ਪੰਨਾ:ਸਿੱਖ ਤੇ ਸਿੱਖੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਥ ਦਾ ਮਸ਼ਹੂਰ ਨਕਾਸ਼ ਘਰਾਣਾ

ਕੌਮਾਂ ਕੋਮਲ ਹੁਨਰਾਂ ਨੂੰ ਪਿਆਰਨ ਨਾਲ, ਆਪਣੀ ਦਿਲੀ ਕੋਮਲਤਾ ਤੇ ਸੋਹਜ ਸਵਾਦ ਦਾ ਇਕ ਨਿਗਰ ਸਬੂਤ ਦੇਂਦੀਆਂ ਹਨ । ਏਸ ਲਈ ਹਰ ਕੌਮ ਨੇ ਕੋਮਲ ਹੁਨਰਾਂ ਨੂੰ ਆਪਣੀ ਸਮਝ ਮੁਤਾਬਿਕ ਪ੍ਰਚਾਰਿਆ ਤੇ ਸਤਿਕਾਰਿਆ ਹੈ । ਸਿਖ ਵੀ ਏਸ ਦੌੜ ਵਿਚ ਪਛੜ ਨਹੀਂ, ਸਗੋਂ ਏਹਨਾਂ ਹਿੰਦੁਸਤਾਨੀ ਚਿਤ੍ਰਕਲਾ ਵਿਚ ਆਪਣਾ ਥਾਂ ਆਪ ਬਣਾਇਆ ਤੇ ਆਪਣਾ ਸਕੂਲ ਚਲਾਇਆ । ਮਹਾਰਾਜਾ ਰਣਜੀਤ ਸਿੰਘ ਵੇਲੇ ਮੁਗਲ ਸਕੂਲ ਬੰਦ ਹੋ ਗਿਆ ਸੀ ਤੇ ਕਾਂਗੜਾ ਸਕੂਲ ਕੋਈ ਦਿਨ ਦਾ ਪ੍ਰਾਹੁਣਾ ਸੀ । ਏਸ ਲਈ ਸਿਖਾਂ, ਕੁਝ ਕੁਝ ਕਾਂਗੜੇ ਦੀ ਸੁਧਾਈ ਕੀਤੀ ਜਿੰਨਾਂ ਕਾਂਗੜਾ ਕਲਮ ਨਾਲ ਏਹਨਾਂ ਦਾ ਹੱਥ ਮਿਲਿਆ, ਓਨਾ ਮੁਗ਼ਲ ਕਲਮ ਵਲ ਨਾ ਗਏ । ਹਾਂ, ਗੁਰੂ ਨਾਨਕ ਸਾਹਿਬ ਦੀ ਦਾੜ੍ਹੀ ਵਿਚ ਮੁਗਲਈ ਨਿਸ਼ਾਨੀ ਝਲਕਦੀ ਸੀ। ਪਰ ਏਹਨਾਂ ਪਹਿਲਾਂ ਪਹਾੜੀ ਕਲਮ ਵਲ ਧਿਆਨ ਦਿਤਾ ਜਾਪਦਾ ਹੈ । ਸਿਖ ਸਕੂਲ ਦੇ ਦੋ ਹਿਸੇ ਕਰ ਸਕਦੇ ਹਾਂ । ਇਕ ਨਕਾਸ਼ ਤੇ ਦੂਜਾ ਮਸੱਵਰ । ਨਕਸ਼ਾਂ ਵਿਚ ਮੋਹਰਾ ਕਸ਼ੀ ਦਾ ਉਸਤਾਦ ਭਾਈ ਬਿਸ਼ਨ ਸਿੰਘ ਤੇ ਦੂਜੇ ਬੰਨੇ ਭਾਈ ਕਪੂਰ ਸਿੰਘ ਆਦਿ ਮੁਸੱਵਰ ਹੋਏ । ਜਿਸ ਘਰਾਣੇ ਦਾ ਜ਼ਿਕਰ ਕਰਨਾ ਹੈ, ਉਸ ਵਿਚ ਦੋਵੇਂ ਤਰ੍ਹਾਂ ਦੇ ਉਸਤਾਦ ਹੋਏ ਨੇ। ਤੇ ਏਹਨਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਦਿਸਦਾ ਹੀ ਨਹੀਂ।

ਪਹਿਲਾਂ ਨਕਾਸ਼ੀ ਦੀ ਸ਼ਾਖ ਲੈਂਦਾ ਹਾਂ । ਮਹਾਰਾਜਾ ਰਣਜੀਤ ਸਿੰਘ ਪਾਸ ਇਕਹੁਨਰਕਾਰ ਆਇਆ,ਜਿਸਦਾ ਨਾਂ ਸੀ,ਸ਼ੇਰ ਸਿੰਘ। ਕਿਲੇ ਵਿਚ ਟੁਕੜੀ ਗੱਚ ਆਦਿ ਦਾ ਕੰਮ ਕਰਦਾ ਸੀ, ਸਰਕਾਰ ਨੇ ਇਕ ਦਿਨ

੧੩੧