ਪੰਨਾ:ਸਿੱਖ ਤੇ ਸਿੱਖੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਸਿਫਤ ਲਈ ਬੈਠੇ ਹਨ। ਆਮ ਜਨਤਾ ਨੂੰ ਵੀ ਪਸੰਦ ਆਏ ਤੇ ਜ਼ੋਰਾਂ ਨਾਲ ਚਾਲੂ ਹੋ ਗਏ ।

ਜਿਹੜੇ ਭਗਤ, ਰੱਬ ਨੂੰ ਰਾਮ ਅਵਤਾਰ ਹੀ ਨਹੀਂ ਸਨ ਮੰਨਦੇ, ਓਹਨਾਂ ਨੇ ਰੱਬ ਨੂੰ ਨਿਰਾ ਰਾਮ ਕ੍ਰਿਸ਼ਨ ਦੇ ਘੇਰੇ ਵਿਚ ਹੀ ਨਹੀਂ ਕਢਿਆ, ਸਗੋਂ ਚਵ੍ਹੀ ਅਵਤਾਰਾਂ ਦੇ ਘੇਰੇ ਵਿਚੋਂ ਵੀ ਬਾਹਰ ਕੱਢ ਦਿਤਾ। ਖੂਬੀ ਏਹ ਰਖੀ ਪਈ ਓਹਨਾਂ ਅਵਤਾਰਾਂ ਵਿਚ ਹੀ ਨਹੀਂ, ਸਗੋਂ ਹਰ ਮਨੁਖ ਵਿਚ ਰਬ ਨੂੰ ਤਕਿਆ । ਹਰ ਮਨੁਖ ਨੂੰ ਅਵਤਾਰਾਂ ਨਾਲ ਘਟ ਨਾ ਜਾਤਾ । ਰਬ ਦੀ ਅਸਲੀ ਪੂਜਾ ਕੀਤੀ । ਜਿਵੇਂ ਸਾਈਂ ਬੁਲ੍ਹੇ ਸ਼ਾਹ ਜਾਂ ਹੋਰ ਸੂਫੀ ਕਵੀ ਰਾਂਝਣ ਨੂੰ ਰੱਬ ਦੇ ਅਰਥਾਂ ਵਿਚ ਵਰਤਦੇ ਹਨ, ਇਵੇਂ ਹੀ ਰਾਮ ਕ੍ਰਿਸ਼ਨ ਦੇ ਅਰਥ ਭਗਤਾਂ ਨੇ ਲਏ । ਏਹ ਜਨਤਾ ਦੇ ਪਿਆਰੇ ਨਾਂ ਸਨ । ਇੱਕ ਤਾਂ ਇਹਨਾਂ ਨਾਵਾਂ ਨਾਲ ਆਪਣੀ ਭਾਸ਼ਾ ਫਬਦੀ ਸੀ। ਦੂਜਾ ਏਹਨਾਂ ਨਾਵਾਂ ਵਾਲਿਆਂ ਵਿਚ, ਰੱਬ ਹੀ ਕੰਮ ਕਰਦਾ ਦਿਸਿਆ ਤੇ ਰਬ ਦੀ ਮਹਾਨਤਾ ਪ੍ਰਗਟ ਹੋਈ ਲੱਭੀ । ਜਿਵੇਂ- "ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾਂ ਦਹਸਿਰ ਘਾਇਆ ॥" ਸਿੱਧੇ ਸਦੇ ਹਿੰਦੂ ਵੀਰ, ਏਹਨਾਂ ਸ਼ਬਦਾਂ ਤੋਂ ਸਿਰੀ ਰਾਮ ਤੇ ਕ੍ਰਿਸ਼ਨ ਜੀ ਦੀ ਪੂਜਾ ਸਮਝਦੇ ਹਨ, ਤੇ ਸਿਆਣੇ ਵੀਰ, ਸਿੱਖਾਂ ਨੂੰ ਹਿੰਦੂ ਹੀ ਕਹਿਣਾ ਚਾਹੁੰਦੇ ਹਨ । ਜੇ ਸਿੱਖ ਤੇ ਹਿੰਦੂ ਇਕੋ ਹੀ ਹਨ, ਤਾਂ ਹਿੰਦੂ ਵੀਰ ਆਪਣੇ ਆਪ ਨੂੰ ਸਿੱਖ ਕਹਿਣ, ਪਰ ਉਹ ਇਹ ਗੱਲ ਨਹੀਂ ਕਹਿਣਾ ਚਾਹੁੰਦੇ। ਸੰਸਕ੍ਰਿਤ ਵਿਚ ਨਿੱਤ ਨੇਮ ਕਰਦੇ ਹਨ ਤੇ ਬਾਣੀ ਨਹੀਂ ਪੜ੍ਹਦੇ । ਜੇ ਗੁਰੂ ਗ੍ਰੰਥ ਸਾਹਿਬ ਵਿਚ ਵੇਦਾਂ ਦਾ ਹੀ ਭਾਵ ਮੰਨਦੇ ਹਨ ਤਾਂ ਗੁਰਬਾਣੀ ਪੜ੍ਹਕੇ ਕਿਉਂ ਨਹੀਂ ਕੰਮ ਸਾਰਦੇ ? ਏਹਨਾਂ ਵੀਰਾਂ ਨੂੰ ਸਿੱਖ ਸਾਹਿੱਤ ਨਾਲ ਵਾਕਿਫੀ ਨਹੀਂ, ਹਿੰਦੀ ਸਾਹਿੱਤ ਦਾ ਕੋਈ ਇਤਿਹਾਸ ਚੁੱਕ ਲਵੋ, ਕਿਸੇ ਵਿਚ ਵੀ ਗੁਰੂਆਂ ਦੀ ਬਾਣੀ ਠੀਕ ਤਰ੍ਹਾਂ ਨਹੀਂ ਦਿੱਤੀ ਹੋਈ। ਸਭ ਗੁਰੂਆਂ ਦੀ ਬਾਣੀ ਨੂੰ ਸ੍ਰੀ ਨਾਨਕ ਜੀ ਦੀ ਬਾਣੀ ਲਿਖ ਛਡਦੇ ਹਨ । ਮਹਾਂ ਕਵੀ ਭਾਈ ਸੰਤੋਖ ਸਿੰਘ ਦੀ ਰਚਨਾ 'ਤੋਂ ਉੱਕੇ ਲਾਇਲਮ ਹੋਂਦੇ ਹਨ । ਕਈ ਵਾਰੀ ਜਾਣ ਬੁਝ ਕੇ ਵੀ ਸਿੱਖਾਂ ਦੀਆਂ ਖੂਬੀਆਂ ਦਸਣੋਂ

੧੧੪