ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੬

ਸਮਾਜਿਕ ਜ਼ਬਤ

ਸਿਖਿਆ ਦਾ ਅੰਤਮ ਨਿਸ਼ਾਨਾ ਸਮਾਜਿਕ ਪਰਬੀਣਤਾ ਹੈ। ਸਿਰਫ ਉਪਦੇਸ਼ ਕਰਨ ਨਾਲ ਹੀ ਅਸੀਂ ਮਨੁਖ ਨੂੰ ਇਸ ਨਿਸ਼ਾਨੇ ਤਕ ਨਹੀਂ ਪਹੁੰਚਾ ਸਕਦੇ। ਬਚਿਆਂ ਦੀਆਂ ਸਭ ਆਦਤਾਂ ਮਨ ਦੀਆਂ ਲਹਿਰਾਂ ਹੋਣ ਕਰਕੇ ਉਨ੍ਹਾਂ ਵਿੱਚ ਠੀਕ ਜਾਂ ਗਲਤ ਹੋਣ ਦਾ ਭਾਵ ਬੜਾ ਘਟ ਹੁੰਦਾ ਹੈ। ਉਨ੍ਹਾਂ ਨੂੰ ਹਰ ਆਦਤ ਢੁਕਵੀਂ ਪਰਤੀਤ ਹੁੰਦੀ ਹੈ। ਪਰ ਫਿਰ ਵੀ ਜੇ ਬਚਿਆਂ ਦੀ ਗਲਤ ਆਦਤ ਨੂੰ ਜਾਰੀ ਰਹਿਣ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਦੁਰਾਚਾਰੀ ਹੋ ਜਾਣਾ ਕੁਦਰਤੀ ਹੈ ਕਿਉਂ ਜੁ ਉਨ੍ਹਾਂ ਨੂੰ ਉਸ ਤਰ੍ਹਾਂ ਦਾ ਵਰਤਾਰਾ ਕਰਨ ਦੀ ਆਦਤ ਹੋ ਜਾਵੇਗੀ। ਇਸ ਲਈ ਬੱਚਿਆਂ ਨੂੰ ਸੁੱਚੇ ਵਿਹਾਰ ਦੀ ਆਦਤ ਪਾਉਣ ਲਈ ਉਨ੍ਹਾਂ ਦੇ ਗਲਤ ਵਰਤਾਰੇ ਨੂੰ ਛੇਤੀ ਰੋਕ ਦੇਣਾ ਜ਼ਰੂਰੀ ਹੈ। ਇਸ ਤਰ੍ਹਾਂ ਬੱਚੇ ਨੂੰ ਉਸ ਦੇ ਬੁਰੇ ਕੰਮ ਲਈ ਸੁਭਾਵਕ ਭੈੜੇ ਨਤੀਜਿਆਂ ਉਤੇ ਛਡ ਦੇਣਾ ਠੀਕ ਨਹੀਂ, ਕਿਉਂ ਜੁ ਇਸ ਨਾਲ ਜ਼ਬਤ ਦੀ ਕੁਝ ਸਿਖਿਆ ਤਾਂ ਜ਼ਰੂਰ ਮਿਲੇਗੀ; ਪਰ ਇਸ ਢੰਗ ਨਾਲ ਬੱਚੇ ਵਿੱਚ ਦੁਰਾਚਾਰ ਦੀ ਆਦਤ ਪੈ ਜਾਣ ਦੀ ਸੰਭਾਵਨਾ ਹੈ। ਇਸ ਲਈ ਚੰਗੀ ਆਦਤ ਪਾਉਣ ਲਈ ਬੱਚੇ ਨੂੰ ਠੀਕ ਉਪਦੇਸ਼ ਕਰਦੇ ਰਹਿਣਾ ਹੀ ਜ਼ਰੂਰੀ ਹੈ, ਜਿਸ ਨਾਲ ਉਹ ਆਪਣੇ ਗਲਤ ਵਰਤਾਰੇ ਤੋਂ ਰੁਕ ਜਾਵੇ ਅਤੇ ਦੁਰਾਚਾਰ ਦੀ ਮਾਰੂ ਆਦਤ ਤੋਂ ਬਚਿਆ ਰਹੇ!

