ਪੰਨਾ:ਸਿੱਖੀ ਸਿਦਕ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨)

ਜੁੜਿਆ ਸੁਰਤ ਜਮਾਕੇ।
"ਮੁੜ ਆ ਤੂੰ ਮਰਦਾਨਾ ਸਤਿਗੁਰ,
ਆਖਿਆ ਕੋਲ ਬਿਠਾਕੇ।
ਛੇੜ ਤ੍ਰਾਣਾ ਮਿਠਾ ਭਾਈ,
ਤਾਰ ਸਤਾਰ ਹਿਲਾਕੇ।"
ਬਾਣੀ ਗਾਈ ਸਤਿਗੁਰਾਂ ਮਿਠੀ,
ਪਾਤਰ ਧਿਆਨ ਟਿਕਾਕੇ।
ਖੋਲੀ ਬਿਰਤੀ ਜੁੜੀ ਸਾਈਂ ਦੀ,
ਰਬੀ ਕੀਰਤਨ ਗਾਕੇ।

ਮਰਦਾਨੇ ਦੀ ਸਤਾਰ ਨਾਲ, ਦਾਤਾਰ ਦੇ ਮੁਖੋਂ ਪਵਿਤਰ ਨਿਕਲੀ ਬਾਣੀ ਦੀ ਸੁਰ ਨੂੰ ਆਓ ਮਨ ਟਿਕਾਕੇ ਸੁਣੀਏ, ਜਿਸ ਦੇ ਸੁਣਨ ਨਾਲ ਸਾਈਂ ਜਾਗਕੇ ਝੂਮਣ ਲਗ ਪਿਆ ਸੀ।

[1]"ਤੂੰ ਤੂੰ ਤੂੰ ਤੂੰ ੨ ਜਤ ਦੇਖਾਂ ਤਤ ਤੂੰ ਤੂੰ ੨ ਤੂੰ ਤੂੰ ਤੂੰ ਤੂੰ ੨।

ਤੂੰ ਤੂੰ ਕਰਤਾ ਤੂੰ ਭਇਆ ੨ ਮੁਝ ਮਹਿ ਰਹਾ ਨਾ ਹੂੰ ਹੂੰ।

ਤੂੰ ਤੂੰ ਤੂੰ ਤੂੰ?

ਜਬ ਆਪਾ ਪਕਾ ਮਿਟ ਗਇਆ ੨ ਜਤ ਦੇਖਾਂ ਤਤ ਤੂੰ ਤੂੰ।

ਤੂੰ ਤੂੰ ਤੂੰ ਤੂੰ"

ਸਤਿਗੁਰੂ ਸਚੇ ਪਾਤਸ਼ਾਹ ਤੂੰ ਤੂੰ ਪੜਦੇ ੨, ਤੂੰ ਵਿਚ ਲੀਨ ਹੋ ਗਏ। ਵਿਸਮਾਦ ਵਿਚ ਆਕੇ ਅਖਾਂ ਮੂੰਦ ਲਈਆਂ ਤੇ ਟਿਕ ਗਏ। ਸਾਈਂ ਇਸ ਆਕਰਖਣ ਸ਼ਕਤੀ ਦਾ ਖਿਚਿਆ ਹੋਇਆ, ਅੰਦਰੋਂ ਬਾਹਰ ਆਇਆ। ਨਿਰੰਕਾਰੀ ਬਾਬੇ ਦੇ ਨੂਰੀ ਦਰਸ਼ਨ ਕਰਦਾ ਹੋਇਆ ਚਰਨਾਂ ਨੂੰ ਲਿਪਟ ਗਿਆ।


  1. *ਇਹ ਸ਼ਬਦ ਲਹਿਰੀਏ ਦੀ ਟੇਕ ਤੇ ਪੂਰੀ ਬਿਠਾਕੇ ਗਾਓ