ਪੰਨਾ:ਸਿੱਖੀ ਸਿਦਕ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦)


ਤ੍ਰਤਾ, ਪਰਸੁਆਰਥੀ, ਨਿਰਭੈਤਾ, ਅਡੋਲਤਾ, ਸ਼੍ਵੈਰਖਸ਼ਾ, ਨਿਸ਼ਕਾਮਤਾ, ਮਿਲਾਪ, ਵੰਡ ਖਾਣਾ, ਦੁਖ ਵੰਡਾਣਾ, ਦੇਸ਼ ਸੇਵਾ ਜਾਗ੍ਰਤਾ, ਜੀਵਨ ਤੇ ਇਕ ਅਕਾਲ ਦੀ ਪੂਜਾ ਆਦਿ ਦਸਕੇ ਨਿਵਾਜਸ਼ ਤੇ ਬਖਸ਼ਸ਼ ਕੀਤੀ ਹੈ ਓਥੇ ਸਭ ਤੋਂ ਉਤਮ ਦਾਤ ਕੀਰਤਨ ਦੀ ਬਖਸ਼ੀ ਹੈ।
ਮਨੁਸ਼ ਕੀਰਤਨ ਕਰਨ ਤੇ ਸੁਨਣ ਨਾਲ ਬਾਣੀ ਦੇ ਰੰਗ ਵਿਚ ਰੱਤਾ ਜਾਂਦਾ ਹੈ ਤੇ ਨਿਰੰਕਾਰੀ ਜੋਤ ਨਾਲ ਜੁੜਕੇ ਅਗੰਮੀ ਸਰੂਰ ਵਿਚ ਮਸਤ ਹੋ ਝੂਮਣ ਲਗਦਾ ਹੈ । ਇਸ ਨਾਲ ਆਤਮਾ ਦਾ ਬਲ ਵਧਦਾ ਤੇ ਅਡੋਲ ਹੋਕੇ ਸਚੇ ਤੇ ਮਿਠੇ ਰਸ ਨੂੰ ਮਾਣਦਾ ਹੈ ।
ਆਹਾ ! ਕੀਰਤਨ ਦੀ ਮਿਠੀ ਤੇ ਰਸੀਲੀ ਗੂੰਜ ਕੰਨਾਂ ਵਿਚ ਪੈ ਰਹੀ ਹੈ ਜਿਸ ਤੋਂ ਦਿਲ ਨੂੰ ਖਿਚਾਂ ਪੈ ਰਹੀਆਂ ਹਨ।

ਸੁਣੋ-

ਪਉੜੀ।।


"ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥ ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥ ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥ ਸਹਜੇ ਹੀ ਸਚਿ ਸਮਾਇਆ ॥੧੧॥"
ਆਪਣੇ ਘਰ ਦੇ ਨਾਲ ਲਗਵੀਂ ਪਹਾੜੀ ਪਰ ਕੋਈ ਦੋ ਕੁ ਸੌ ਗਜ਼ ਉਪਰ ਨੂੰ ਚੜ੍ਹ ਇਕ ਵਡੀ ਸਾਰੀ ਸਿਲ ਉਪਰ ਬੈਠ ਅਜ ਭਿੰਨੀ ਰੈਨੜੀ ਵਿਚ ਵੀਹਾਂ ਕੁ ਵਰਿਆਂ ਦੀ ਸੁੰਦਰਤਾ ਦੀ ਦੇਵੀ, ਨਿਰਭੈ ਹੋਕੇ ਆਪਣੀ ਸੁਰੀਲੀ ਸਤਾਰ ਨੂੰ ਵਜਾਕੇ ਰਬੀ