ਪੰਨਾ:ਸਿੱਖੀ ਸਿਦਕ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਦੀਦਾਰ ਕਰ ਕੇ ਤਨ ਮਨ ਠੰਡਾ ਹੋ ਗਿਆ। ਮਰਦਾਨੇ ਨੇ ਸਤਾਰ ਨਾਲ ਸ਼ਬਦ ਪੜਿਆ ਜੋ ਸਾਈ ਦੇ ਕੰਨਾਂ ਵਿਚ ਪੈ ਰਿਹਾ ਸੀ ਤੇ ਇਕ ਇਕ ਅੱਖਰ ਨੂੰ ਵੀਚਾਰ ਰਿਹਾ ਸੀ।

ਪਉੜੀ॥
"ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸ ਵਿਚ ਵਡੀਆ
ਵਡਿਆਈਆ।। ਸਹਿ ਮੇਲੇ ਤਾ ਨਦਰੀ ਆਈਆ ਜਾ
ਤਿਸੁ ਭਾਣਾ ਤਾ ਮਨਿ ਵਸਾਈਆ।। ਕਰਿ ਹੁਕਮੁ ਮਸ
-ਤਕਿ ਹਥਿ ਧਰ ਵਿਚਹੁ ਮਾਰਿ ਕਢੀਆ ਬੁਰਿਆਈਆ
।।ਸਹਿ ਤੁਠੈ ਨਉ ਨਿਧਿ ਪਾਈਆ ॥੧੮॥

ਦਾਤਾਰ ਦੇ ਨੇਤ੍ਰ ਖੁਲੇ ਤਾਂ ਬੁਢਣ ਸ਼ਾਹ ਨੂੰ ਚਰਨਾਂ ਤੇ ਸਿਰ ਰਖੀ ਪ੍ਰੇਮ ਦੀ ਮਸਤੀ ਵਿਚ ਪਿਆਂ ਤਕਿਆ, ਆਪਣੇ ਹਸਤ ਕਮਲਾਂ ਨਾਲ ਸਿਰ ਨੂੰ ਚੁਕਦਿਆਂ ਹੋਇਆਂ ਫੁਰਮਾਯਾ,"ਨਿਹਾਲ ਨਿਹਾਲ ! ਰਬ ਦੇ ਪਿਆਰੇ ਤੂੰ ਅਸਾਂ ਨੂੰ ਯਾਦ ਕੀਤਾ ਸੀ, ਤੇਰੀ ਖਿਚ ਦੇ ਸਦੇ ਪੁਜ ਗਏ ਹਾਂ? "ਹੇ ਵਲੀ ਅਲਾਹ" ਸਾਈਂ ਨੇ ਚਰਨਾਂ ਤੇ ਲਤਾਂ ਨੂੰ ਘੁਟਦਿਆਂ ਕਿਹਾ, "ਜਿਹਨਾਂ ਰਾਹਾਂ ਤੋਂ ਚਲਕੇ ਆਏ ਹੋ, ਉਨ੍ਹਾਂ ਰਸਤਿਆਂ ਤੋਂ ਮੈਂ ਸਦਕੇ, ਮੇਰਾ ਤਨ ਸਦਕੇ, ਮਨ ਤੇ ਧਨ ਸਦਕੇ, ਜ਼ਿਮੀ ਅਸਮਾਨ ਸਦਕੇ, ਮੇਰਾ ਧਰਮ ਈਮਾਨ ਸਦਕੇ । ਜੈਸਾ ਸੁਣੀਦਾ ਸੀ ਤੈਸਾ ਹੀ ਤਕਿਆ । ਕੀ ਸੇਵਾ ਕਰਾਂ ਕਿਥੇ ਮੈਂ ਇਕ ਨਿਮਾਣਾ, ਕੰਗਲਾ, ਭਿਖਾਰੀ, ਫੱਕਰ ਤੇ ਕਿਥੇ ਆਪ ਮੇਰੇ ਖੁਦਾ। ਆਪ ਧੰਨ ਹੋ । ਗੁਸਤਾਖੀ ਮਾਫ ਕਰਨੀ।" ਉਠਿਆ, ਟਿੰਡ ਫੜੀ ਤੇ ਧੋਤੀ, ਬਕਰੀ ਨੂੰ ਚੋਕੇ ਟਿੰਡ ਕੁਰਕੇ ਕੁਟੀਆ ਦੇ ਅੰਦਰ ਬਿਠਾਕੇ ਛਕਾਣ ਲਈ ਨਿਰੰਕਾਰ ਦੇ</poem>}}