ਪੰਨਾ:ਸਿੱਖ ਤੇ ਸਿੱਖੀ.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੋ ਭੁਲੇ ਨਾ । ਅਜਿਹੇ ਪ੍ਰਚਾਰਕ ਵਲੋਂ ਸਿਖ ਅਵੇਸਲੇ ਹਨ । ਸਿਖ ਨੌਜਵਾਨਾਂ ਦੀ ਮੰਗ ਹੈ ਪਈ ਫਿਲਮਾਂ ਬਣਨ, ਪਰ ਏਧਰ ਕੋਈ ਤਕੜਾ ਕਦਮ ਨਹੀ ਚੁਕਿਆ, ਤੇ ਨਾ ਹੀ ਚੁੱਕੇ ਜਾਣ ਦੀ ਆਸ ਹੈ । ਅਸੀਂ ਅਗਾਂਹ ਵਧੂ ਹੋਂਦੇ ਹੋਏ ਵੀ, ਏਸ ਗੱਲ ਵਿਚ, ਜ਼ਮਾਨੇ ਤੋਂ ਪਿਛੇ ਪੈ ਗਏ ਹਾਂ । ਮਹਾਰਾਜਾ ਰਣਜੀਤ ਸਿੰਘ ਦੀ ਫਿਲਮ ਦੀ ਡੋਲ ਬਣਨ ਲਗੀ ਸੀ, ਪਰ ਸਾਡੀ ਅਨਗਹਿਲੀ ਨੇ ਏਹ ਕੰਮ ਵੀ ਖੱਟੇ ਪਾ ਦਿੱਤਾ । ਸ਼੍ਰੋਮਣੀ ਕਮੇਟੀ ਨੇ ਨੌਜਵਾਨਾਂ ਦੀ ਨਾੜ ਪਛਾਣ ਕੇ, ਕੋਈ ਉਪਾ ਨਹੀਂ ਕੀਤਾ । ਅਖੀਰ ਜ਼ਮਾਨੇ ਦੀ ਚਾਲ ਨਾਲ ਚਲਣਾ ਪੈਣਾ ਹੈ । ਸੋ ਕਮੇਟੀ ਪਹਿਲਾਂ ਹੀ ਸਿਖਾਂ ਨੂੰ ਸਮੇਂ ਦੇ ਨਾਲ ਨਾਲ ਚਲਾਉਣ ਦਾ ਉਪਰਾਲਾ ਕਰੇ, ਤਾਂ ਸੋਹਣੀ ਗਲ ਹੋਵੇ । ਨੌਜਵਾਨ* ਪੱਗਾਂ ਦੀ ਥਾਂ ਤੇ ਰੁਮਾਲ ਆਦਿ ਬੰਨ੍ਹਣਾ ਚਾਹੁੰਦੇ ਹਨ । ਸਰਦਾਰ ਬਲਵੰਤ ਸਿੰਘ ‘ਚਤਰਥ’ ਬੀ. ਏ. ਬੀ. ਟੀ. ਨੇ ਇਸ ਗੱਲ ਦੀ ਹਮਾਇਤ ਕੀਤੀ ਹੈ ਤੇ ਦੱਸਿਆ ਹੈ ਪਈ ਨੌਜਵਾਨ #ਦਾੜ੍ਹੀਆਂ ਨੂੰ ਬੰਨ੍ਹ ਸਵਾਰ ਕੇ ਰੱਖਣਾ ਚਾਹੁੰਦੇ ਹਨ । ਕੁਝ ਚਿਰ ਸਿਖ ਫਿਲਮਾਂ ਬਣਾਉਣ ਉੱਤੇ ਕਰਾਰੀ ਬਹਿਸ ਹੋਣੀ ਹੈ । ਸਿਖਾਂ ਨੂੰ ਆਪਣੀ ਇੰਡਸਟਰੀ ਖੋਲ੍ਹਣੀ ਹੀ ਪੈਣੀ ਹੈ । ਜੇ ਅਸਾਂ ਨੌਜਵਾਨਾਂ ਨੂੰ ਆਹਰੇ ਨ ਲਾਇਆ, ਤਾਂ ਹੋਰ ਫਿਲਮ ਕੰਪਨੀਆਂ ਵਿਚ ਵਿਚ ਜਾ ਕੇ ਮਨ ਮੰਨੀਆਂ ਕਰਨਗੇ । ਸਿਖ ਪਾਤਰਾਂ ਨਾਲ ਥੋੜ੍ਹੀਆਂ ਜਿਹੀਆਂ ਤਸਵੀਰਾਂ ਤਾਂ ਸਾਰੇ ਭਾਰਤ ਵਿਚ ਚਲ ਸਕਦੀਆਂ ਹਨ। ਜੇ ਅਸੀਂ ਸਿੱਖ ਇਤਿਹਾਸ ਵਿਚੋਂ ਤਸਵੀਰਾਂ ਬਣਾਈਏ, ਤਾਂ ਮੈਦਾਨ


  • ਦੇਖੋ ਪੰਜ ਦਰਿਆ ਅਗਸਤ ਸੰਨ ੪੬ ਦਾ ।
  1. ਪੰਜ ਦਰਿਆ ਸਤੰਬਰ ਸੰਨ ੪੬॥

੧੨੯