ਪੰਨਾ:ਸਿੱਖ ਤੇ ਸਿੱਖੀ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਬੀਰਾਂ, ਸਖੀਆਂ, ਦਾਤਿਆਂ, ਫਕੀਰਾਂ, ਪੀਰਾਂ ਦੇ ਤੇ ਹੋਰ ਉੱਘੀਆਂ
ਹਸਤੀਆਂ ਦੇ ਹਵਾਲੇ ਦੇਵੀਏ । ਤਸ਼ਬੀਹਾਂ ਤੇ ਦਿਸ਼ਟਾਂਤਾਂ ਵਿਚ ਵਰਤੀਏ,
ਇਹ ਮਸਾਲਾ ਸਿਖ ਇਤਿਹਾਸ ਵਿਚੋਂ ਹੀ ਮਿਲ ਸਕਦਾ ਹੈ। ਇਸ ਲਈ
ਸਿੱਖਾਂ ਦਾ ਫਰਜ਼ ਹੈ ਕਿ ਏਧਰ ਧਿਆਨ ਦੇਣ । ਇਹ ਸਿਖੀ ਰੰਗਤ
ਨਹੀਂ ਕਹਾ ਸਕਦੀ । ਕਿਉਕਿ ਸਿੱਖ ਇਤਿਹਾਸ ਦੇਸ਼ ਵਾਸੀਆਂ ਦਾ
ਅਮੁੱਲਾ ਖਜ਼ਾਨਾਂ, ਹੈ ਇਹਨੂੰ ਸਾਰੇ ਵਰਤ ਸਕਦੇ ਹਨ। ਸਿੱਖ ਇਤਿਹਾਸ
ਜਾਂ ਪੰਜਾਬ ਦੀ ਹਿਸਟਰੀ ਦੀਆਂ ਘਟਨਾਵਾਂ ਹੀ ਪੰਜਾਬੀਆਂ ਨੂੰ ਚੰਗੀ
ਤਰਾਂ ਅਪੀਲ ਕਰ ਸਕਦੀਆਂ ਹਨ । ਸ਼ਾਹ ਮੁਹੰਮਦ ਨੇ ਸ਼ਹੀਦ ਸ਼ਾਮ ਸਿੰਘ
ਨੂੰ ਕਿਸ ਤਰਾਂ ਸਾਝਾ ਹੀਰੋ ਬਣਾਇਆ ਹੈ:-
‘ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
   ਬੰਨ੍ਹ ਸ਼ਸਤਰੀ ਤੋੜ ਵਿਛੋੜ ਦਿੱਤੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
   ਵਾਂਗ ਨਿੰਬੂਆਂ ਲਹੂ ਨਚੋੜ ਦਿੱਤੇ ।
ਦੁੱਲੇ ਭਟੀ ਦਾ ਹਵਾਲਾ ਵੀ ਦੇਂਦਾ ਹੈ-
   'ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ ।'
ਸਰਦਾਰ ਹਰੀ ਸਿੰਘ ਨਲੂਏ ਦਾ ਨਾਂ ਲੀਤਿਆਂ, ਕਈ ਵੀਰਾਂ ਨੂੰ
ਫਿਰਕੂ ਚੀਕ ਸੁਣਾਈ ਦੇ ਦੀ ਹੈ,ਪਰ ਸਰਦਾਰ ਦੀ ਮੌਤ ਨੂੰ ਕਲਮ ਰਾਹੀ
ਮਹਿਸੂਸਣ ਵਾਲਾ ਕੇਵਲ ਇਕੋ ਮੁਸਲਮਾਨ ਕਵੀ ਹੀ ਸੀ। ਸਿੱਖ ਜਰਨੈਲ
ਮੁਸਲਮਾਨਾਂ ਦਾ ਵਟੀ ਨਹੀਂ ਸੀ। ਸਿਖ ਰਾਜ ਦੀ ਮੁਸਲਿਮ ਵੱਸੋਂ ਉੱਤੇ
ਉਹਨੇ ਕੋਈ ਕਹਿਰ ਨਹੀਂ ਗੁਜ਼ਾਰੇ । ਸਰਦਾਰ ਨੂੰ ਸਰਹੱਦ ਦਾ ਡਰ
ਰਹਿੰਦਾ ਸੀ, ਓਏ ਕੋਈ ਵੀ ਹੁੰਦਾ, ਜ਼ੋਰ ਨਾਲ ਹੀ ਕੰਮ ਲੈਣਾ ਪੈਣਾ
ਸੀ। ਨਿੱਤ ਦੇ ਭੁਹੇ ਹਏ ਲੋਕ, ਪੰਜਾਬ ਨੂੰ ਮੁੜ ਹੜੱਪਣਾ ਚਾਹੁੰਦੇ ਸਨ ।
ਏਧਰ ਹੁਣ ਹੋਰ ਜ਼ਮਾਨਾ ਸੀ । ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ
ਆ ਬੈਠੇ ਸਨ । ਸਰਦਾਰ ਜੋ ਕੁਝ ਕਰਦਾ ਸੀ, ਪੰਜਾਬੀਆਂ ਲਈ ਕਰਦਾ
ਸੀ । ਨਲੂਆ ਬੀਰ ਸਾਡਾ ਸਾਂਝਾ ਬਹਾਦੁਰ ਹੈ, ਪੰਜਾਬ ਦਾ ਅਣਖੀਲਾ
ਜਰਨੈਲ ਹੈ। ਜਿੱਥੇ ਕਿਤੇ ਉਪਕਾਰੀ ਜੋਧਾ ਦਿਖਾਉਣਾ ਹੋਵੇ, ਓਥੇ ਅਸੀਂ
૧૫