ਜ਼ਬਤ ਦੇ ਉਪਾ

ਸਕੂਲ ਵਿੱਚ ਜ਼ਬਤ-ਬਧ ਆਦਤ ਪਾਉਣ ਦੀਆਂ ਦੋ ਵਿਧੀਆਂ ਹਨ— ਇਕ ਅਪਰਤੱਖ ਅਤੇ ਦੂਜੀ ਪਰਤੱਖ। ਅਪਰਤੱਖ ਵਿਧੀ ਵਿੱਚ ਸਕੂਲਾਂ ਦਾ ਨਿਸਚਤ ਦ੍ਰਿਸ਼ਟੀ ਕੋਣ, ਸਹਿਯੋਗ ਦੀ ਭਾਵਨਾ, ਸਕੂਲ ਦੇ ਵਾਤਾਵਰਨ ਦਾ ਵਧੀਆ ਹੋਣਾ ਆਦਿ ਗਲਾਂ ਆਉਂਦੀਆਂ ਹਨ। ਸਕੂਲ ਦੀ ਕਿਸਮ ਕਿਸਮ ਦੀ ਪੜ੍ਹਾਈ ਦੇ ਵੱਖ ਵੱਖ ਕੰਮ ਬੱਚਿਆਂ ਨੂੰ ਜ਼ਬਤ ਦੀ ਸਿਖਿਆ ਦੇਣ ਦੀ ਅਪਰਤੱਖ ਵਿਧੀ ਵਿੱਚ ਆਉਂਦੇ ਹਨ। ਪਰਤੱਖ ਵਿਧੀ ਵਿੱਚ ਸਕੂਲਾਂ ਦੇ ਜ਼ਬਤ ਸਬੰਧੀ ਨਿਯਮ, ਦੰਡ ਅਤੇ ਇਨਾਮ ਰਾਹੀਂ ਮੁਕਾਬਲੇ ਦੀ ਭਾਵਨਾ ਪੈਦਾ ਕਰ ਕੇ ਬਚਿਆਂ ਨੂੰ ਪਰਤੱਖ ਵਿਧੀ ਰਾਹੀਂ ਜ਼ਬਤ ਦੀ ਸਿਖਿਆ ਦਿਤੀ ਜਾਂਦੀ ਹੈ।

ਸਹਿਯੋਗ ਦੀ ਭਾਵਨਾ:—ਬਚਿਆਂ ਵਿੱਚ ਸਹਿਯੋਗ ਦੀ ਭਾਵਨਾ ਰਾਹੀਂ ਜ਼ਬਤ ਦੀ ਸਿਖਿਆ ਬੜੀ ਸੌਖੀ ਤਰ੍ਹਾਂ ਦਿਤੀ ਜਾ ਸਕਦੀ ਹੈ। ਜੋ ਬਚਿਆਂ ਨੂੰ ਆਪਣੇ ਸਕੂਲ ਅਤੇ ਉਸ ਦੇ ਪਰਚਲਤ ਰਿਵਾਵਾਂ (ਸਕੂਲ ਦੇ ਪਰਚਲਤ ਨਿਯਮਾਂ) ਉਤੇ ਮਾਨ ਹੈ ਤਾਂ ਕਦੇ ਵੀ ਉਨ੍ਹਾਂ ਰਿਵਾਜਾਂ ਵਿਰੁਧ ਆਪਣੀ ਆਦਤ ਬਣਾਉਣਗੇ। ਬਚਿਆਂ ਹਿਰਦੇ ਵਿਚ ਸਕੂਲ ਬਾਰੇ ਮਾਨ ਸਹਿਯੋਗ ਦੀ ਭਾਵਨਾ ਰਾਹੀਂ ਪੈਦਾ ਕੀਤਾ ਜਾ ਸਕਦਾ ਹੈ। ਅਸਲ ਵਿਚ ਸਹਿਯੋਗ ਦੀ ਭਾਵਨਾ ਚੰਗੇ ਜ਼ਬਤ ਦੀ ਉਪਜ ਹੀ ਹੈ। ਇਹ ਇਕ ਅਜਿਹੀ ਭਾਵਨਾ ਹੈ ਜਿਹੜੀ ਸੰਪੂਰਨ ਵਿਦਿਆਂਲੇ, ਸਕੂਲ ਜਾਂ ਕਾਲਜ ਨੂੰ ਜਥੇਬੰਦ ਕਰਕੇ ਉਸ ਨੂੰ ਇਕ ਸਰੂਪ ਦੇ ਦਿੰਦੀ ਹੈ ਇਸ ਭਾਵਨਾ ਦਾ ਪੈਂਦਾ ਹੋਣਾ ਹੀ ਵਿਦਿਆਰਥੀਆਂ ਵਿਚ ਸਕੂਲ ਦੇ ਨਿਯਮਾਂ ਅਤੇ ਉਸ ਦੇ ਪਰਚਲਤ ਰਿਵਾਜਾਂ ਬਾਰੇ ਸ਼ਰਧਾ ਪੈਦਾ ਕਰਦਾ ਹੈ। ਸਹਿਯੋਗ ਦੀ ਭਾਵਨਾ ਪੈਦਾ ਹੋਣ ਪਿਛੋਂ ਬੱਚੇ ਨੂੰ ਸਦਾ ਆਪਣੇ ਸਕੂਲ ਦੇ ਮਾਨ ਅਪਮਾਨ ਦਾ ਖਿਆਲ ਰਹਿੰਦਾ ਹੈ ਅਤੇ ਉਹ ਨਿਯਮ ਦੇ ਉਲਟ ਵਰਤਾਰਾ ਨਹੀਂ ਕਰਦਾ। ਸਕੂਲੀ ਮਨ-ਬਿਰਤੀ ਅਤੇ ਵਾਤਾਵਰਨ ਦਾ ਵੀ ਜ਼ਬਤ ਨਾਲ ਬੜਾ ਡੂੰਘਾ ਸਬੰਧ ਹੈ। ਸਕੂਲੀ ਮਨ-ਬਿਰਤੀ ਵਿਚ ਤਬਦੀਲੀ ਦਾ