ਪੰਨਾ:ਸਿੱਖੀ ਸਿਦਕ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)

ਸ਼ੀਸ਼ੇ ਵਾਂਗ ਸੀਨਾ ਸਾਫ ਸਾਈਂ ਲੋਕ ਦਾ,
ਰਬ ਦਾ ਪਿਆਰਾ ਹੈ।
ਕੀਰਤਨ ਇਲਾਹੀ ਲੋਕ ਪਰਲੋਕ ਦਾ,
ਸਮਝਿਆ ਸਹਾਰਾ ਹੈ।
ਸੁਣਕੇ ਇਹ ਜਸ ਸਤਿਗੁਰ ਪਿਆਰੇ ਦਾ,
ਕੁਰਬਾਨੇ ਜਾਂਵਦਾ।
ਚਾਉ ਦਿਲ ਵਿਚ 'ਪਾਤਰ' ਦੀਦਾਰੇ ਦਾ,
ਗੁਰਾਂ ਨੂੰ ਧਿਆਂਵਦਾ।

ਸਾਈਂ ਜੀ ਦੀ ਹਾਲਤ ਹੁਣ ਹੋਰ ਹੀ ਹੋਗਈ ਹੈ। ਰਾਤ ਜਾਗਦਿਆਂ ਅਖਾਂ ਵਿਚੋਂ ਦੀ ਲੰਘ ਜਾਂਦੀ ਹੈ। ਦੁਧ ਚੋਣਾ ਤੇ ਪੀਣਾ ਭੁਲ ਜਾਂਦਾ ਏ। ਤੀਬਰ ਇਛਾ ਪ੍ਰੀਤਮ ਨੂੰ ਮਿਲਣ ਲਈ ਵਧਦੀ ਜਾ ਰਹੀ ਹੈ। ਸ਼ੇਰ ਜੋ ਸਾਈਂ ਦੀ ਕਿਰਪਾ ਨਾਲ ਇਸ ਦੀ ਹਾਲਤ ਤੇ ਮਸਤੀ ਨੂੰ ਸਮਝਦਾ ਸੀ ਚੁਪ ਚਾਪ ਬੂਹੇ ਅਗੇ ਖੜਾ ਰਹਿੰਦਾ। ਬਕਰੀ ਨੂੰ ਚਾਰ ਲਿਆਉਂਦਾ ਤੇ ਦਰ ਤੇ ਖੜਾ ਹਾਜ਼ਰੀ ਭਰਦਾ ਰਹਿੰਦਾ। "ਰਾਤ ਦਿਵਸ ਕੇ ਕੂਕਨੇ ਕਬਹੂੰ ਕਿ ਸੁਨੇ ਪੁਕਾਰ" ਪੁਜੀ ਪੁਕਾਰ ਤੇ ਖੜਕੀ ਨਾ ਤਾਰ, ਕਹਿੰਦੇ ਦਾਤਾਰ, ਮਰਦਾਨਾ ਹੋ ਤਿਆਰ, ਕੋਈ ਚਾਹੇ ਦੀਦਾਰ, ਹੈ ਤੀਬਰ ਪਿਆਰ।"

ਅਜ ਸੰਸਾਰਕ ਸਾਇੰਸ ਨੇ ਖੋਜ ਤੇ Study ਨਾਲ ਕਈ ਈਜਾਦਾਂ (Inventions) ਦੁਨੀਆਂ ਵਿਚ ਪ੍ਰਗਟ ਕੀਤੀਆਂ ਹਨ, ਰੇਡੀਓ ਜਿਸ ਨਾਲ ਕੋਈ (wire ਜਾਂ connection)ਨਹੀਂ ਐਸੀ (machinery)ਹੈ ਜੋ ਇਕ ਥਾਂ ਦੀਆਂ ਗਲਾਂ ਗਾਣੇ ਲੈਕਚਰ ਹਰ ਥਾਂ ਤੇ ਹਰ ਵੇਲੇ ਸੁਣਾ ਸਕਦੀ ਹੈ ਆਤ-