ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਰ ਤੇ ਹੱਕ ਉਤੇ ਅੜਨ ਵਾਲਿਆਂ ਦੀ ਅਣਖ ਤੇ ਸਹਿਨ ਸ਼ੀਲਤਾ ਦੇ ਦਰਸ਼ਨ ਕਰਾਏ ਗਏ। ਏਹ ਜੋ ਕੁਝ ਹੋਇਆ ਏਸ ਦਾ ਸਿਹਰਾ ਪੰਡਤ ਜੀ ਦੇ ਸਿਰ ਬੱਝਦਾ ਹੈ।ਗੁਰੂ ਕੇ ਬਾਗ ਦੇ ਆਗੂਆਂ ਦੇ ਵਿਚ ਪਹਿਲੇ ਜੱਥੇ ਦਾ(ਜਿਸ ਵਿਚ ਸ:ਮਹਿਤਾਬ ਸਿੰਘ ਜੀ ਸਨ)ਮੁਕੱਦਮਾ ਆਪ ਦਾ ਦੇਖ ਭਾਲ ਵਿਚ ਹੀ ਲੜਿਆ ਗਿਆ ਸੀ । ਜਦੋਂ ਆਪ ਨੇ ਬਹਿਸ ਕੀਤੀ ਤਦੋਂ ਹਾਕਮ ਬਿਟ ਬਿਟ ਤਕਦਾ ਰਿਹਾ । ਆਪ ਦੀ ਸਪੀਚ ਵਿਚ ਸਚਾਈ, ਦਿਲ ਤੇ ਦਿਮਾਗ ਸੀ । ਤਕਰੀਰ ਇਉਂ ਕਰਦੇ ਸਨ, ਜਿਵੇਂ ਸ੍ਰੀ ਵੇਦ ਵਿਆਸ ਜੀ ਦੇ ਮੁਖੋਂ ਕੌਰਵਾਂ ਤੇ ਪਾਂਡਵਾਂ ਦੀ ਜੁੱਧ ਕਥਾ ਨਿਕਲਦੀ ਸੀ।
ਜੈਤੋ ਵੇਲੇ ਵੀ ਨਸ ਭਜ ਕਰਦੇ ਰਹੇ । ਬਰਡਵਡ ਤੇ ਵੇਜਵੁਡ ਜਿਹੇ ਹਕੂਮਤੀ ਪੁਰਜ਼ਿਆਂ ਨਾਲ ਵੀ, ਲੰਬੀ ਗਲ ਬਾਤ ਕੀਤੀ । ਓਹਨਾਂ ਨੂੰ ਸਮਝੌਤੇ ਲਈ ਮਨਾਇਆ। ਆਪ ਸਰਕਾਰ ਨਾਲ ਨਾ ਰੁਸਣਾ ਜਾਣਦੇ ਸਨ ਤੇ ਨਾ ਓਹਦੇ ਅੱਗੇ ਹਥ ਟਡਣਾ । ਅਕਲ ਤੇ ਅਮਲ ਨਾਲ ਕੰਮ ਕਢਣ ਦੇ ਹਾਮੀ ਸਨ । ਸੋ ਆਪ ਨੇ ਬੜੀ ਵਾਹ ਲਾਈ ਕਿ ਸਿਖਾਂ ਨੂੰ ਗੁਰਦਵਾਰਾ ਬਿਲ ਮਿਲ ਜਾਏ । ਆਪ ਨੇ ਇਕ ਬਿਲ ਦਾ ਡਰਾਫਟ ਤਿਆਰ ਕੀਤਾ ਸੀ। ਜਿਸ ਨੂੰ ਸਿਖ ਮੈਂਬਰਾਂ ਰਾਹੀਂ ਪੰਜਾਬ ਕੌਂਸਲ ਵਿਚ ਪਾਸ ਕਰਵਾਉਣਾ ਚਾਹੁੰਦੇ ਸਨ, ਪਰ ਹਾਕਮਾਂ ਨੇ ਸਿੱਖਾਂ ਨੂੰ ਚੁਕ ਦੇ ਕੇ ਹੋਰ ਵਧੀਆ ਬਣਵਾਇਆ । ਏਸ ਲਈ ਕਿ ਮਾਲ ਵੀ ਜੀ ਦਾ ਬਿਲ ਬੜਾ ਵਧੀਆ ਸੀ, ਵਧੀਆ ਚੀਜ਼ ਦੇਣੋ ਹਰ ਇਕ ਦਾ ਜੀਅ ਖੁੱਸਦਾ ਹੈ । ਸੋ ਸਰਕਾਰ ਦੀ ਅਟਕਲ ਪੱਚੂ ਚਲ ਗਈ। ਪਹਿਲਾਂ ਮੀਆਂ ਫਜਲ ਹੁਸੈਣ ਨੇ ਬਿਲ ਦਾ ਸਿਹਰਾ ਆਪਣੇ ਸਿਰ ਲੈਣਾ ਚਾਹਿਆ, ਪਰ ਸਰਦਾਰ ਤਾਰਾ ਸਿੰਘ ਜੀ ਮੋਗੇ ਵਾਲਿਆਂ ਵਰਤਮਾਨ ਬਿਲ ਪੇਸ਼ ਕੀਤਾ ਤੇ ਪਰਿੰਸੀਪਲ ਜੋਧ ਸਿੰਘ ਨੇ ਉਦਮ ਨਾਲ ਪਾਸ ਕਰਾਇਆ ।

ਜਿਸ ਵਕਤ ਨਹਿਰੁ ਰੀਪੋਰਟ ਦੇ ਖਿਲਾਫ ਸਿਖਾਂ ਆਵਾਜ਼ ਉਠਾਈ, ਓਸ ਵਕਤ ਨਰਮ ਤੇ ਗਰਮ ਧੜੇ ਦੇ ਸਿਖ ਪਹਿਲਾਂ ਆਪ

੧੨੪