੭੫
ਹਰ ਵਿਅਕਤੀ ਨੂੰ ਨਿਆਸਰਾ ਛੱਡ ਦਿੰਦਾ ਹੈ। ਬਾਲ-ਬੱਚੇ ਦੀ ਪਾਲਣਾ ਪੋਸਣਾਂ ਦੇ ਵਿਸ਼ੇ ਬਾਰੇ ਮਾਂ-ਬਾਪ ਦੇ ਕਰਤੱਵਾਂ ਦੀ ਨਾਂ ਮਾਤਰ ਵੀ ਸਿਖਿਆ ਨਹੀਂ ਦਿੰਦਾ। ਰਹਿ ਗਈ ਸਮਾਜਕ ਅਤੇ ਰਾਜਸੀ ਗਲਾਂ ਦੀ ਸਿਖਿਆ, ਉਸ ਦਾ ਇਹ ਇਕ ਚੰਗਾ ਢੇਰ ਲਾ ਦਿੰਦਾ ਹੈ। ਇਸ ਢੇਰ ਦਾ ਵਧੇਰੇ ਹਿੱਸਾ ਆਪਸ ਦੇ ਸਬੰਧ ਤੋਂ ਉੱਕਾ ਕੋਰਾ ਹੁੰਦਾ ਹੈ। ਇਸ ਗਲ ਦਾ ਕੋਈ ਪਤਾ ਨਹੀਂ ਚਲਦਾ ਜੁ ਇਸ ਦੀ ਇਕ ਗਲ ਦਾ ਦੂਜੀ ਨਾਲ ਕੀ ਸਬੰਧ ਹੈ। ਜਿਹੜਾ ਥੋੜਾ ਜਿਹਾ ਹਿੱਸਾ ਬਾਕੀ ਰਹਿੰਦਾ ਹੈ ਉਸ ਕੁੰਜੀ ਨਹੀਂ ਦੱਸੀ ਜਾਂਦੀ। ਇਸ ਲਈ ਉਸ ਦੀ ਵਰਤੋਂ ਵੀ ਚੰਗੀ ਤਰ੍ਹਾਂ ਨਹੀਂ ਹੋ ਸਕਦੀ। ਜਿਹੜੀ ਸਿਖਿਆ ਅਤਿਅੰਤ ਲੋੜੀਂਦੀ ਹੈ ਉਸ ਦੀ ਤਾਂ ਇਹ ਹਾਲਤ ਹੈ ਪਰ ਸੋਭਾ, ਸਿੰਗਾਰ, ਬਾਹਰਲਾ ਵਿਖਾਵਾ ਟੀਪ-ਟਾਪ, ਠਾਠ-ਬਾਠ ਆਦਿ ਦੀ ਸਿਖਿਆ ਦਾ ਕਾਫੀ ਵਿਸਥਾਰ।..... ਜਿਸ ਸਿਖਿਆ ਤੋਂ ਮਨੁਖ ਆਪਣੀ ਉਲਾਦ ਨੂੰ ਚੰਗੀ ਤਰ੍ਹਾਂ ਸਿਖਿਅਤ ਕਰ ਸਕਦਾ ਹੈ ਉਸ ਦੇ ਟਾਕਰੇ ਤੇ ਸ਼ੁੱਧ ਤੇ ਮਨੋਹਰ ਬੋਲੀ ਲਿਖ ਸਕਣਾ ਬੜੀ ਘਟ ਮਹੱਤਾ ਵਾਲੀ ਗਲ ਹੈ। ਮੰਨ ਲੋ ਪੁਰਾਣੀਆਂ ਮਰ ਚੁਕੀਆਂ ਬੋਲੀਆਂ ਦੀ ਕਵਿਤਾ ਪੜ੍ਹਨ ਨਾਲ ਮਨੁਖ ਨੂੰ ਸੁਆਦ ਮਿਲ ਜਾਂਦਾ ਹੈ, ਤਾਂ ਕੀ ਇਸ ਤੋਂ ਤੁਸੀਂ ਇਹ ਅਰਥ ਕਢੋਗੇ ਕਿ ਸੁਆਦ ਦੀ ਉੱਨੀ ਹੀ ਕੀਮਤ ਹੈ ਜਿੱਨੀ ਅਰੋਗਤਾ ਅਤੇ ਸ੍ਵੈ-ਰਖਿਆ ਦੇ ਨਿਯਮਾਂ ਦੀ? ਕਦੇ ਵੀ ਨਹੀਂ। ਅਰੋਗਤਾ ਦੇ ਨਿਯਮਾਂ ਦੀ ਸਮਝ, ਸੁਆਦ ਮਾਨਣ ਨਾਲੋਂ ਕਿਤੇ ਵਧੇਰੇ ਮਹਾਨਤਾ ਰਖਦੀ ਹੈ। ਮਿਠੀ ਤੇ ਮਨ ਮੋਹ ਲੈਣ ਵਾਲੀ ਬੋਲ ਚਾਲ, ਕਵਿਤਾ ਅਤੇ ਸੰਗੀਤ ਆਦਿ ਕੋਮਲ ਕਲਾਂ ਅਤੇ ਹੋਰ ਅਲੰਕਾਰਕ ਗਲਾਂ ਜਿਨ੍ਹਾਂ ਨੂੰ ਅਸੀਂ ਸਭਯ-ਸਮਾਜ ਰੂਪੀ ਬਿਰਖ ਦੇ ਫੁਲ ਸਮਝਦੇ ਹਾਂ ਸਿਖਿਆ ਤੇ ਸੁਧਾਰ ਨਾਲੋਂ ਘਟ ਮਹੱਤਾ ਪੂਰਨ ਹਨ।[1]
