ਪੰਨਾ:ਸਿੱਖ ਤੇ ਸਿੱਖੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਤਰਾਉਂਦੇ ਹਨ । ਬੰਦਾ ਵੈਰਾਗੀ ਮਤ ਨੂੰ ਤਿਆਗ, ਸਿੰਘ ਸਜਕੇ ਲੜਿਆ, ਪਰ ਇਹਨਾਂ ਵਿਚੋਂ ਇਕ ਟੋਲਾ ਉਹ ਨੂੰ ਬੀਰ ਵਰਾਗੀ ਲਿਖ ਕੇ ਸਿੱਖਾਂ ਦੀ ਸ਼ਾਨ ਇਤਿਹਾਸ ਵਿਚੋਂ ਗਵਾਉਣੀ ਚਾਹੁੰਦਾ ਹੈ । ਹਿੰਦੂਆਂ ਦੀ ਨਜ਼ਰ ਨਾਲ ਦੇਖਿਆ ਜਾਏ ਤਾਂ ਸਿੱਖ ਅਸਲੀ ਹਿੰਦੂ ਹਨ । ਏਹ ਰਿਸ਼ੀਆਂ ਦੇ ਅਸਲੀ ਰੂਪ (ਦਾੜ੍ਹਾ ਕੇਸ) ਵਿਚ ਤੇ ਸਮੇਂ ਮੁਤਾਬਿਕ, ਲੋਕਾਂ ਉੱਤੇ ਰਿਸ਼ੀਆਂ ਵਾਕਰ ਉਪਕਾਰ ਕਰਦੇ ਰਹੇ । ਹੁਣ ਦੇ ਹਿੰਦੂ ਤਾਂ ਵਲੇ ਸਿਰ ਡਰ ਗਏ ਤੇ ਸਿੱਖਾਂ ਤੋਂ ਆਪਣੇ ਆਪ ਨੂੰ ਵਖਰਾ ਦਸਣ ਲਗ ਪਏ ਕਿ ਮਤਾਂ ਆਟੇ ਨਾਲ ਪਲਥਣ ਨ ਹੋ ਜਾਣ । ਸਿੱਖਾਂ ਦਾ ਅਸੂਲ ਸਰਬੱਤ ਦਾ ਭਲਾ ਕਰਨਾ ਹੈ । ਏਸ ਲਈ ਸਿੱਖ ਏਹ ਨਹੀਂ ਦੇਖਣਾ ਚਾਹੁੰਦਾ ਕਿ ਹਿੰਦੂ ਨੇੜੇ ਹੈ ਜਾਂ ਮੁਸਲਮਾਨ।

ਗੁਰੂ ਅਰਜਨ ਜੀ ਦੇ ਦਰਬਾਰ ਵਿਚ ਮੁਸਲਮਾਨ ਕਾਫੀ ਆਉਂਦੇ ਸਨ । ਇਸ ਗੱਲੋਂ ਜਹਾਂਗੀਰ ਖਿਝਿਆ ਸੀ । ਏਹ ਠੀਕ ਹੈ ਕਿ ਜ਼ਿਆਦਾ ਹਿੰਦੂ ਨਿਤਰੇ ਤੇ ਸਿੰਘ ਸਜੇ । ਅਜਿਹਾ ਸਮਾਂ ਵੀ ਆਇਆ ਕਿ ਹਿੰਦੂ ਹਾਕਮਾਂ, ਸਿਖਾਂ ਉਤੇ ਜ਼ੁਲਮ ਕੀਤੇ । ਲੱਖ ਪਤ ਰਾਏ ਨੇ ਪੰਜਾਬ ਵਿਚ ਓਹ ਊਧਮ ਮਚਾਇਆ ਕਿ ਲੋਕਾਂ ਤੋਂ ਗੁੜ ਕਹਿਣਾ ਛੁਡਾ ਦਿਤਾ ਸੀ। ਗੁੜ ਤੋਂ ਓਹਨੂੰ ਗੁਰ ਚੇਤੇ ਆਉਂਦਾ ਤ ਗੁਰ ਤੋਂ ਸਿਖ ਯਾਦ ਆ ਜਾਂਦੇ ਸਨ। ਜਦੋਂ ਸਿੱਖਾਂ ਪੰਜਾਬ ਵਿਚ ਪੈਰ ਜਮਾਏ, ਓਦੋਂ ਓਹਨਾਂ ਹਿੰਦੂਆਂ ਜਾਂ ਮੁਸਲਮਾਨਾਂ ਤੋਂ ਖਾਰ ਨਹੀਂ ਕੱਢੀ। ਜਿਹੜਾ ਅਗੇ ਅੜਿਆ, ਉਹ ਝੜਦਾ ਗਿਆ, ਰਿਆਇਤ ਕਿਸੇ ਦੀ ਨਹੀਂ ਕੀਤੀ । ਗੁਰਬਾਣੀ ਦੇ ਪੁਰਾਣਿਕ ਹਵਾਲਿਆਂ, ਹਿੰਦੁਆਂ ਨੂੰ ਸਿੱਖਾਂ ਨਾਲ ਜੋੜ ਛੱਡਿਆ । ਏਸੇ ਕਰਕੇ ਹਿੰਦੂ ਤੇ ਸਿਖ ਇਕੱਠੇ ਲਗਦੇ ਹਨ ਤੇ ਜੇ ਕਿਧਰੇ ਹਿੰਦੂ ਮੁਸਲਿਮ ਦੰਗਾ ਹੋ ਜਾਵੇ ਤਾਂ ਭੋਲੇ ਮੁਸਲਮਾਨ ਸਿਖਾਂ ਨੂੰ ਹਿੰਦੂ ਸਮਝਕੇ ਨਕਸਾਨ ਪੁਚਾ ਦੇਦੇ ਹਨ । ਮੁਸਲਮਾਨਾਂ ਵਿਚ ਵੀ ਸੂਫ਼ੀਆਂ ਵਾਲੀ ਖੁਲ੍ਹ ਦਿਲੀ ਘਟੀ ਹੋਈ ਹੈ, ਏਸ ਲਈ ਸਿਖ ਵੀ ਹਿੰਦ ਵਲ ਝੁਕਦਾ ਹੈ । ਮੁਸਲਮਾਨ ਹਿੰਦੂ ਤੋਂ ਤਾਂ ਪਾਕਸਤਾਨ

੧੧੫