ਪੰਨਾ:ਸਿੱਖ ਤੇ ਸਿੱਖੀ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਦਿੱਤਾ । ਦਸਮੇਸ਼ ਦੀ ਜਿੱਤ ਸੀ । ਜੋ ਗੱਲ ਤਲਵਾਰ ਨੇ ਨ ਕੀਤੀ,
ਕਲਮ ਕਰ ਗਈ । ਓਹਨੂੰ ਸਮਝਾ ਦਿੱਤਾ ਕਿ ਬੁਰਾਈਆਂ ਤੇ ਬੇਈਮਾਨੀਆਂ
ਕਰਕੇ ਵਧਾਣ ਵਧਿਆ ਹੈ। ਦੋਹਾਂ ਦੀ ਮੁਲਾਕਤ ਹੋਣੀ ਸੀ, ਪਰ ਅਫਸੋਸ
ਆਲਮਗੀਰ ਨੂੰ ਮੌਤ ਨੇ ਦਬਾ ਲਿਆ, ਨਹੀਂ ਤਾਂ ਬਾਬੇ ਕਿਆਂ ਬਾਬਰ
ਕਿਆਂ ਕੋਲੋਂ, ਹਿੰਦ ਦੀ ਕਿਸਮਤ ਪਲਟਾ ਲੈਣੀ ਸੀ। ਆਲਮdਰ ਤੋਂ
ਬਾਅਦ ਗੱਦੀ ਦਾ ਰੌਲਾ ਪਿਆ । ਬਾਬੇ ਕਿਆਂ ਬਹਾਦਰ ਸ਼ਾਹ ਦਾ ਸਾਥ
ਦਿਤਾ । ਬਹਾਦਰ ਸ਼ਾਹ ਕੌਲੋਂ ਫਿਰਨ ਲੱਗਾ। ਦਸਮੇਸ਼ ਨੇ ਬੈਰਾਗੀ ਨੂੰ
ਸਿੰਘ ਸਜਾ ਕੇ ਪੰਜਾਬ ਵਲ ਘਲ ਦਿਤਾ। ਮਾਲੂਮ ਹੁੰਦਾ ਹੈ, (ਗੁਰਦੇਵ
ਨਾਲ ਜੋ ਭਾਣਾ ਵਰਤਿਆ, ਉਹ ਬਾਬਰ ਕਿਆ ਕਰਕੇ ਹੀ ਸੀ। ਖ਼ੈਰ)
ਬੰਦਾ ਧਾਰਮਿਕ ਆਗੂ ਨਹੀਂ ਸੀ, ਜਰਨੈਲ ਸੀ । ਬਾਬਰ ਕਿਆਂ ਨੂੰ ਚਣੇ
ਚਬਾਏ । ਹੁਣ ਬਾਬੇ ਕਿਆਂ ਰਾਜ ਸੰਭਾਲਣਾ ਸਿਖਿਆ । ਦੋਵੇਂ ਤਾਕਤਾਂ
ਢਹਿੰਦੀਆਂ ਢਾਂਹਦੀਆਂ ਰਹੀਆਂ । ਅੰਤ ਵਧੀਕੀਆਂ ਕਰਨ ਵਾਲੇ ਨੀਵੇਂ
ਹੋਏ । ਅੱਤ ਕਈ ਵਾਰ ਆਤਮ-ਘਾਤ ਕਰ ਬਹਿੰਦੀ ਹੈ । ਬਾਬਰ ਕਿਆਂ
ਨਾਲ ਇਹੋ ਹੋਈ ਤੇ ਸਾਂਈਂ ਬੁਲ੍ਹੇ ਸ਼ਾਹ ਨੇ ਪਤੇ ਦੀ ਗੱਲ ਆਖੀ:-

ਮੁਗਲਾਂ ਜ਼ਹਿਰ ਪਿਆਲੇ ਪੀਤੇ ।
ਭੂਰਿਆਂ ਵਾਲੇ ਰਾਜੇ ਕੀਤੇ ।


੧੩