ਪੰਨਾ:ਸਿੱਖ ਤੇ ਸਿੱਖੀ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਤੇ ਫਿਲਮਾਂ

ਕੋਮਲ ਹੁਨਰਾਂ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ । ਫਿਲਮ ਸਾਰੇ ਕੋਮਲ ਹੁਨਰਾਂ ਦਾ ਮੇਲ ਹੈ । ਚਿਤ੍ਰ ਕਲਾ ਏਸ ਵਿਚ, ਸੰਗੀਤ ਏਸ ਵਿਚ ਤੇ ਸਾਹਿਤ ਦਾ ਚਮਤਕਾਰ ਵੀ ਏਸ ਵਿਚ, ਜਿਸ ਨਾਲ ਕਹਾਣੀ ਸੋਭਸੀ ਹੈ । ਸਿਖਾਂ ਨੂੰ, ਮੁਢ ਤੋਂ ਹੀ ਕੋਮਲ ਹੁਨਰਾਂ ਵਲ ਤੋਰਨ ਦਾ ਆਹਰ ਹੋਂਦਾ ਰਹਾ ਹੈ । ਤਿੰਨੇ ਕੋਮਲ ਹੁਨਰ ਮਨ ਉਤੇ ਖ਼ਾਸ ਅਸਰ ਕਰਦੇ ਹਨ । ਸਾਡਿਆਂ ਬਜ਼ੁਰਗਾਂ ਰਾਗ ਦੇ ਸਮੇਂ, ਵੰਡੇ ਹੋਏ ਸਨ । ਵੇਲੇ ਸਿਰ ਗਾਵੀਂ ਹੋਈ ਚੀਜ਼, ਬਹੁਤਾ ਕੰਮ ਸਾਰਦੀ ਹੈ। ਨਵੀਂ ਖੋਜ ਨੇ ਰਾਗ ਨਾਲ ਇਲਾਜ ਕਰਨ ਦਾ ਰਾਹ ਵੀ ਕਢਿਆ ਹੈ। ਤਸਵੀਰੀ ਹਨਰ ਵੀ ਮਨ ਦੇ ਰੋਗਾਂ ਨੂੰ ਦੂਰ ਕਰਦਾ ਹੈ । ਤਸਵੀਰਾਂ ਕਈ ਵਾਰ ਅੱਖਾਂ ਵਿਚ ਭਿਆਲ ਬਣਦੀਆਂ ਹਨ। ਖਾਸ ਖਾਸ ਰੰਗ ਖਾਸ ਖਾਸ ਜਜ਼ਬਿਆਂ ਨੂੰ ਜ਼ਾਹਿਰ ਕਰਦੇ ਹਨ । ਦਾਨਿਆਂ ਨੇ ਕਵਿਤਾ ਦੇ ਨੌਆਂ ਰਸਾਂ ਦੇ ਹੀ ਰੰਗ ਅੱਡ ਅੱਡ ਬੰਨ੍ਹ ਦਿਤੇ ਹਨ, ਜਿਵੇਂ ਸ਼ਾਂਤਿ ਰਸ ਦਾ ਸਫੈਦ ਤੇ ਬੀਰ ਰਸ ਦਾ ਲਾਲ ਆਦਿ ਕਵਿਤਾ ਦਾ ਮੇਲ ਦਿਲ ਤੇ ਦਿਮਾਗ ਨਾਲ ਹੈ । ਏਹ ਦੋਹਾਂ ਉਤੇ ਹੀ ਆਪਣਾ ਰੰਗ ਜਮਾ ਦੇਂਦੀ ਹਾਂ ।

ਸੋ ਅਜਿਹੀ ਸ਼ੈ, ਜਿਸ ਵਿਚ ਤਿੰਨੇ ਚੀਜ਼ਾਂ ਹੋਣ ਓਸ ਤੋਂ ਕਿਵੇਂ ਅੱਖਾਂ ਫੇਰੀਆਂ ਜਾ ਸਕਦੀਆਂ ਹਨ ? ਫਿਲਮਾਂ ਨੂੰ ਪੜ੍ਹੇ ਹੋਏ ਸੰਸਾਰ ਨੇ ਵੀ ਸਿਰ ਤੇ ਚੁੱਕਿਆ ਹੋਇਆ ਹੈ ਤੇ ਏਹਨਾਂ ਉੱਤੇ ਦੁਨੀਆਂ ਵੀ ਚੌਖੰਨੀਏ ਜਾਂਦੀ ਹੈ, ਕਿਉਂਕਿ ਓਥੇ ਹਰੇਕ ਨੂੰ ਆਪਣੇ ਸੋਹਜ ਸਵਾਦ ਦੇ ਕਈ ਸ਼ੇਸ਼ੇ ਮਿਲ ਜਾਂਦੇ ਹਨ । ਇਹ ਠੀਕ ਹੈ ਜੋ

੧੨੭