ਪੰਨਾ:ਸਿੱਖੀ ਸਿਦਕ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨ )

ਵਿੱਚ ਆ ਆ ਅਨੰਦ ਮਾਣ ਰਹੀ ਸੀ। ਅੰਦਰ ਚਾਨਣ ਤੇ ਪ੍ਰਕਾਸ਼ ਹੋ ਰਿਹਾ ਸੀ । ਇਹਦੀ ਇਹੋ ਹੀ ਚਾਹ ਸੀ ਕਿ ਇਹ ਕੀਰਤਨ ਹੁੰਦਾ ਰਹੇ ਤੇ ਇਕਾਂਤ ਵਿਚ ਸੁਣ ਸੁਣ ਮਨ ਭਰਪੂਰ ਤੇ ਖੀਵਾ ਹੁੰਦਾ ਰਹੇ ।

ਬੀਬੀ ਨੇ "ਵਡੇ ਕੀਆ ਵਡਿਆਈਆ...." ਵਾਲੀ ਪਉੜੀ ਪੜਕੇ ਸਮਾਪਤੀ ਕੀਤੀ ਤੇ ਸਤਾਰ ਕਪੜੇ ਵਿਚ ਬੰਨਣੀ ਸ਼ੁਰੂ ਕੀਤੀ। ਸਲੋਕ "ਪਵਣ ਗੁਰੂ ਪਾਣੀ ਪਿਤਾ...." ਪੜਕੇ ਸਿਰ ਨੂੰ ਝੁਕਾਇਆ । ਸਤਿ ਕਰਤਾਰ ਕਹਿਕੇ ਚੁਪ ਹੋ ਗਈ । ਸਾਈਂ ਦੇ ਹਿਰਦੇ ਵਿਚੋਂ ਉਹੋ ਹੀ ਕੀਰਤਨ ਦੀਆਂ ਧੁਨੀਆਂ ਉਠ ਉਠ ਉਸਨੂੰ ਆਪਣੇ ਆਪ ਨੂੰ ਸੁਣਾ ਰਹੀਆਂ ਸਨ। ਸਾਈਂ ਨੇ ਆਪਣੇ ਨੈਣ ਖੋਲੇ, ਮੂੰਹ ਤੇ ਹਥ ਫੇਰੇ ਤੇ ਬੀਬੀ ਜੀ ਨੂੰ ਪੁਛਿਆ ।

ਪੁਤਰੀ ! ਇਹ ਮਿਠੀ ਰਸੀਲੀ ਇਲਾਹੀ ਸਰੂਰ ਭਰੀ ਕਲਾਮ ਤੈਂ ਕਿਥੋਂ ਸਿਖੀ ਹੈ? ਬਾਬਾ ਜੀ ! ਬੀਬੀ ਨੇ ਅਦਬ ਨਾਲ ਉੱਤਰ ਦਿਤਾ-ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਦੁਨੀਆਂ ਨੂੰ ਤਾਰਨ ਵਾਸਤੇ ਨੌ ਖੰਡ ਪ੍ਰਿਥਮੀ ਦਾ ਚਕਰ ਲਗਾ ਰਹੇ ਹਨ । ਜੀਵਾਂ ਦੇ ਉਧਾਰ ਲਈ ਇਹ ਰਬੀ ਬਾਣੀ ਰਚੀ ਹੈ; ਜਿਸਦਾ ਕੀਰਤਨ ਉਸਦੀ ਮੇਹਰ ਨਾਲ ਅਜ ਪੂਰੀ ਮਗਨਤਾ ਨਾਲ ਹੋਇਆ ਹੈ ।

ਬੀਬਾ ! ਸਾਈਂ ਨੇ ਖੁਸ਼ੀ ਭਰੇ ਹੌਂਸਲੇ ਨਾਲ ਆਖਿਆ "ਉਹ ਗੁਰੂ ਨਾਨਕ ਦੇਵ ਜੀ ਕੌਣ ਨੇ ਤੇ ਕਿਥੇ ਰਹਿੰਦੇ ਨੇ ? ਕੀ ਤੂੰ ਉਹਨਾਂ ਨੂੰ ਮਿਲਣ ਦਾ ਕੋਈ ਉਪਾਉ ਦਸ ਸਕਦੀ ਹੈਂ ?

ਸਾਈਂ ! ਬੀਬੀ ਦੇ ਬੇ-ਵਸਾ ਹੀ ਮੂੰਹੋਂ ਨਿਕਲਿਆ,