ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਕਵੀਆਂ ਦੇ ਧਿਆਨ ਯੋਗ
ਗੁਰੁ ਸਾਹਿਬ ਤੋਂ ਛੁੱਟ, ਸਿੱਖ ਇਤਿਹਾਸ ਵਿਚ ਅਜਿਹੀ ਕੋਈ
ਨਿੱਗਰ ਘਟਨਾ ਨਹੀਂ ਜਿਸ ਵਿਚ ਕਿਸੇ ਸਿੱਖ ਕਵੀ ਦਾ ਚੋਖਾ ਹੱਬ ਹੋਵੇ ।
ਉਂਞ ਵੀ ਕਵਿਤਾ ਸਿਖਾਂ ਦੇ ਹਿੱਸੇ ਘੱਟ ਹੀ ਆਈ ਹੈ, ਜਿਹੜੀ ਆਈ ਹੈ,
ਉਹ ਬ੍ਰਿਜ ਭਾਸ਼ਾ ਸੀ। ਪੰਜਾਬੀ ਵਲ ਕਿਸੇ ਖਾਸ ਧਿਆਨ ਨਹੀਂ ਦਿੱਤਾ।
ਖਲਕੜ ਨੂੰ ਮਾਤ-ਭਾਸ਼ਾ ਵਿਚ ਲਿਖੀ ਚੀਜ਼ ਹੀ ਹਲੂਣਾ ਦੇ ਸਕਦੀ ਹੈ।
ਸਿੱਖ ਕਵੀਆਂ ਦਾ ਦੌਰ, ਭਾਈ ਵੀਰ ਸਿੰਘ ਤੋਂ ਚੱਲਿਆ ਹੈ,
ਸਿੰਘ ਸਭਾ ਵੇਲੇ ਪੰਜਾਬੀ ਦਾ ਬੂਟਾ ਲੱਗਾ ਹੀ ਸੀ, ਸੰਗਤਾਂ ਨੇ ਇਹਦੀ
ਛਾਂ ਨ ਮਾਣੀ।
ਪੰਜਾਬੀ ਕਵਿਤਾ ਨੇ ਅਕਾਲੀ ਲਹਿਰ ਨੂੰ ਜ਼ੋਰਾਂ ਨਾਲ ਚੜ੍ਹਾਇਆ,
ਪਰ ਅਜਿਹਾ ਕਵੀ ਇਕ ਵੀ ਨਹੀਂ, ਜਿਸਦੇ ਸਿਰ ਕਾਮਯਾਬੀ ਦਾ
ਸਿਹਰਾ ਹੋਵੇ।
ਹੁਣ ਦੇਸ ਤੇ ਪੰਥ ਦੀ ਸੇਵਾ ਕਰਨ ਦਾ ਵੇਲਾ ਹੈ, ਅਜਾਈਂ
ਜਾ ਰਹੇ ਸ੍ਵਾਸ,ਆਪਣੀ ਬੋਲੀ ਨੂੰ ਚਮਕਾਉਣ ਲਈ ਲਾਏ ਜਾ ਸਕਦੇ ਹਨ।
ਇਹ ਸਮਾਂ ਆਪਣੀਆਂ ਰਵਾਇਤਾਂ ਕਾਇਮ ਰੱਖਣ ਦਾ ਹੈ । ਇਹ
ਵਕਤ ਆਪਣੀ ਤਹਿਜ਼ੀਬ ਦੀਆਂ ਨੀਹਾਂ ਭਰਨ ਦਾ ਹੈ। ਸਾਨੂੰ ਹਿੰਦੂ
ਮੁਸਲਮਾਨ ਵੀਰਾਂ ਤੋਂ ਪਹਿਲਾਂ ਨਿਤਰਨ ਦੀ ਲੋੜ ਹੈ । ਦਜੇ ਵੀਰ
ਸਾਡੀਆਂ ਲੀਹਾਂ ਤੇ ਚੱਲਣ ਤਾਂ ਸਵਾਦ ਹੈ। ਅਸੀਂ ਕਿਰਪਾਨਾਂ ਫੜ ਕੇ
ਅਪਣਿਆਂ ਵੀਰਾਂ ਦੀ ਰੱਖਿਆ ਕੀਤੀ ਸੀ। ਅਸੀਂ ਹੀ ਕਲਮਾਂ ਚੁੱਕ ਕੇ
ਕੁੱਤਿਆਂ ਨੂੰ ਜਗਾਈਏ, ਤਾਂ ਮਜ਼ਾ ਹੈ ।
ਸਾਡਾ ਹੱਕ ਹੈ, ਅਸੀਂ ਆਪਣੀਆਂ ਰਚਨਾਵਾਂ ਵਿਚ ਪੰਜਾਬ ਦੇ
੧੪