ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਤਾ ਦੀ ਬੋਲੀ ਵਿਚ ਕੁਝ ਦੇਣ ਦੀ ਕੋਸ਼ਿਸ਼ ਨਾ ਕੀਤੀ। ਸਾਡੇ ਟੀਕੇ ਥਿੜਕਵੀਂ ਬੋਲੀ ਵਿਚ ਹੋਏ । ਪਰਚੀਆਂ ਤੇ ਸਾਖੀਆਂ ਦਾ ਵੀ ਏਹੋ ਹਾਲ ਹੈ, ਜੇ ਅਸਾਂ ਛੰਦੀ ਬੰਦੀ ਵਿਚ ਇਤਿਹਾਸ ਲਿਖੇ ਤਾਂ ਮਿਲ ਗੋਭਾ ਜਿਹੀ ਬੋਲੀ ਘੜ ਮਾਰੀ । ਹਾਂ, ਭਾਈ ਸੰਤੋਖ ਸਿੰਘ ਜੀ ਜ਼ਰੁਰ ਬ੍ਰਿਜ ਭਾਸ਼ਾ ਲਿਖਣ ਵਿਚ ਬਾਜ਼ੀ ਲੈ ਗਏ ।
ਗੁਰੂ ਸਾਹਿਬ ਨੇ ਚਾਰੇ ਵਰਣ ਮੇਲਣ ਲਈ ਲੰਗਰ ਲਾਏ, ਰੈਸਟੋਰੈਂਟ ਤਾਂ ਖੁਲ੍ਹੇ ਨਹੀਂ ਸਨ ਹੋਏ, ਸੰਗਤਾਂ ਦੇ ਪਰਸ਼ਾਦ ਦਾ ਪ੍ਰਬੰਧ ਕਰਨਾ ਹੀ ਸੀ। ਪਰ ਪਾਠਸਾਲਾਂ ਖੋਲ੍ਹਣ ਦੀ ਇਤਿਹਾਸਾਂ ਵਿਚ ਲੰਗਰਾਂ ਵਾਂਗ ਚਰਚਾ ਨਹੀਂ, ਹਾਲਾਂ ਕਿ ਹੁਕਮ ਸੀ-

ਵਿਦਿਆ ਵੀਚਾਰੀ ਤਾਂ ਪਰਉਪਕਾਰੀ ।

ਵਿਦਵਾਨ ਉਪਕਾਰ ਕਰਨ ਦਾ ਸੌ ਢੰਗ ਕੱਢ ਲੈਂਦਾ ਹੈ, ਓਦੋਂ ਸਿਖ ਗੁਰੂ ਜੀ ਦੇ ਦੀਦਾਰ ਕਰ ਕੇ, ਪਰ ਉਪਕਾਰ ਦੀ ਲਹਿਰ ਆਪਣੇ ਅੰਦਰ ਚਲਾ ਲੈਂਦੇ ਸਨ । ਏਸ ਲਈ ਬਹੁਤੀ ਵਿਦਿਆ ਨ ਵਿਚਾਰੀ ।
ਸ੍ਰੀ ਦਸਮੇਸ਼ ਜੀ ਨੇ ਵਿੱਦਿਆ ਵਲ ਉਚੇਚਾ ਧਿਆਨ ਦਿੱਤਾ। ਕਾਂਸ਼ੀ ਵਿਚ ਵਿਦਿਆ ਲਈ ਸਿਖ ਘੱਲੇ । ਆਪਣੇ ਪਾਸ ਵਿਦਵਾਨ ਰਖੇ । ਪਰ ਸਮੇਂ ਨੇ ਮਦਰਸੇ ਨ ਖੁਲ੍ਹਣ ਦਿਤੇ । ਮਿਸਲਾਂ ਹੀ ਨਹੀਂ ਸਗੋਂ ਮਹਾਰਾਜਾ ਰਣਜੀਤ ਸਿੰਘ ਵੀ ਪਾਠਸ਼ਾਲਾਂ ਵਲ ਖਾਸ ਧਿਆਨ ਨ ਦੇ ਸਕੇ ।
ਕੁਝ ਤਜਰਬੇ ਤ ਰਤੀ ਮਾਸਾ ਪੜ੍ਹਾਈ ਨਾਲ, ਅਸੀਂ ਹਰ ਤਰ੍ਹਾਂ ਦੇ ਕੰਮ ਰੇੜ੍ਹਦੇ ਰਹੇ । ਜਿਸ ਤਰ੍ਹਾਂ ਸਾਨੂੰ ਜੰਗੀ ਵਿਦਿਆ ਦਾ ਇਲਮ ਸੀ ਜੇ ਓਸੇ ਤਰ੍ਹਾਂ ਕਿਤਾਬਾਂ ਲਿਖਣ ਦਾ ਵੀ ਸ਼ੌਕ ਹੋਂਦਾ ਤਾਂ ਵਿਦਿਆਂ ਤੇ ਅਸੀਂ ਅਜਿਹੀਆਂ ਪੁਸਤਕਾਂ ਲਿਖਣੀਆਂ ਸਨ ਕਿ ਰਹੇ ਰਬ ਦਾ ਨਾਂ।

ਮਾਸਟਰ ਤਾਰਾ ਸਿੰਘ ਨੇ ਬਾਬਾ ਤੇਗ਼ਾ ਸਿੰਘ ਵਿਚ ਜ਼ਿਕਰ ਕੀਤਾ ਹੈ ਪਈ ਚੇਲੀਆਂ ਵਾਲੇ ਦਾ ਜੰਗ ਜਿਤ ਕੇ ਵੀ, ਰਾਜਾ ਸ਼ੇਰ ਸਿੰਘ ਅਟਾਰੀਆ ਅੱਗੇ ਨ ਵਧਿਆ। ਕਿਉਂਕਿ ਇਕ ਝਿਜਕ ਸੀ । ਮੇਰੀ ਜਾਚੇ

੧੨੦