੭੯
ਹੋ ਜਾਂਦਾ ਹੈ। ਬਚਿਆਂ ਨੂੰ ਉਨ੍ਹਾਂ ਵਿਸ਼ਿਆਂ ਦਾ ਵਧੇਰੇ ਪੜ੍ਹਾਇਆ ਜਾਣਾ ਠੀਕ ਹੈ ਜਿਨ੍ਹਾਂ ਵਿਚ ਅਖਲਾਕੀ ਗਲਾਂ ਦੀ ਚਰਚਾ ਹੁੰਦੀ ਹੈ ਅਤੇ ਜਿਨ੍ਹਾਂ ਰਾਹੀਂ ਮਨੁਖ ਨੂੰ ਉਚਿਤ ਅਤੇ ਅਨੁਚਿਤ ਗਲਾਂ ਦਾ ਗਿਆਨ ਮਿਲਦਾ ਹੈ। ਅਜਿਹੇ ਵਿਸ਼ਿਆਂ ਨੂੰ ਬੱਚੇ ਦੀ ਸਿਖਿਆ ਵਿਚ ਪਹਿਲਾ ਥਾਂ ਦਿੱਤਾ ਜਾਣਾ ਚਾਹੀਦਾ ਹੈ। ਮਨੁਖ ਦੇ ਚਲਣ ਦੇ ਵਿਕਾਸ ਵਿਚ ਹਰਬਰਟ ਦੇ ਕਥਨ ਅਨੁਸਾਰ, ਵਿਗਿਆਨ ਦੀ ਸਿਖਿਆ ਇੱਨੀ ਲੋੜੀਂਦੀ ਸਿੱਧ ਨਹੀਂ ਹੁੰਦੀ ਜਿੱਨੀ ਸਾਹਿੱਤ ਅਤੇ ਇਤਿਹਾਸ ਦੀ ਸਿਖਿਆ। ਵਿਗਿਆਨ ਮਨੁਖ ਵਿਚ ਸੂਖਮ ਵਿਚਾਰ ਕਰਨ ਦੀ ਸ਼ਕਤੀ ਵਧਾਉਂਦਾ ਹੈ। ਉਹ ਜੀਵਨ ਵਿਚ ਕੰਮ ਆਉਣ ਵਾਲੀਆਂ ਅਨੇਕ ਗਲਾਂ ਬਾਰੇ ਗਿਆਨ ਵਧਾਉਂਦਾ ਹੈ। ਇਸ ਤਰ੍ਹਾਂ ਵਿਗਿਆਨ ਮਨੁਖ ਨੂੰ ਸ਼ਕਤੀ ਦਿੰਦਾ ਹੈ, ਪਰ ਇਸ ਸ਼ਕਤੀ ਨੂੰ ਸੁਚੱਜੀ ਤਰ੍ਹਾਂ ਵਰਤਨ ਦੀ ਜਾਚ ਵਿਗਿਆਨ ਨਹੀਂ ਦਸਦਾ। ਵਿਗਿਆਨ ਰਾਹੀਂ ਮਨੁਖ ਸ਼ਕਤੀ ਪਰਾਪਤ ਕਰ ਲੈਂਦਾ ਹੈ ਪਰ ਇਸ ਸ਼ਕਤੀ ਨੂੰ ਸੁਚੱਜੇ ਢੰਗ ਨਾਲ ਵਰਤਨ ਲਈ ਸਾਹਿੱਤਚ ਸਿਖਿਆ ਦੀ ਲੋੜ ਹੁੰਦੀ ਹੈ। ਇਸ ਲਈ ਹਰਬਰਟ ਨੇ ਆਪਣੀ ਸਿਖਿਆ- ਪਰਨਾਲੀ ਵਿਚ ਸਾਹਿਤਕ ਸਿਖਿਆ ਨੂੰ ਪਰਧਾਨ ਥਾਂ ਦਿੱਤਾ ਹੈ। ਹਰਬਰਟ ਕਥਨ ਅਨੁਸਾਰ ਸਾਹਿੱਤ, ਇਤਿਹਾਸ, ਕਵਿਤਾ, ਸੰਗੀਤ ਅਤੇ ਕਲਾ ਨੂੰ ਪਹਿਲਾਂ ਥਾਂ ਦੇਕੇ ਪਿਛੋਂ ਭੂਗੋਲ, ਪਦਾਰਥ-ਵਿਗਿਆਨ, ਗਣਿਤ ਆਦਿ ਵਿਸ਼ਿਆਂ ਥਾਂ ਦੇਣਾ ਨੂੰ ਚਾਹੀਦਾ ਹੈ।
ਹਰਬਰਟ ਦੇ ਕਥਨ ਵਿਚ ਬਹੁਤ ਕੁਝ ਮੌਲਿਕ ਸਚਿਆਈ ਹੈ। ਵਿਗਿਆਨਿਕ ਸਿਖਿਆ ਨਾਲ ਮਨੁਖ ਦੇ ਭਾਵ ਸ਼ੁਧ ਨਹੀਂ ਹੁੰਦੇ। ਉਸ ਦੀ ਬੁੱਧੀ ਵਧ ਜਾਂਦੀ ਹੈ ਪਰ ਉਸ ਦੀਆਂ ਪਸ਼ੂ ਬਿਰਤੀਆਂ ਉਸੇ ਤਰ੍ਹਾਂ ਹੀ ਬਣੀਆਂ ਰਹਿੰਦੀਆਂ ਹਨ। ਇਸ ਕਰਕੇ ਹੀ ਸੰਸਾਰ ਦੇ ਵੱਡੇ ਵੱਡੇ ਯੁਧ ਹੁੰਦੇ ਹਨ। ਇਸ ਤਰ੍ਹਾਂ ਵਿਗਿਆਨ ਦੇ ਵਾਧੇ ਨਾਲ ਮਨੁਖ ਸਮਾਜ ਜਿੱਨਾ ਆਪਣੇ ਆਪ ਨੂੰ ਸੁਖੀ ਬਣਾ ਸਕਿਆ ਉਸ ਤੋਂ ਕਿਤੋ ਵਧ ਉਸ ਨੇ ਆਪਣੇ ਆਪ ਨੂੰ ਦੁਖੀ ਬਣਾ ਲਿਆ ਹੈ। ਮਨੁਖ ਦੇ ਪਸ਼ੂਪੁਣੇ ਨੂੰ ਰੋਕਣ ਲਈ ਜਦ ਮੁਢ ਤੋਂ ਹੀ ਕੋਈ ਸਿਖਿਆ ਨਹੀਂ ਮਿਲਦੀ ਤਾਂ ਉਸ ਆਪਣੇ ਭਾਈਆਂ ਨਾਲ ਪਸ਼ੂਆਂ ਵਾਲਾ ਹੀ ਵਰਤਾ ਕਰਨਾ ਹੋਇਆ। ਇਸ ਲਈ ਮਨੁਖ-ਸਮਾਜ ਨੂੰ ਜਿਊਂਦਿਆਂ ਰਖਣ ਲਈ ਇਹ ਬੜਾ ਜ਼ਰੂਰੀ ਹੈ ਕਿ ਬਚਿਆਂ ਦੇ ਭਾਵਾਂ ਨੂੰ ਸਾਹਿੱਤ ਅਤੇ ਇਤਿਹਾਸ ਆਦਿ ਵਿਸ਼ਿਆਂ ਦੀ ਸਿਖਿਆ ਰਾਹੀਂ ਸੁਧਾਰਿਆ ਜਾਵੇ। ਭਾਰਤ ਵਿਚ ਇਸ ਤਰ੍ਹਾਂ ਦੀ ਸਿਖਿਆ ਰਿਸ਼ੀ ਲੋਕ ਬ੍ਰਾਹਮਣ ਕੁਲ ਦੇ ਬਚਿਆਂ ਨੂੰ ਆਪਣੇ ਆਸ਼ਰਮਾਂ ਵਿਚ ਦਿੰਦੇ ਸਨ। ਇਸ ਪਰਕਾਰ ਦੀ ਸਿਖਿਆ ਸਦਕਾ ਦੇਸ਼ ਵਿਚ ਆਦਰਸ਼ ਚਲਣ ਵਾਲੇ ਫਿਲਾਸਫਰ ਪੈਦਾ ਹੋਏ। ਇਸ ਨਾਲ ਨਿਰਾ ਭਾਰਤੀ ਸਮਾਜ ਦਾ ਕਲਿਆਨ ਹੀ ਨਹੀਂ ਹੋਇਆ ਸਗੋਂ ਸਾਰੇ ਸੰਸਾਰ ਦਾ ਕਲਿਆਨ ਹੋਇਆ। ਭਾਰਤ ਦੀ ਵਰਤਮਾਨ ਕਾਂਗਰਸ ਰਾਹੀਂ ਪਰਚਾਰੀ ਜਾ ਰਹੀ ਸਿਖਿਆ-ਪਰਨਾਲੀ ਵੀ ਸਾਨੂੰ ਆਪਣੀ ਪੁਰਾਣੀ ਆਦਰਸ਼ਤਾ ਦੀ ਯਾਦ ਦੁਆਉਂਦੀ ਹੈ। ਇਹ ਸਿਖਿਆ-ਪਰਨਾਲੀ, ਧਰਮ ਸਿਖਿਆ ਦਾ ਅਭਾਵ ਹੁੰਦਿਆਂ ਹੋਇਆਂ ਵੀ ਧਰਮ-ਭਾਵ ਨਾਲ ਭਰਪੂਰ ਹੈ।
ਪਰ, ਆਦਰਸ਼ ਵਾਦੀ ਸਿਖਿਆ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰਨ ਤੋਂ ਪਹਿਲਾਂ, ਨਿਰਾ ਉਸਦੇ ਗੁਣਾਂ ਤੋਂ ਜਾਣੂ ਹੋਣਾ ਹੀ ਜ਼ਰੂਰੀ ਨਹੀਂ, ਸਗੋਂ ਉਸਦੇ ਦੋਸ਼ਾਂ ਨੂੰ ਜਾਨਣਾ ਵੀ ਬੜਾ ਜ਼ਰੂਰੀ ਹੈ। ਆਦਰਸ਼-ਵਾਦੀ ਵਿਅਕਤੀ ਆਪਣੇ ਆਦਰਸ਼ਕ ਜਗਤ ਬਾਰੇ ਇਨੀ ਚਿੰਤਾ ਕਰਦਾ ਹੈ ਕਿ ਉਹ ਸੰਸਾਰੀ ਵਿਹਾਰ ਵਿਚ ਕੱਚਾ ਰਹਿ ਜਾਂਦਾ ਹੈ ਅਤੇ ਜੀਵਨ ਵਿਚ ਕੰਮ ਆਉਣ ਵਾਲੇ ਵਿਸ਼ਿਆਂ ਦੇ