ਪੰਨਾ:ਸਿੱਖੀ ਸਿਦਕ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)


ਅਗੇ ਧਰੀ ਤੇ ਹਥ ਜੋੜਕੇ ਖਲੋ ਗਿਆ।

ਗੱਡੀ


ਜਾਮੇ ਵਿਚ ਅਜ ਫੁਲਾ ਨ ਸਮਾਂਵਦਾ,
ਆਸ ਇਹਦੀ ਪੂਰੀ ਹੋ ਗਈ।
ਧੰਨ ਸਤਿਗੁਰੂ ਜੈਸਾ ਸੀ ਮੈਂ ਸੁਣਿਆ,
ਤੈਸਾ ਅਜ ਅਖੀ ਵੇਖਿਆ।
ਸੋਹਣਾ ਆਸਣ ਗੁਰਾਂ ਲਈ ਵਿਛਾਕੇ,
ਕੁਟੀਆ ਦੇ ਵਿਚ ਲੈ ਗਿਆ ।
ਬੈਠ ਗਏ ਨੇ ਜਗਤ ਦੇ ਵਾਲੀ,
ਛਪਰੀ ਨੂੰ ਭਾਗ ਲਗ ਗਏ ।
ਉਠ ਸਾਈਂਂ ਨੇ ਸਾਫ ਟਿੰਡ ਕੀਤੀ,
ਬਕਰੀ ਦਾ ਦੁਧ ਚੋ ਲਿਆ ।
ਟਿੰਡ ਭਰਕੇ ਗੁਰਾਂ ਅਗੇ ਧਰਤੀ;
ਹਥ ਜੋੜ ਕਰੇ ਬੇਨਤੀ ।
ਦੁਧ ਪੀਓ ਇਹ ਨਿਮਾਣੀ ਜਹੀ ਸੇਵਾ,
ਕਰੋ ਪਰਵਾਨ ਦਾਸ ਦੀ ।
ਘਟਾਂ ਘਟਾਂ ਦੀ ਹੋ ਜਾਨਣਹਾਰੇ,
ਤਾਰਿਆ ਗਰੀਬ ਜਾਣਕੇ ।
ਵਾਰੇ ਜਾਵਾਂ ਮੈਂ ਦਾਤਾ ਲਖ ਵਾਰੀ,
ਜਿੰਨੀ ਰਾਹੀਂ ਆਏ ਚਲਕੇ ।
ਵੇਖ ਦੁਧ ਨੂੰ ਬੜਾ ਖੁਸ਼ ਹੋਇਆ,
ਭਾਈ ਮਰਦਾਨੇ ਸੋਚਿਆ ।
ਪੀਣਾ ਗੁਰਾਂ ਨੇ ਹੈ ਦੁਧ ਘੁਟ ਦੋ ਤਿੰਨ,