ਪੰਨਾ:ਸਿੱਖ ਤੇ ਸਿੱਖੀ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸ ਹੀ ਨੱਸੇ ਨੱਸੇ ਗਏ । ਆਪ ਨੇ ਆਮ ਲੀਡਰਾਂ ਵਾਕਰ ਸਿਖਾਂ ਨਾਲ ਓਪਰੀ ਓਪਰੀ ਪ੍ਰੀਤ ਹੀ ਨਹੀਂ ਦਿਖਾਈ, ਸਗੋਂ ਓਹਨਾਂ ਦੇ ਕੇਸ ਦੀ ਚੰਗੀ ਤਰ੍ਹਾਂ ਵਕਾਲਤ ਕੀਤੀ ।

ਜਦੋਂ ਵੀਹ ਕੁ ਸਾਲ ਪਹਿਲਾਂ, ਦੇਸ ਵਿਚ ਹਿੰਦੂ ਮੁਸਲਿਮ ਝਗੜੇ ਹੋਏ ਤਾਂ ਓਦੋਂ ਮੁਲਤਾਨ ਵਿਚ ਬਹੁਤੀ ਖਪ ਪਈ । ਹਕੀਮ ਅਜਮਲ ਖਾਂ ਤੇ ਮਾਲਵੀ ਜੀ ਮੁਲਤਾਨ ਤਸ਼ਰੀਫ ਲੈ ਗਏ । ਦੋਵੇ ਲੀਡਰ ਠੰਢ ਪਾ ਆਏ । ਪਰ ਆਪ ਨੇ ਏਹ ਸਚਿਆ ਕਿ ਜੇ ਹਿੰਦੂ ਕਮਜ਼ੋਰ ਰਹੇ ਤਾਂ ਲੜਾਈ ਕਦੀ ਮੁਕਣੀ ਹੀ ਨਹੀਂ । ਹਿੰਦੂਆਂ ਨੂੰ ਏਹ ਗੁਰ ਦਸਣਾ, ਮੁਲਕ ਵਿਚ ਸ਼ਾਂਤੀ ਲਿਆਉਣ ਦੇ ਬਰਾਬਰ ਸੀ। ਪੰਡਿਤ ਜੀ ਨੇ ਅਮ੍ਰਿਤਸਰ ਆ ਕ ਲੈਕਚਰ ਦਿਤਾ ਸੀ। ਉਪਰਲੀ ਗੱਲ ਨੂੰ ਮੁਖ ਰਖਦਿਆਂ ਹੋਇਆਂ ਓਹਨਾਂ ਮਹਲਾ ਕਮੇਟੀਆਂ ਬਣਾਉਣ ਲਈ ਜ਼ੋਰ ਦਿਤਾ। ਨਾਲ ਹੀ ਅਖਾੜਿਆਂ ਵਿਚ ਜਾ ਕੇ ਜ਼ੋਰ ਕਰਨ ਦੀ ਤਾਕੀਦ ਕੀਤੀ। ਪੰਡਿਤ ਜੀ ਨੇ ਮੁਲਤਾਨ ਦੀ ਦੁਖ ਭਰੀ ਕਹਾਣੀ ਵਿਚ ਹਿਦੁਆਂ ਦੀ ਬੇਦਿਲੀ ਦੱਸੀ ਕਿ ਓਹ ਦੁਕਾਨਾਂ ਬੰਦ ਕਰੀ ਨੱਸੇ ਜਾਂਦੇ ਸਨ, ਮਗਰ ਮਗਰ ਲੁਟ ਮਾਰ ਤੇ ਫੂਕਾ ਫਾਕੀ ਹੋਦੀ ਜਾਂਦੀ ਸੀ। ਇਕ ਧਰਮਸ਼ਾਲਾ ਕੋਲ ਖਰੂਦੀਏ ਅਪੜ, ਅੰਦਰੋਂ ਦੋ ਚਾਰ ਸਿੰਘ ਕਿਰਪਾਨਾਂ ਧੂਹੀ ਆ ਗੱਜੇ । ਫਸਾਦੀ ਤਿੱਤਰ ਹੋ ਗਏ । ਪੰਡਿਤ ਜੀ ਨੇ ਸਿੱਖਾਂ ਦੀ ਬਹਾਦਰੀ ਦੀ ਦਾਦ ਦਿਤੀ ਤੇ ਹਿੰਦੂਆਂ ਨੂੰ ਵੰਗਾਰਿਆ ਕਿ ਆਪਣੀ ਰਖਿਆ ਸਿਖਾਂ ਵਾਂਗ ਕਰਨ ਤੇ ਹਰ ਘਰ ਵਿਚੋਂ ਘਟੋ ਘਟ ਇਕ ਜੀਅ ਨੂੰ ਜ਼ਰੂਰ ਸਿੱਘ ਸਜਾਣ । ਪੰਡਿਤ ਜੀ ਨੇ ਨਵਾਖਲੀ ਦੀ ਕਤਲਾਮ ਵੇਲੇ ਵੀ ਬੀਮਾਰੀ ਦੀ ਹਾਲਤ ਵਿਚ ਇਕ ਅਜਿਹਾ ਹੀ ਬਿਆਨ ਦਿੱਤਾ ਸੀ, ਜਿਸ ਦਾ ਮਤਲਬ ਸੀ ਕਿ ਹਿੰਦੂਆਂ ਨੂੰ ਆਪਣੀ ਰਾਖੀ ਕਰਦਿਆਂ ਲੜ ਕੇ ਮਰ ਜਾਣਾ ਚਾਹੀਦਾ ਹੈ । ਨਵਾਖਲੀ ਦੀ ਘਟਨਾ ਵੇਲੇ ਮਹਾਤਮਾ ਗਾਂਧੀ ਦਾ ਮਸ਼ਵਰਾ ਸੀ ਕਿ ਹਿੰਦੂ ਆਪਣੀ ਬੇਪਤੀ ਨੂੰ ਸਹਾਰਨ ਤੇ ਓਹੋ ਜਿਹੇ ਵੇਲੇ ਜ਼ਹਿਰ ਖਾ ਲੈਣ । ਮਾਲਵੀਜ਼ੀ ਦੀ ਰਾਏ ਵਿਚ ਸਿਆਸਤ ਤੇ ਜੀਵਨ ਭਰਿਆ ਪਿਆ ਹੈ ਕਿਉਂਕਿ

੧੨੫