿਲਕੁਲ ਗਿਆਨ ਨਹੀਂ ਹੋਣ ਦਿੰਦਾ। ਜਿਸ ਨਾਲ ਪੇਟ-ਪਾਲਣਾ ਹੁੰਦੀ ਹੈ, ਉਸ ਵਲ ਉਂਗਲ ਕਰਕੇ ਹੀ ਛਡ ਦਿੰਦਾ ਹੈ ਅਤੇ ਉਸ ਦਾ ਵਧੇਰਾ ਹਿੱਸਾ ਭਵਿਸ਼ ਵਿਚ ਜਿਵੇਂ ਕਿਵੇਂ ਪਰਾਪਤ ਕਰਨ ਲਈ