੮੮
ਜਾਂਦਾ ਹੈ ਤਾਂ ਉਨ੍ਹਾਂ ਵਿਚ ਭਲਮਾਨਸੀ ਵਿਚ ਵਾਧਾ ਹੋਣ ਦੀ ਥਾਂ ਉਨ੍ਹਾਂ ਵਿਚ ਸ੍ਵੈ-ਵਿਸ਼ਵਾਸ਼ ਦੀ ਘਾਟ ਵਧਦੀ ਹੈ। ਕਿਹਾ ਜਾਂਦਾ ਹੈ ਉਪਦੇਸ਼ ਦੇ ਟਾਕਰੇ ਉਦਾਹਰਨ ਵਧੇਰੇ ਪਰਭਾਵਸ਼ਾਲੀ ਹੁੰਦੀ ਹੈ। ਉਦਾਹਰਨ ਨੂੰ ਵੇਖਕੇ ਬੱਚਾ ਸੌਖੇ ਹੀ ਚੰਗਾ ਵਰਤਾਰਾ ਕਰਨ ਲਗ ਜਾਂਦਾ ਹੈ। ਉਦਾਹਰ ਦਾ ਪਰਭਾਵ ਬੱਚੇ ਦੇ ਮਨ ਉਤੇ ਹੁਕਮ ਦੇ ਰੂਪ ਵਿਚ ਪੈਂਦਾ ਹੈ। ਉਦਾਹਰਨ ਇਕ ਮਾਨਸਿਕ ਸ਼ਕਤੀ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਮਾਨਸਿਕ ਸ਼ਕਤੀ ਉਪਦੇਸ਼ ਰਾਹੀਂ ਪੈਦਾ ਨਹੀਂ ਹੁੰਦੀ। ਉਪਦੇਸ ਦਾ ਅਸਰ ਬੱਚੇ ਦੀ ਬੁਧੀ ਉਤੇ ਪੈਂਦਾ ਹੈ ਅਤੇ ਉਦਾਹਰਨ ਦਾ ਅਸਰ ਬੱਚੇ ਦੇ ਮਨ ਉਤੇ ਪੈਂਦਾ ਹੈ। ਇਕ ਬੱਚੇ ਦੇ ਚੇਤਨ ਮਨ ਨੂੰ ਪਰਭਾਵਤ ਕਰਦਾ ਹੈ ਅਤੇ ਦੂਜਾ ਅਚੇਤ ਮਨ ਨੂੰ। ਇਸ ਲਈ ਮੁਢਲੇ ਸਕੂਲ ਦੇ ਬਾਲਕਾਂ ਨੂੰ ਉਦਾਹਰਨ ਰਾਹੀਂ ਸਿਖਿਆ ਦੇਣਾ ਹੀ ਸਭ ਤੋਂ ਵਧੀਆ ਹੈ।
ਬਚਿਆਂ ਦੇ ਅਖਲਾਕੀ ਸੁਧਾਰ ਲਈ ਸਭ ਤੋਂ ਚੰਗਾ ਉਦਾਹਰਨ ਉਸਤਾਦ ਦੇ ਵਰਤਾਰੇ ਦਾ ਉਦਾਹਰਨ ਹੀ ਹੁੰਦਾ ਹੈ। ਉਸਤਾਦ ਨੂੰ ਚਾਹੀਦਾ ਹੈ ਕਿ ਉਹ ਆਪ ਆਪਣੇ ਵਰਤਾਰੇ ਨੂੰ ਨਿਸਚਤ ਕਰੇ। ਜਿਸ ਤਰ੍ਹਾਂ ਦੇ ਉਸਤਾਦ ਦੇ ਕੰਮ, ਆਦਤਾਂ, ਰਹਿਣ ਸਹਿਣ ਦਾ ਢੱਬ ਹੁੰਦਾ ਹੈ ਉਹੋ ਜਿਹੇ ਬਚਿਆਂ ਦੇ ਕੰਮ, ਆਦਤਾਂ ਅਤੇ ਰਹਿਣ ਸਹਿਣ ਬਣ ਜਾਂਦਾ ਹੈ। ਜਿਸ ਤਰ੍ਹਾਂ ਉਸਤਾਦ ਰਹਿੰਦਾ ਹੈ ਉਸ ਤਰ੍ਹਾਂ ਹੀ ਬੱਚੇ ਰਹਿਣ ਲੱਗ ਜਾਂਦੇ ਹਨ। ਜੇ ਉਸਤਾਦ ਮੇਜ਼ ਉਤੇ ਲੱਤਾਂ ਖਿਲਾਰ ਕੇ ਬੈਠਦਾ ਹੈ ਤਾਂ ਬੱਚੇ ਵੀ ਉਸਦੀ ਇਸ ਗਵਾਰ ਆਦਤ ਨੂੰ ਆਪਣੇ ਵਰਤਾਰੇ ਵਿਚ ਲੈ ਆਉਂਦੇ ਹਨ। ਜੇ ਉਸਤਾਦ ਆਪਣੀ ਸਧਾਰਨ ਗਲ ਬਾਤ ਵਿਚ ਗੰਦੀ ਬੋਲੀ ਦੀ ਵਰਤੋਂ ਕਰਦਾ ਹੈ ਤਾਂ ਬੱਚੇ ਵੀ ਉਸਦੀ ਬੋਲੀ ਸਹਿਜੇ ਅਪਣਾ ਲੈਂਦੇ ਹਨ ਅਤੇ ਆਪਣੀ ਗਲ ਬਾਤ ਵਿਚ ਉਹੋ ਜਹੀ ਬੋਲੀ ਦੀ ਵਰਤੋਂ ਕਰਦੇ ਹਨ। ਜੇ ਉਸਤਾਦ ਚੰਗੇ ਸੁਭਾ ਦਾ ਵਿਅਕਤੀ ਹੈ ਅਤੇ ਆਪਣੇ ਹਰ ਕੰਮ ਨੂੰ ਸਾਵਧਾਨੀ ਨਾਲ ਕਰਦਾ ਹੈ ਅਤੇ ਆਪਣੀ ਬੋਲੀ ਵਿਚ ਸਭਯ ਅਤੇ ਮਿਠੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਬੱਚੇ ਵੀ ਸਹਿਜ ਸੁਭਾ ਚੰਗੇ ਸੁਭਾ ਦੇ ਧਾਰਨੀ ਹੋ ਜਾਂਦੇ ਹਨ। ਆਪਣੇ ਸਾਰੇ ਕੰਮਾਂ ਨੂੰ ਢੰਗ ਨਾਲ ਕਰਦੇ ਹਨ ਅਤੇ ਸਭ ਨਾਲ ਮਿੱਠੀ ਬੋਲੀ ਵਿਚ ਬੋਲਦੇ ਹਨ। ਇਸ ਤਰ੍ਹਾਂ ਉਸਤਾਦ ਦਾ ਭਲਾ ਵਰਤਾਰਾ ਸਕੂਲ ਦੇ ਅਖਲਾਕੀ ਵਾਤਾਵਰਨ ਨੂੰ ਉੱਚਾ ਕਰ ਦਿੰਦਾ ਹੈ।
ਸਕੂਲ ਦਾ ਵਾਤਾਵਰਨ:—ਸਕੂਲ ਦਾ ਅਖਲਾਕੀ ਵਾਤਾਵਰਨ ਅਤੇ ਬਚਿਆਂ ਦੀ ਅਖਲਾਕੀ ਸਿਖਿਆ ਇਕ ਦੂਜੇ ਦੇ ਸਹਾਰੇ ਰਹਿੰਦੇ ਹਨ। ਸੁਹਣੀ ਅਖਲਾਕੀ ਸਿਖਿਆ ਸਕੂਲ ਦੇ ਸੁਹਣੇ ਅਖਾਲਕੀ ਵਾਤਾਵਰਨ ਤੋਂ ਬਿਨਾਂ ਅਸੰਭਵ ਹੈ ਅਤੇ ਜਦ ਬਾਲਕਾਂ ਨੂੰ ਸੁਹਣੀ ਅਖਲਾਕੀ ਸਿਖਿਆ ਮਿਲਦੀ ਹੈ ਤਾਂ ਸਕੂਲ ਦਾ ਵੀ ਸੁਹਣਾ ਅਖਲਾਕੀ ਵਾਤਾਵਰਨ ਬਣ ਜਾਂਦਾ ਹੈ। ਜਦ ਸਕੂਲ ਦਾ ਸੁੰਦਰ ਅਖਲਾਕੀ ਵਾਤਾਵਰਨ ਹੋ ਜਾਂਦਾ ਹੈ ਤਾਂ ਇਕ ਪਾਸੇ ਉਸਤਾਦ ਦੀ ਬੱਚਿਆਂ ਵਲ ਹਮਦਰਦੀ ਹੋ ਜਾਂਦੀ ਹੈ ਤੇ ਦੂਜੇ ਪਾਸੇ ਬੱਚੇ ਉਸਤਾਦ ਦਾ ਆਦਰ ਕਰਨ ਲਗ ਜਾਂਦੇ ਹਨ। ਉਸਤਾਦਾਂ ਦਾ ਆਪਸ ਵਿਚ ਦਾ ਵਰਤਾਉ ਅਤੇ ਇਕ ਦੂਜੇ ਲਈ ਭਾਵਨਾ ਹੀ ਸਕੂਲ ਦੇ ਅਖਲਾਕੀ ਵਾਤਾਵਰਨ ਨੂੰ ਪਰਭਾਵਤ ਕਰਦੇ ਹਨ। ਜਿਨ੍ਹਾਂ ਸਕੂਲਾਂ ਵਿਚ ਉਸਤਾਦ ਆਪਸ ਵਿਚ ਲੜਦੇ ਰਹਿੰਦੇ ਹਨ ਅਤੇ ਇਕ ਦੂਜੇ ਦੀ ਨਿੰਦਾ ਕਰਦੇ ਰਹਿੰਦੇ ਹਨ, ਉਥੋਂ ਦੇ ਬੱਚਿਆਂ ਵਿਚ ਨਾ ਤੇ ਉਸਤਾਦਾਂ ਲਈ ਸਚਮੁਚ ਦਾ ਆਦਰ ਰਹਿੰਦਾ ਹੈ ਅਤੇ ਨਾ ਉਨ੍ਹਾਂ ਵਿਚ ਆਪਸ ਵਿਚ ਹਮਦਰਦੀ ਰਹਿੰਦੀ ਹੈ। ਅਜਿਹੇ ਸਕੂਲਾਂ ਵਿਚ ਬੱਚਿਆਂ ਦੇ ਜ਼ਬਤ ਤੋੜਨ ਦੀਆ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਜਿਸ ਤਰ੍ਹਾਂ ਦਾ ਵਰਤਾਉ ਸਾਊ