ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਫਿਲਮਾਂ ਨੀਵੇਂ ਸਭਾ ਵਾਲਿਆਂ ਨੂੰ ਭੜਕਾ ਦੇਂਦੀਆਂ ਹਨ । ਅਜਿਹੀਆਂ ਫਿਲਮਾਂ ਕਰਕੇ, ਚੰਗੀਆਂ ਫਿਲਮਾਂ ਦਾ ਨਾਂ ਵੀ ਬਦਨਾਮ ਹੋ ਜਾਂਦਾ ਹੈ ।
ਸਿਖਾਂ ਵਿਚ ਵੀ ਇਕ ਅਜਿਹਾ ਲਾਣਾ ਹੈ, ਜਿਹੜਾ ਫਿਲਮਾਂ ਦਾ ਕਤਈ ਵੈਰੀ ਹੈ। ਇਸ ਦਾ ਖਿਆਲ ਹੈ ਕਿ ਫਿਲਮਾਂ ਵਿਚ ਸ਼ਿੰਗਾਰ ਰਸ ਆਉਂਦਾ ਹੈ । ਮੰਦੇ ਭਾਗਾਂ ਨੂੰ ਸਾਡੇ ਵਿਚ ਅਜਿਹੇ ਰਸੀਏ ਉਗਮ ਪਏ ਹਨ, ਜਿਹੜੇ ਸ਼ਿੰਗਾਰ ਰਸੇ ਦੇ ਮੰਦਰ ਲਈ, ਮਹਿਮੂਦ ਗਜ਼ਨਵੀ ਹਨ। ਓਹਨਾਂ ਸਜਣਾਂ ਦਾ ਖਿਆਲ ਹੈ ਕਿ ਸਿਨਿਮਾ ਹਾਲ ਭੈੜਪਣੇ ਦੀ ਠਾਹਰ ਹੈ, ਹਰ ਸ਼ੈ ਭੈੜੀ ਵੀ ਹੈ ਤੇ ਚੰਗੀ ਵੀ ਗਲ ਤਾਂ ਆਪਣੀ ਚੋਣ ਦੀ ਹੈ, ਜਿਸ ਤਰ੍ਹਾਂ ਦੀ ਓਹ ਹੋਵੇਗੀ, ਓਸੇ ਤਰਾਂ ਦਾ ਫਲ ਮਿਲੇਗਾ । ਅਖੀਰ ਮੁਕਦੀ ਤਾਂ ਹੈ ਜੇਹਾ ਬੀਜੈ ਸੋ ਲੁਣੈ।
ਫਿਲਮਾਂ ਯੂਰਪ ਵਿਚ ਪ੍ਰਗਟ ਹੋਈਆਂ, ਧਰਮ ਨੇ ਸਿਰ ਤੇ ਹੱਥ ਰਖਿਆ । ਫਿਲਮਾਂ ਨੇ ਵੀ ਈਸਾਈ ਮੱਤ ਦਾ ਬੜੇ ਠਰੰਮੇ ਤੇ ਗੰਭੀਰਤਾ ਨਾਲ ਪ੍ਰਚਾਰ ਕੀਤਾ । ਏਥੋਂ ਤਕ ਕਿ ਪੜ੍ਹਿਆਂ ਹਿੰਦੀਆਂ ਨੂੰ ਵੀ ਓਧਰ ਪ੍ਰੇਰਿਆ । ਏਹ ਠੀਕ ਹੈ ਪਈ ਏਥੇ ਈਸਾਈਅਤ ਦਾ ਰਾਜ ਸੀ, ਪਰ ਫਿਲਮਾਂ ਨੇ ਵੀ ਆਪਣਾ ਪਾਰਟ ਚੰਗਾ ਨਿਭਾਇਆ । ਹਿੰਦੂ ਕਥਾਵਾਂ ਹਿੰਦ ਵਿਚ ਫਿਲਮਾਂ ਦਾ ਸਦਕਾ ਘਰ ਘਰ ਪਹੁੰਚੀਆਂ ਮੁਸਲਿਮ ਭਾਈ ਵੀ ਦੇਖ ਕੇ ਪਤੀਜੇ ਹਨ। ਮੇਰੇ ਮੁਸਲਮਾਨ ਮਿਹਰਬਾਨਾਂ ਨੇ ਭਾਰਤ-ਮਿਲਾਪ ਤਸਵੀਰ ਨੂੰ ਸਲਾਹਿਆ ਹੈ । ਸੋਵੀਏਟ ਰੂਸ ਵਿਚ ਜਿੰਨਾ ਕੰਮ ਫਿਲਮਾਂ ਨੇ ਕੀਤਾ ਹੈ, ਏਨਾ ਸ਼ਾਇਦ ਹੋਰ ਕਿਸੇ ਉਪਾ ਨਾਲ ਨਹੀਂ ਹੋਇਆ ।

ਸਿਨਿਮਾ ਵੀਹਵੀਂ ਸਦੀ ਦਾ ਨਾਮ ਪ੍ਰਚਾਰਕ ਹੈ ਜੋ ਦਿਲ ਦਾ ਖੋਟਾ ਨਹੀਂ । ਏਸ ਦੇ ਮਨ ਵਿਚ ਕੁਝ ਹੋਰ ਨਹੀਂ ਸਾਨੂੰ ਸਮਝਣ ਲਈ ਸੂਝ ਦੀ ਜ਼ਰੂਰਤ ਹੈ । ਸਿਨਿਮਾ ਨੇ ਇਸ਼ਾਰਾ ਹੀ ਕਰਨਾ ਹੈ । ਏਹਦੀ ਸੁਝਾਈ ਹੋਈ ਗਲ ਘੱਟ ਹੀ ਭੁਲਦੀ ਹੈ, ਪ੍ਰਚਾਰ ਓਹੋ ਵਧੀਆ ਸਮਝ

੧੨੮