ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੩

ਪਾਠ-ਵਿਸ਼ੇ ਦੀ ਚੋਣ ਵਿਚ ਸਾਨੂੰ ਇਸ ਗਲ ਦਾ ਜ਼ਰੂਰ ਧਿਆਨ ਰਖਣਾ ਚਾਹੀਦਾ ਹੈ ਕਿ ਬੱਚਾ ਆਪਣੇ ਵਰਤਮਾਨ ਵਾਤਾਵਰਨ ਵਿਚ ਆਪਣੇ ਜੀਵਨ ਨੂੰ ਸਫਲਤਾ ਨਾਲ ਬਤੀਤ ਕਰ ਸਕੇ ਅਤੇ ਭਵਿਖ ਵਿਚ ਹੋਣ ਵਾਲੇ ਸਮਾਜਿਕ ਪਰੀਵਰਤਨ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਇਹ ਵਿਗਿਆਨਿਕ ਯੁਗ ਬੜਾ ਤਬਦੀਲੀਆਂ ਭਰਿਆ ਹੈ। ਇਸ ਲਈ ਬੱਚੇ ਦਾ ਸਮਾਂ ਅਜਿਹੇ ਕਿਸੇ ਕੰਮ ਦੇ ਸਿਖਾਉਣ ਵਿਚ ਨਹੀਂ ਲਾਉਣਾ ਚਾਹੀਦਾ ਜਿਹੜਾ ਵਿਗਿਆਨਿਕ ਲੋੜਾਂ ਕਰਕੇ ਖਤਮ ਹੀ ਹੋ ਜਾਵੇ। ਅਸਾਂ ਬੱਚੇ ਨੂੰ ਵਿਗਿਆਨਿਕ ਯੁਗ ਲਈ ਤਿਆਰ ਕਰਨਾ ਹੈ, ਦੋ ਹਜ਼ਾਰ ਸਾਲ ਪਹਿਲਾਂ ਦੇ ਯੁਗ ਲਈ ਨਹੀਂ। ਇਹ ਗਲ ਸਾਨੂੰ ਧਿਆਨ ਵਿਚ ਰਖਣੀ ਚਾਹੀਦੀ ਹੈ।