੮੦
ਗਿਆਨ ਦੀ ਘਾਟ ਹੋਣ ਕਰਕੇ ਉਹ ਸੰਸਾਰ ਦੇ ਦੂਜੇ ਚਾਤਰ ਅਤੇ ਵਿਗਿਆਨਕ ਖੋਜਾਂ ਤੋਂ ਲਾਭ ਉਠਾਉਣ ਵਾਲੇ ਵਿਅਕਤੀਆਂ ਰਾਹੀਂ ਠਗਿਆ ਜਾਂਦਾ ਹੈ। ਆਦਰਸ਼ ਵਾਦੀ ਸਿਖਿਆ ਅਤੇ ਆਦਰਸ਼ਵਾਦੀ ਸਮਾਜ ਕਰਕੇ ਮਨੁਖ ਵਿਚ ਵਿਗਿਆਨ ਬਾਰੇ ਅਣਗਹਿਲੀ ਪੈਦਾ ਹੋ ਜਾਂਦੀ ਹੈ। ਇਸਦਾ ਫਲ ਇਹ ਹੁੰਦਾ ਹੈ ਕਿ ਆਦਰਸ਼ਵਾਦੀ ਕੌਮ ਵਿਚ ਵਿਗਿਆਨਿਕ ਉੱਨਤੀ ਅਤੇ ਵਾਧਾ ਨਹੀਂ ਹੁੰਦਾ। ਵਿਗਿਆਨ ਸੰਸਾਰੀ ਮਾਨ-ਵਡਿਆਈ ਅਤੇ ਸਫਲਤਾ ਦਿੰਦਾ ਹੈ। ਆਦਰਸ਼-ਵਾਦੀ ਸੰਸਾਰੀ ਮਾਨ ਵਡਿਆਈ ਨੂੰ ਤਿਆਗ ਯੋਗ ਸਮਝ, ਉਸਨੂੰ ਪਰਾਪਤ ਕਰਨ ਵਾਲੇ ਸਾਧਨ ਅਰਥਾਤ ਵਿਗਿਆਨ ਨੂੰ ਸਿਖਣ ਦੀ ਚਾਹ ਨਹੀਂ ਕਰਦਾ। ਇਸਦਾ ਸਿੱਟਾ ਇਹ ਹੁੰਦਾ ਹੈ ਕਿ ਵਧੇਰੇ ਆਦਰਸ਼ਵਾਦਤਾ ਸਮਾਜ ਦੀ ਉੱਨਤੀ ਕਰਨ ਦੀ ਥਾਂ ਉਸ ਨੂੰ ਸਗੋਂ ਥੱਲੇ ਡੇਗਦੀ ਹੈ। ਆਦਰਸ਼-ਵਾਦੀ ਵਿਅਕਤੀ ਨੂੰ ਆਪਣੇ ਜੀਵਨ ਦੀ ਆਦਰਸ਼ਤਾ ਪਰਾਪਤ ਕਰਨ ਲਈ ਅਤੇ ਆਪਣੇ ਸਰੀਰ ਦੀ ਰਾਖੀ ਲਈ ਸੰਸਾਰੀ ਗਿਆਨ ਅਤੇ ਪਦਾਰਥ ਵਿਗਿਆਨ ਦੇ ਜਾਨਣ ਵਾਲੇ ਲੋਕਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਲਈ ਬਹੁਤ ਹੀ ਆਦਰਸ਼ਵਾਦੀ ਵਿਅਕਤੀ ਸਭ ਦਾ ਪੂਜ ਹੋਣ ਦੀ ਥਾਂ ਦੂਜਿਆ ਦੇ ਤਰਸ ਤੇ ਹੋ ਜਾਂਦਾ ਹੈ। ਭਾਰਤ ਦੀ ਵਰਤਮਾਨ ਹਾਲਤ ਇਸਦੇ ਬਹੁਤ ਵਧ ਆਦਰਸ਼ ਵਾਦੀ ਹੋਣ ਦਾ ਸਿੱਟਾ ਹੀ ਹੈ। ਜੋ ਭਾਰਤਵਰਸ਼ ਵਿਚ ਆਦਰਸ਼ਵਾਦੀ ਸਿਖਿਆ ਦੇ ਨਾਲ ਨਾਲ ਸੰਸਾਰੀ ਵਿਹਾਰ ਕਾਰ ਸਬੰਧੀ ਅਤੇ ਵਿਗਿਆਨਿਕ ਸਿਖਿਆ ਵੀ ਦਿੱਤੀ ਜਾਂਦੀ ਤਾਂ ਕੌਮ ਨਾ ਤੇ ਵਿਦੇਸੀਆਂ ਦੀ ਗੁਲਾਮ ਹੁੰਦੀ ਅਤੇ ਨਾ ਉਸ ਵਿਚ ਜਟੀਲ ਸਮਾਜਿਕ ਗੁੰਝਲਾਂ ਪੈਦਾ ਹੁੰਦੀਆਂ। ਭਾਰਤ ਦੇ ਹਿੰਦੂ ਹੀ ਸਭ ਤੋਂ ਵਧ ਆਦਰਸ਼ ਵਾਦੀ ਹਨ। ਅਜ ਵੀ ਸਾਡੇ ਕੌਮੀ ਨੇਤਾ ਵਿਗਿਆਨਿਕ ਸਿਖਿਆ ਤੋਂ ਉਸੇ ਤਰ੍ਹਾਂ ਅਣਗਹਿਲੀ ਕਰ ਰਹੇ ਹਨ ਜਿਵੇਂ ਸਾਡੇ ਵਡਿੱਕੇ ਕਰਦੇ ਰਹੇ ਹਨ। ਅਜ ਵੀ ਵਿਹਾਰ ਕਾਰ ਦੀ ਸਾਡੇ ਵਿਚ ਉੱਨੀ ਹੀ ਘਾਟ ਹੈ ਜਿੱਨੀ ਪਹਿਲੇ ਲੋਕਾਂ ਵਿਚ ਸੀ ਇਸ ਕਰਕੇ ਹੀ ਅਸੀਂ ਆਪਣੀ ਹਾਲਤ ਅਨੁਸਾਰ ਆਪਣੇ ਆਪ ਨੂੰ ਬਚਲ ਨਹੀਂ ਸਕੇ। ਜੋ ਕੋਈ ਕੌਮ ਆਪਣੇ ਨਾਗਰਿਕਾਂ ਦੇ ਚਲਣ ਨੂੰ ਪੱਕਿਆਂ ਕਰਨਾ ਚਾਹੁੰਦੀ ਹੈ ਤਾਂ ਉਸ ਲਈ ਇੱਨਾ ਹੀ ਲੋੜੀਂਦਾ ਨਹੀਂ ਕਿ ਉਹ ਬਚਿਆਂ ਨੂੰ ਸਾਹਿੱਤ ਅਤੇ ਇਤਿਹਾਸ ਰਾਹੀਂ ਕਈ ਤਰ੍ਹਾਂ ਦੀ ਅਖਲਾਕੀ ਸਿਖਿਆ ਦੇ ਕੇ ਉਨ੍ਹਾਂ ਦੇ ਆਚਰਨ ਵਿਚ ਸੁਧਾਰ ਕਰਨ ਦੀ ਲੋਚਾ ਕਰੇ, ਸਗੋਂ ਉਸ ਲਈ ਜ਼ਰੂਰੀ ਹੈ ਕਿ ਉਹ ਅਖਲਾਕੀ ਸਿਖਿਆ ਦੇ ਨਾਲ ਨਾਲ ਕਾਫੀ ਸੰਸਾਰੀ ਵਿਹਾਰਕਾਰ ਦੀ ਸਿਖਿਆ ਵੀ ਦੇਵੇ।
ਰੇਮੰਟ ਅਨੁਸਾਰ ਪਾਠ-ਕਰਮ ਦੀ ਚੋਣ ਦੇ ਨਿਯਮ
ਉਪਰ ਲਿਖੇ ਕਥਨ ਤੋਂ ਇਹ ਸਪਸ਼ਟ ਹੈ ਕਿ ਪਾਠ-ਕਰਮ ਦੀ ਚੋਣ ਲਈ ਕਈ ਕਈ ਗਲਾਂ ਨੂੰ ਧਿਆਨ ਵਿਚ ਰਖਣ ਦੀ ਲੋੜ ਹੈ। ਪਾਠ-ਵਿਸ਼ੇ ਦੀ ਚੋਣ ਲਈ ਇੰਗਲੈਂਡ ਦ ਵਿਦਿਵਾਨ ਟੀ ਰੇਮੰਟ ਨੇ ਹੇਠ ਲਿਖੇ ਚਾਰ ਵਿਸ਼ਿਆਂ ਨੂੰ ਧਿਆਨ ਵਿਚ ਰਖਣ ਦੀ ਸਲਾਹ ਦਿੱਤੀ ਹੈ।
(੧) ਮਨੁਖ ਜਾਤੀ ਦੇ ਕੰਮ ਆਉਣ ਵਾਲੇ ਸਾਰੇ ਗਿਆਨ ਨੂੰ ਪਾਠ-ਕਰਮ ਵਿਚ ਥਾਂ ਦੇਣਾ ਚਾਹੀਦਾ ਹੈ।
(੨) ਬੱਚੇ ਦੇ ਸਿਖਿਆ ਪਾਉਣ ਲਈ ਕੀਤਾ ਨਿਸ਼ਚਤ ਸਮਾਂ ਅਖਾਂ ਅਗੋਂ ਓਹਲੇ ਨਹੀਂ ਕਰਨਾ ਚਾਹੀਦਾ।
(੩) ਬੱਚੇ ਵਿਸ਼ੇਸ਼ ਕਿਸਮ ਦੀ ਉਦਯੋਗ-ਧੰਧਿਆ ਦੀ ਲੋੜ ਨੂੰ ਧਿਆਨ ਵਿਚ