ਪੰਨਾ:ਸਿੱਖੀ ਸਿਦਕ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

"ਸ਼ੇਰ ਕੋਲ ਤੈਨੂੰ ਬਕਰੀ ਖੜੀ ਨਹੀਂ ਦਿਸਦੀ, ਇਹ ਸ਼ੇਰ ਜਦ ਬਕਰੀ ਨੂੰ ਨਹੀਂ ਖਾਂਦਾ ਤੈਨੂੰ ਕਿਵੇਂ ਮਾਰੇਗਾ ਜਾਹ ਡਰ ਨਾ।"

ਮਰਦਾਨਾ ਟੁਰਿਆ ਮੂੰਹੋਂ ਸਤਨਾਮ ਕਹਿੰਦਾ ਏ, ਅਖਾਂ ਸ਼ੇਰ ਵਲ ਨੇ, ਮਣ ਮਣ ਦੀ ਭਾਰੀ ਲਤ ਚੁਕ ਕੇ ਅਗਾਂਹ ਰਖਦਾ ਏ। ਘਰ ਵਿਚ ਆਏ ਮਹਾਤਮਾ ਤੇ ਨਿਰੰਕਾਰੀ ਬਾਬੇ ਦੇ ਸ੍ਵਾਗਤ ਲਈ ਸ਼ੇਰ ਨੇ ਉਠਕੇ ਏਧਰ ਓਧ੍ਰ ਤੁਰਨਾ ਸ਼ੁਰੂ ਕੀਤਾ। ਸ਼ੇਰ ਦੇ ਹਮਲੇ ਦੇ ਡਰ ਤੋਂ ਮਰਦਾਨਾ ਸੁੰਗੜਦਾ ਹੋਇਆ ਪਿਛਾਂਹ ਨੂੰ ਦੌੜਿਆ ਤੇ ਮਹਾਰਾਜ ਨੂੰ ਗਲਵਕੜੀ ਪਾਕੇ ਕੰਬਣੀ ਖਾ ਖਾ ਕਹਿਣ ਲਗਾ। "ਔਹ ਵੇਖੋ ਮਹਾਰਾਜ ਭੁਖਾ ਸ਼ੇਰ ਮੇਰੇ ਵਲ ਭੀ ਆ ਰਿਹਾ ਜੇ, ਹੁਣ ਮੈਨੂੰ ਲੀਰਾਂ ਲੀਰਾਂ ਕਰ ਛਡੇਗਾ। ਕਿਉਂ ਗਰੀਬ ਅਨਹਕਾ ਡੂੰਮ ਮਰਵਾਣ ਲਗੇ ਓ। ਬਚਾਓ! ਮਹਾਰਾਜ ਆਪਨੂੰ ਰਬੀ ਕੀਰਤਨ ਕੌਣ ਸੁਣਾਏਗਾ?" ਮਹਾਰਾਜ ਦੀ ਕੰਡ ਦੇ ਪਿਛੇ ਲੁਕਦਾ ਹੋਇਆ ਮਰਦਾਨਾ ਸ਼ੇਰ ਨੂੰ ਏਧਰ ਆਉਂਦਿਆਂ ਨੂੰ ਤਕਕੇ ਕਹੀ ਜਾਂਦਾ ਏ।

"ਮਹਾਰਾਜ ਮੇਰੀਆਂ ਪਿਛਲੀਆਂ ਭੁਲਾਂ ਮਾਫ ਕਰੋ ਬਚਾਓ ਆਪਣੇ ਰਬਾਬੀ ਨੂੰ ਮੈਂ ਘਰ ਜਾਣ ਦੀ ਛੁਟੀ ਜੋ ਮੰਗ ਸੀ, ਉਹ ਛਡੀ। ਆਪ ਦੀ ਆਗਿਆ ਵਿਚ ਰਹਾਂਗਾ, ਚੰਗਾ ਨਜ਼ਾਰਾ ਦਿਖਾਇਆ ਜੇ, ਹੈ ਨਿਰੰਕਾਰ! ਹੇ ਨਿਰੰਕਾਰ! ਜਿਉਂ ਜਾਣਦੇ ਹੋ ਰਖੋ।"

ਸ਼ੇਰ ਨੇ ਹਜ਼ੂਰ ਦੇ ਚਰਨਾਂ ਤੇ ਸਿਜਦਾ ਕੀਤਾ ਤੇ ਨਿਰੰਕਾਰ ਨਾਨਕ ਦੀ ਅਸੀਸ ਲੈਕੇ ਵਾਪਸ ਚਲਾ ਗਿਆ ਹਜ਼ੂਰ ਮੁਸਕ੍ਰਾਕੇ ਬੋਲੇ। "ਪਿਆਰਿਆ ਕਿਉਂ ਡਰਨਾ ਏਂ, ਉਹ ਸ਼ੇਰ