ਹਰਬਰਟ ਸਪੈਂਸਰ ਨੇ ਜਿਹੜੇ ਦੋਸ਼ ਆਪਣੇ ਸਮੇਂ ਦੇ ਇੰਗਲੈਂਡ ਦੇ ਮਿਖਿਆ ਢੰਗ ਦੇ ਦੱਸੇ ਹਨ, ਬਹੁਤ ਕਰਕੇ ਉਹ ਦੋਸ਼ ਸਾਡੇ ਵਰਤਮਾਨ ਸਿਖਿਆ ਢੰਗ ਵਿਚ ਹਨ। ਭਾਰਤ ਵਿਚ ੧੯ਵੀਂ ਸਦੀ ਦੇ ਇੰਗਲੈਂਡ ਨਾਲੋਂ, ਕੰਮ ਆਉਣ ਵਾਲੀ ਸਿਖਿਆ ਦੀ ਕਿਤੇ ਵਧ ਘਾਟ ਹੈ। ਬਚਿਆਂ ਨੂੰ ਜਿਹੜਾ ਗਿਆਨ ਦਿੱਤਾ ਜਾਂਦਾ ਹੈ, ਉਸ ਦਾ ਵਧੇਰੇ ਹਿੱਸਾ ਉਨ੍ਹਾਂ ਦੇ ਕੰਮ ਵਿਚ ਨਹੀਂ ਆਉਂਦਾ। ਸਾਡੇ ਸਿੱਖਿਆ ਢੰਗ ਵਿਚ ਸ਼ਬਦੀ ਗਿਆਨ ਦੀ ਬਹੁਲਤਾ ਹੈ ਅਤੇ ਅਸਲੀ ਗਿਆਨ ਦੀ ਕਮੀ ਹੈ। ਇਸ ਕਰਕੇ ਸਾਡੇ ਸਕੂਲਾਂ ਵਿਚ ਪੜ੍ਹੋ ਬਾਲਕ ਆਪਣੀ ਰੋਜ਼ੀ ਪੈਦਾ ਨਹੀਂ ਕਰ ਸਕਦੇ। ਆਪਣੀ ਰੋਟੀ ਕਮਾਉਣ ਲਈ ਉਨ੍ਹਾਂ ਨੂੰ ਉਦਯੋਗ ਧੰਧੇ ਵਧਰੇ ਸਿਖਣੇ ਪੈਂਦੇ ਹਨ। ਸਾਡੇ ਸਿਖਿਆ ਢੰਗ ਵਿਚ ਪੁਰਾਣੀਆਂ ਬੋਲੀਆਂ ਦੀ ਸਿਖਲਾਈ ਉਤੇ ਉਸੇ ਤਰ੍ਹਾਂ ਜ਼ੋਰ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ੧੯ਵੀਂ ਸਦੀ ਦੇ ਇੰਗਲੈਂਡ ਵਿਚ ਗ੍ਰੀਕ ਅਤੇ ਲੈਟਿਨ ਦੀ ਪੜ੍ਹਾਈ ਉਤੇ ਦਿਤਾ ਜਾਂਦਾ ਸੀ। ਵਿਹਾਰਿਕ ਅਤੇ ਵਿਗਿਆਨਿਕ ਗਿਆਨ ਦੀ ਸਾਡੇ ਸਕੂਲਾਂ ਵਿਚ ਘਾਟ ਹੀ ਰਹਿੰਦੀ ਹੈ। ਇਸ ਤੋਂ ਬਿਨਾਂ ਸਾਡੇ ਸਿਖਿਆ ਢੰਗ ਦਾ ਇਕ ਵੱਡਾ ਦੋਸ਼ ਇਹ ਹੈ ਕਿ ਹਾਲੀ ਤਕ ਉਚੀਆਂ ਸ਼ਰੇਣੀਆਂ ਦੀ ਸਿਖਿਆ ਦਾ ਮਾਧਿਅਮ ਅੰਗਰੇਜ਼ੀ ਬਣੀ ਹੋਈ ਹੈ। ਜਦ ਤੋਂ ਅੰਗਰੇਜ਼ੀ ਪੜ੍ਹਨ ਉਤੇ ਜਿੱਨਾਂ ਲਾਇਆ ਜਾਂਦਾ ਹੈ ਰਿਹਾ ਹੈ। ਉੱਨਾਂ ਦੇਸੀ ਬੋਲੀਆਂ ਦੇ ਪੜ੍ਹਨ ਉਤੇ ਨਹੀਂ ਦਿਤਾ ਜਾਂਦਾ ਰਿਹਾ। ਬਿਦੇਸੀ ਰਾਜ ਹੋਣ
- ↑ ਸਿਖਿਆ "ਐਜੂਕੇਸ਼ਨ" ਦਾ ਮਹਾਂਵੀਰ ਪਰਸਾਦ ਦਿਵਵੇਦੀ ਰਾਹੀਂ ਅਨੁਵਾਦ) ਸਫਾ ੮੭-੮੮