ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਤੇ ਹਿੰਦੂ

ਅਗਸਤ ਸੰਨ ਛਤਾਲੀ ਦੇ 'ਸੰਤ ਸਿਪਾਹੀ' ਵਿਚ ਮਾਸਟਰ ਤਾਰਾ ਸਿੰਘ ਜੀ ਨੇ ਸਿੱਖਾਂ ਦਾ ਮੁਸਲਮਾਨਾਂ ਨਾਲ ਸੰਬੰਧ ਦਸਿਆ ਕਿ ਮੈਂ ਮੁਸਲਮਾਨ ਅਸੂਲੋਂ ਸਿੱਖਾਂ ਦੇ ਨੇੜੇ ਤੇ ਹਿੰਦੂ ਰਹਿਣੀ ਬਹਿਣੀ ਦੇ ਲਿਹਾਜ਼ ਨਾਲ ਬਿਲਕੁਲ ਸਿੱਖਾਂ ਦੇ ਨਜ਼ਦੀਕ ਹਨ।
ਮੁਸਲਮਾਨ, ਪੰਜ ਨਮਾਜ਼ਾਂ, ਚਾਰ ਯਾਰ ਤੇ ਇਕ ਦੀ ਪੂਜਾ ਲਿਆਏ । ਏਹਦੇ ਮੁਕਾਬਲੇ ਉੱਤੇ, ਪੰਜ ਪਿਆਰੇ, ਪੰਜ ਬਾਣੀਆਂ ਤੇ ਵਾਹਿਗੁਰੂ ਦੀ ਪੂਜਾ, ਮੁਸਲਮਾਨਾਂ ਦੇ ਨੇੜੇ ਢੁਕਾਂਦੀ ਹੈ। ਝਟਕੇ ਤੋਂ ਹਲਾਲ ਨੇ ਸਾਨੂੰ ਮੁਸਲਮਾਨਾਂ ਤੋਂ ਏਨਾ ਦੂਰ ਕਰ ਦਿਤਾ ਹੈ ਕਿ ਹਿੰਦੂਆਂ ਦਾ ਏਕੇਸ਼ਵਰਵਾਦ ਨੇੜੇ ਜਾਪਦਾ ਹੈ । ਧਿਆਨ ਨਾਲ ਦੇਖਿਆ ਜਾਏ ਆਵਾ ਗਵਣ ਦਾ ਖਿਆਲ, ਵਾਹਿਗੁਰੂ ਦੀ ਵਿਆਪਕਤਾ ਆਦਿ ਗੱਲਾਂ ਹਿੰਦੂ ਮਤ ਵਿਚੋਂ ਲਈਆਂ ਗਈਆਂ ਮਾਲਮ ਹੋਦੀਆਂ ਹਨ । ਕਿਸੇ ਚੀਜ਼ ਨੂੰ ਲਵੋ, ਓਹਨੂੰ ਬਿਆਨ ਕਰਨ ਨਾਲ ਤੇ ਵਰਤਣ ਨਾਲ,ਜ਼ਰਾ ਕੁ ਸ਼ਕਲ ਆਪਣੇ ਆਪ ਬਦਲ ਜਾਂਦੀ ਹੈ । ਕਈ ਵਾਰ ਮਹਾਨ ਸ਼ਖਸੀਅਤਾਂ, ਅਸੂਲਾਂ ਨੂੰ ਵੇਲੇ ਮੁਤਾਬਕ ਘਟਾ ਵਧਾ ਵੀ ਦੇਂਦੀਆਂ ਹਨ । ਥੋੜ੍ਹੇਂ ਵਿਚ ਏਹ ਮੁੱਕੀ ਪਈ ਅਸੂਲਣ ਹਿੰਦੂਆਂ ਤੋਂ ਵੀ ਬਹੁਤੇ ਦੂਰ ਨਹੀਂ । ਏਹ ਠੀਕ ਹੈ ਕਿ ਮੈਂ ਸਿੱਖ ਗੁਰੂ ਸਾਹਿਬਾਨ ਹਿੰਦੂ ਘਰਾਣਿਅ ਵਿਚੋਂ ਹੋਏ । ਦਸਮੇਸ਼ ਜੀ ਨੇ ਤਾਂ ਬਚਿਤ੍ਰ ਨਾਟਕ ਵਿਚ, ਸ਼੍ਰੀ ਰਾਮਚੰਦਰ ਜੀ ਦੀ ਵੰਸ਼ ਵਿੱਚੋਂ ਹੋਣ ਕਰ ਕੇ, ਖ਼ੁਸ਼ੀ ਜ਼ਾਹਿਰ ਕੀਤੀ ਹੈ ।

ਏਸੇ ਕਰਕੇ ਕਈ ਸਿਆਣੇ ਹਿੰਦੂ ਕਹਿੰਦੇ ਹਨ ਕਿ ਸਿੱਖ ਹਿੰਦੂਆਂ ਦੀ ਅਗਾਂਹ ਵਧੂ ਜਮਾਤ ਹੈ ਤੇ ਓਹ ਆਪਣੇ ਆਪ ਨੂੰ ਵਖਰਾ ਨ ਕਹਿਣ ।

੧੧੧