ਪੰਨਾ:ਸਿੱਖ ਤੇ ਸਿੱਖੀ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਟੇ ਹੋਏ ਦਿਸਦੇ ਹਨ। ਏਹੋ ਖ਼ਿਆਲ ਬਾਣੀ ਵਿਚ ਬਹੁਤ ਤਰਾਂ ਆਇਆ ਹੈ। ਓਹਨਾਂ ਦੇ ਜਾ-ਨਸ਼ੀਨਾਂ, ਏਸੇ ਗੱਲ ਦੀ ਪ੍ਰੋੜਤਾ ਕੀਤੀ ਹੈ । ਮਹਾਂ ਵਿਦਵਾਨ ਭਾਈ ਗੁਰਦਾਸ ਨੇ ਪਹਿਲੀ ਵਾਰ ਵਿਚ, ਗੁਰਦੇਵ ਨੂੰ ਲੋਕ-ਦਰਦ ਵੰਡਾਉਣ ਲਈ ਹਰ ਥਾਂ ਤੇ ਫਿਰਦਿਆਂ ਦਿਖਾਇਆ ਹੈ । ਇਸ ਤਰ੍ਹਾਂ ਦੀ ਤਸਵੀਰ ਬਣਾਉਣ ਨਾਲ, ਨਾਲੇ ਤਾਂ ਨਵਾਂ ਰੰਗ ਆਵੇਗਾ, ਨਾਲੇ ਗੁਰਦੇਵ ਦੇ ਹਿਰਦੇ ਦੀ ਤਸਵੀਰ ਦਿਸੇਗੀ । ਸੋ ਚਿਤ੍ਰਕਾਰਾਂ ਨੂੰ ਅਜਿਹੀਆਂ ਤਸਵੀਰਾਂ ਖਿੱਚਣ ਨਾਲ, 'ਪੁੰਨ ਨਾਲੇ ਫਲੀਆਂ' ਮਿਲ ਸਕਦੀਆਂ ਹਨ ।

੧੦੩