ਪੰਨਾ:ਸਿੱਖੀ ਸਿਦਕ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧ )

ਕੀਰਤਨ ਨੂੰ ਗਾਕੇ ਅਨੰਦ ਮਾਣ ਰਹੀ ਹੈ। ਚੰਦਰਮਾ ਦੀ ਚਾਨਣੀ ਵਿਚ ਮੁਖੜੇ ਦਾ ਇਲਾਹੀ ਸੁਹੱਪਣ ਇਉਂ ਚਮਕ ਰਿਹਾ ਹੈ, ਮਾਨੋ ਚੰਦਰਮਾਂ ਨੇ ਆਪਣੀਆਂ ਕਿਰਣਾਂ ਦੀ ਜੋਤਨਾ ਨਾਲ ਧਰਤੀ ਤੇ ਆਪਣਾ ਹੀ ਦੂਸਰਾ ਸਰੂਪ ਧਾਰ ਲਿਆ ਹੈ। ਟਿਕਵੀਂ ਰਾਤ ਤੇ ਇਕਾਂਤ ਦੇ ਕਾਰਣ ਦੂਰ ਦੂਰ ਆਲ੍ਹਣਿਆਂ ਵਿਚ ਬੈਠੇ ਪੰਛੀ ਭੀ ਇਸ ਰਬੀ ਤੇ ਸੁਰੀਲੀ ਧੁਨ ਨੂੰ ਸੁਣ ਸੁਣ ਮਸਤ ਹੋ ਰਹੇ ਸਨ। ਇਕ ਰਬ ਦਾ ਪਿਆਰਾ ਸਾਈਂ ਜੋ ਆਪਣੀ ਝੁਗੀ ਤੋਂ ਬਾਹਰ ਬੈਠਾ ਇਬਾਦਤ ਕਰ ਰਿਹਾ ਸੀ। ਪ੍ਰੇਮ ਤਾਰ ਦਾ ਖਿਚਿਆ ਇਸ ਅਵਾਜ਼ ਵਲ ਟੁਰਿਆ।

ਬੈਂਤ-ਦੇਵੀ ਪ੍ਰੇਮ ਦੀ ਮੂਰਤਿ ਜੋ ਸੁੰਦਰਤਾ ਦੀ,

ਮਿਠਾ ਗਾਂਵਦੀ ਨਾਲ ਸਤਾਰ ਕੀਰਤਨ ।

ਭਿੰਨੀ ਰੈਣ ਵਿਚ ਬਖਸ਼ਦਾ ਰਸ ਮਿਠਾ,

ਮੇਲ ਦੇਂਵਦਾ ਨਾਲ ਨਿਰੰਕਾਰ ਕੀਰਤਨ ।

ਚਿੰਤਾ, ਫਿਕਰ, ਦਲਿਦ੍ਰ ਸੁਣ ਨਸ ਜਾਂਦੇ,

ਭਰਦਾ ਦਿਲਾਂ ਵਿਚ ਰਬੀ ਪਿਆਰ ਕੀਰਤਨ ।

ਮੁਰਦੇ ਦਿਲਾਂ ਨੂੰ ਬਖਸ਼ਦਾ ਪਿਆ ਜੀਵਨ,

ਜੀਵਨ ਮੁਕਤਿ ਕਰ ਕਰੇ ਉਧਾਰ ਕੀਰਤਨ ।

ਬੁਢਾ ਇਕ ਸਾਈਂ ਝੁਗੀ ਛਡ ਆਪਣੀ,

ਖਿਚਿਆ ਆ ਗਿਆ ਵਿਚ ਪਰਭਾਤ ਏਥੇ ।

ਬੈਠ ਸਾਹਮਣੇ ਮਨ ਟਿਕਾ ਸੁਣਦਾ,

ਕਹਿੰਦਾ ਵਰਸਦਾ ਆਬਿ-ਹਯਾਤ ਏਥੇ ।

ਕੀਰਤਨ ਨਿਰਮੋਲਕ ਹੀਰਾ "ਸਾਈਂ ਵਾਸਤੇ ਅਨੋਖੀ ਦਾਤ ਸੀ ਜਿਸਦੇ ਸੁਨਣ ਨਾਲ ਇਸਦੀ ਮਨ ਬ੍ਰਿਤੀ ਵਜਦ