ਪੰਨਾ:ਸਿੱਖ ਤੇ ਸਿੱਖੀ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਮੋ ਸੋਗ ਸੋਗੇ

ਦੁਨੀਆਂ ਸੁਖ ਲਈ ਤਰਦੱਦ ਕਰਦੀ ਆਈ ਹੈ । ਸੁਖ ਦਾ ਨਾਂ ਲੈਣਾ ਚਾਹੁੰਦੀ ਹੈ ਤੇ ਦੁਖ ਤੋਂ ਨਸਦੀ ਹੈ। ਨਸਦਿਆਂ ਰਾਹ ਵਿਚ ਕਈ ਗ਼ਮੀਆਂ ਟਕਰਦੀਆਂ ਹਨ, ਪਰ ਓਹ ਗ਼ਮੀਆਂ ਜਾਂ ਤਕਲੀਫਾਂ ਸਤਾਂਦੀਆਂ ਨਹੀਂ, ਕਿਉਂਕਿ ਓਹਨਾਂ ਦਾ ਨਤੀਜਾ ਸੁਖ ਹੋਂਦਾ ਹੈ, ਦੁਖ ਭੁਲ ਜਾਂਦਾ ਹੈ। ਸੁਖ ਜੀਵਨ ਨੂੰ ਖਿੜਾਓ ਵਿਚ ਲਿਆਉਂਦਾ ਹੈ, ਏਹ ਆਮ ਖਿਆਲ ਹੈ।
ਸੋਗ ਜਾਂ ਗ਼ਮੀ ਵੀ ਦੁਨੀਆਂ ਦਾ ਮੇਵਾ ਹੈ, ਜੋ ਹਰ ਬੰਦੇ ਨੂੰ ਚਖਣਾ ਪੈਂਦਾ ਹੈ । ਪੀਰ ਪੈਗੰਬਰ ਵੀ ਏਸ ਤੋਂ ਵਾਂਜਿਆ ਨਹੀਂ ਰਹਿੰਦਾ। ਦੁੱਖ ਨਾਲ ਸ੍ਰੀ ਰਾਮ ਰੋਏ, ਸੀਤਾ ਜੀ ਨੇ ਆਹਾਂ ਮਾਰੀਆਂ। ਤੇ ਲਛਮਣ ਜੀ ਲੁੱਛੇ । ਗੁਰੂ ਨਾਨਕ ਜੀ ਨੇ ਦੁੱਖ ਦਾ ਇਤਿਹਾਸ ਫੋਲਦਿਆਂ ਏਥੇ ਮੁਕਾਈ "ਨਾਨਕ ਦੁਖੀਆ ਸਭ ਸੰਸਾਰ ।"
ਸੰਸਾਰ ਸੋਗੀ, ਪਰ ਕਿਸੇ ਵੇਲੇ ਕਈ ਬੰਦੇ, ਦੁਖ ਵਿਚ ਸੁਖ ਮਨਾ ਜਾਂਦੇ ਹਨ । ਕਈ ਬੰਦੇ ਤਕਲੀਫਾਂ ਨਾਲ ਏਸ ਤਰ੍ਹਾਂ ਇਕ ਜਾਨ ਹੋ ਜਾਂਦੇ ਹਨ ਕਿ ਓਹਨਾਂ ਨੂੰ ਤਕਲੀਫਾਂ ਜਾਂ ਮੁਸ਼ਕਲਾਂ,ਦੁਖਦਾਈ ਨਹੀਂ ਭਾਸਦੀਆਂ, ਸਗੋਂ ਆਸਾਨੀ ਜਾਪਦੀਆਂ ਹਨ, ਜਿਸ ਤਰ੍ਹਾਂ ਗ਼ਾਲਿਬ ਕਹਿੰਦਾ ਹੈ।

"ਮੁਸ਼ਕਲੇਂ ਇਤਨੀ ਪੜੀ ਮੁਝ ਪਰ ਕਿ ਆਸਾਂ ਹੋ ਗਈਆਂ। ਏਹ ਹਿਸਾਬ ਕਦੇ ਹੀ ਹੋਂਦਾ ਹੈ । ਉਂਜ ਦੁਖ, ਦੁਖ ਹੀ ਲਗਦਾ ਹੈ, ਆਮ ਤੌਰ ਤੇ ਗ਼ਮੀ ਹੀ ਸ਼ਕਲ ਰਖਦੀ ਹੈ, ਪਰ ਅਸ਼ਕੇ ਜਾਈਏ, ਓਸ ਮਹਾਨ ਆਤਮਾ ਦੇ, ਜਿਸ ਨੇ ਦੁਖ ਨੂੰ ਦੁਖ ਕਹਿ ਕੇ ਨਮਸਕਾਰਿਆ, ਜਿਸ ਨੇ ਆਪਣਾ ਪਰਵਾਰ ਵਾਰ ਕੇ, ਮਹਾਂ ਸੋਗ ਦੀ ਪੂਜਾ ਕੀਤੀ । ਪਰਵਾਰੋਂ

੧੦੪