ਪੰਨਾ:ਸਿੱਖੀ ਸਿਦਕ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਰਖੀ ਇਕ ਬਕਰੀ।
ਖੈਰ ਨ ਇਹ ਮੰਗਦਾ ਕਿਸੇ ਗਿਰਾਂ ਤੋਂ,
ਸਚੀ ਧਾਰੀ ਫਕਰੀ।
ਲੋੜ ਹੋਵੇ ਜਦੋਂ ਦੁਧ ਚੋਕੇ ਪੀਂਵਦਾ,
ਲੈਂਦਾ ਪੇਟ ਭਰ ਜੀ।
ਨਿਰਛੋਹ ਸਾਈਂ ਸਚਾ ਜੀਊਣ ਜੀਂਂਵਦਾ,
ਲੋਕ ਕਰਨ ਕਦਰ ਜੀ।
ਬਣ ਚਰਵਾਹਾ ਬਕਰੀ ਚਰਾਂਵਦਾ,
ਜੰਗਲ ਦਾ ਸ਼ੇਰ ਹੈ।
ਸਾਈਂ ਦਾ ਹੁਕਮ ਸਿਰ ਕਮਾਂਵਦਾ,
ਨਹੀਂ ਲੌਂਦਾ ਦੇਰ ਹੈ।
ਪਾਲਦਾ ਉਹ ਬਕਰੀ ਨੂੰ ਦਿਨੇ ਰਾਤ ਸੀ,
ਰਹੇ ਸਾਈਂ ਪਾਸ ਉਹ।
ਪੀਰ ਜੀ ਦੀ ਜ਼ਾਹਰਾ ਇਹ ਕਰਾਮਾਤ ਸੀ,
ਬਣਿਆ ਸ਼ੇਰ ਦਾਸ ਉਹ।
ਸ਼ਕਤੀ ਦੇ ਹੁੰਦਿਆਂ ਵੀ ਨਿਰਮਾਣ ਸੀ,
ਜ਼ਰਾ ਜਿੰਨਾ ਮਾਣ ਨਾ।
ਭਗਤੀ ਦੇ ਬਲ ਨਾਲ ਪਾਇਆ ਤਾਣ ਸੀ,
ਪਰ ਜਿਤਲਾਣ ਨਾ।
ਬੰਦਗੀ 'ਚ ਰਤਾ ਮਾਣਦਾ ਅਨੰਦ ਨੂੰ,
ਪੀਂਂਦਾ ਨਾਮ ਰਸ ਉਹ।
ਕਾਮ ਕਰੋਧ ਲੋਭ ਵਾਲੇ ਕਟ ਫੰਦ ਨੂੰ,
ਚਾਂਂਹਵਦਾ ਨ ਜਸ ਉਹ।