ਪੰਨਾ:ਸਿੱਖੀ ਸਿਦਕ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧)

ਤੇਰੇ ਵਰਗਾ ਭਗਤ ਏ, ਤਕ ਖਾਂ ਚਰਨੀ ਢਠਾ ਏ।" ਮਰਦਾਨਾ ਮਹਾਰਾਜ ਦੀ ਅਨੋਖੀ ਜ਼ਾਹਰਾ ਕਰਾਮਾਤ ਵੇਖ ਚਰਨੀਂ ਢਹਿ ਪਿਆ, ਸੁਖ ਦਾ ਸਾਹ ਲਿਆ ਤੇ ਆਗਿਆ ਮੰਨ ਕੁਟੀਆ ਦਾ ਜਾ ਕੰਡਾ ਖੜਕਾਇਆ।

ਜਪ ਮਨ ਸਤਿਨਾਮ ੨ ਸਦਾ ਸਤਿਨਾਮ।।
ਮਾਗਉ ਦਾਨ ਠਾਕਰ ਨਾਮ ਅਵਰ ਕਛੂ ਮੇਰੋ ਸੰਗ
ਨ ਚਾਲੈ ਮਿਲੈ ਕਿਰਪਾ ਗੁਣ ਗਾਮ॥ ਨਾਮ ਬਿਨਾ
ਜੋ ਪਹਿਰਹਿ ਖਾਇ॥ ਜਿਉ ਕੂਕਰ ਜੂਠਨਿ ਮਹਿ
ਪਾਇ॥ ਨਾਮ ਬਿਨਾ ਜੇਤਾ ਬਿਉਹਾਰ ਜਿਉ ਮਿਰਤਕੁ
ਮਿਥਿਆ ਸੀਗਾਰ॥ ਜੋ ਨ ਸੁਨੈ ਜਸ ਪਰਮਾਨੰਦਾ॥
ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ॥

ਸਾਕਾ
ਰਬਾਬੀ ਦਾ ਡਰ ਦੂਰ ਹੋਗਿਆ,
ਅਗਾਂਹ ਵਲ ਵਧਿਆ ਜਾਕੇ।
ਜ਼ੋਰ ਨਾਲ ਆਵਾਜ਼ਾਂ ਦਿਤੀਆਂ,
ਕੁੰਡੇ ਨੂੰ ਖੜਕਾਕੇ।
ਸਾਈਂਂ ਜੀ ਤੁਸੀਂ ਬਾਹਰ ਆਵੋ,
ਕਰ ਲੌ ਦਰਸ਼ਨ ਆਕੇ।
ਵਾਲੀ ਦੋ ਜਹਾਨ ਦੇ ਆਏ,
ਬੈਠ ਗਏ ਚੌਂਕੜਾ ਲਾਕੇ।
ਜੁੜੀ ਸਮਾਧੀ ਖੋਹਲੋ ਅਪਣੀ,
ਬੈਠੇ ਹੋ ਸੁਧ ਭੁਲਾਕੇ ।
ਅਵਾਜ਼ ਖੜਾਕ ਨਹੀਂ ਉਸ ਸੁਣਿਆ,