ਪੰਨਾ:ਸਿੱਖ ਤੇ ਸਿੱਖੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਹਾ 'ਬਈ ਤੂੰ ਵੀ ਸ਼ੇਰ ਸਿੰਘ ਤੇ ਸਾਡਾ ਸਪੁੱਤ੍ਰ ਵੀ ਸ਼ੇਰ ਸਿੰਘ ਜਾਹ । ਤੂੰ ਅਜ ਤੋਂ ਕੇਹਰ ਸਿੰਘ ਹੋਇਓਂ ।' ਭਾਵ ਓਹੋ ਸੀ, ਨਾਂ ਦਾ ਦਾ ਭੁਲੇਖਾ ਨਾ ਪਿਆ । ਏਹ ਕੇਹਰ ਸਿੰਘ ਸੁਥਰਾ ਕੰਮ ਕਰਨ ਲਗ ਪਿਆ। ਉਸਤਾਦ ਹੋ ਗਿਆ ਤੇ ਬਾਬਾ ਕੇਹਰ ਸਿੰਘ ਕਹਾਇਆ । ਬਾਬਾ ਜੀ ਦੇ ਦੋ ਭਰਾ ਸਨ ਤੇ ਭਤੀਜੇ ਸਨ ਭਾਈ ਕਿਸ਼ਨ ਸਿੰਘ ਤੇ ਬਿਸ਼ਨ ਸਿੰਘ । ਬਿਸ਼ਨ ਸਿੰਘ ਜੀ ਮੁਸੱਵਰੀ ਤੇ ਨਕਾਸ਼ੀ, ਦੋਵੇਂ ਕੰਮ ਕਰਦੇ ਸਨ । ਦੋਹਾਂ ਉੱਤੇ ਹਥ ਟਿਕਿਆ ਹੋਇਆ ਸੀ । ਪਰ ਆਪਣੇ ਆਪ ਨੂੰ ਅਜ ਕਲ ਦੀ ਤਰ੍ਹਾਂ (ਜਣੇ ਖਣੇ ਵਾਂਗੂੰ) ਆਰਟਿਸਟ ਜਾਂ ਮੁਸੱਵਰ ਨਹੀਂ ਸਨ ਲਿਖਦੇ । ਹਰਿਮੰਦਰ ਸਾਹਿਬ ਅੰਦਰ ਮੋਹਰਾ ਕਸ਼ੀ ਕਰਦਿਆਂ ਦਸਤਖਤ ਕੀਤੇ ਹਨ । ਬਿਸ਼ਨ ਸਿੰਘ ਨਕਾਸ਼ ਹੀ ਲਿਖਿਆ ਹੈ । ਮੁਸੱਵਰੀ, ਤਸਵੀਰ ਕਸ਼ੀ ਨੂੰ ਬਹੁਤ ਹੀ ਔਖਾ ਹੁਨਰ ਸਮਝਦੇ ਸਨ । ਆਪ ਨੇ ਮੋਹਰਾ ਕਸ਼ੀ ਬੜੀ ਮਹੀਨ ਕੀਤੀ ਹੈ । ਸਹੀ ਅਰਥਾਂ ਵਿਚ ੲਸ ਹੁਨਰ ਦੇ ਉਸਤਾਦ ਸਨ । ਆਪ ਆਪਣੇ ਰਿਸ਼ਤਾਦਾਰ ਮਹੰਤ ਈਸ਼ਰ ਸਿੰਘ ਨਾਲੋਂ ਵੀ ਜ਼ਿਆਦਾ ਮਹੀਨ ਕੰਮ ਕਰ ਗਏ । ਏਹਨਾਂ ਦੇ ਦੋ ਲਾਲ ਨਿਹਾਲ ਸਿੰਘ ਤੇ ਜਵਾਹਰ ਸਿੰਘ ਹੋਏ । ਦੋਵੇਂ ਬਾਪੂ ਦੀ ਲੀਹ ਉਤੇ ਚੱਲੇ । ਹਰਿਮੰਦਰ ਅੰਦਰ ਏਹਨਾਂ ਦਾ ਕੰਮ ਹਾਲੀਂ ਬਚਿਆ ਹੋਇਆ ਹੈ । ਏਹਨਾਂ ਦੋਹਾਂ ਭਰਾਵਾਂ ਦਾ ਇਕ ਨਾਮੀ ਸ਼ਾਗਿਰਦ ਭਾਈ ਗਿਆਨ ਸਿੰਘ ਹੈ । ਜਿਸ ਦੀ ਉਮਰ ਏਸ ਵਕਤ ਚੌਂਹਠ ਸਾਲ ਦੀ ਹੈ। ਬੱਤੀ ਸਾਲ ਦੇ ਕਰੀਬ ਹਰਿ ਮੰਦਰ ਸਾਹਿਬ ਦੇ ਬਹੁਤਿਆਂ ਹੁਨਰਾਂ ਦੀ ਸੇਵਾ ਕਰਦੇ ਰਹੇ ਹਨ । ਆਪ ਮੋਹਰਾ ਕਸ਼ੀ ਦੇ ਉਸਤਾਦ ਹਨ । ਏਸ ਵਕਤ ਆਪ ਦੇ ਟਾਕਰੇ ਦਾ ਕੋਈ ਕਾਰੀਗਰ ਨਹੀਂ । ਏਸ ਉਮਰ ਵਿਚ ਵੀ ਬਿਨਾਂ ਐਨਕ ਤੋਂ ਕੰਮ ਕਰਦੇ ਹਨ। ਏਸ ਕਿਤਾਬ ਦੀ ਅੰਗੀ ਦੀ ਝਾੜੀ ਵਿਚ ਵੀ ਜਵਾਨਾਂ ਵਾਲੇ ਖਤਾਂ ਦਾ ਜ਼ੋਰ ਹੈ । ਝਾੜੀ ਵਿਚ ਦੋ ਚਾਰ ਤਰ੍ਹਾਂ ਦੇ ਫੁਲ ਦਿਖਾਏ ਹਨ, ਤਾਂ ਜੋ ਹਰ ਫੁਲ ਦੀ ਕਾਰਾਗਰੀ ਦਿਖਾਈ ਜਾਵੇ। ਪੱਤਿਆਂ ਦਾ ਵੇਲ ਪਾ ਕੇ ਤੇਜ਼ ਨਿਕਲਣਾ, ਖਮ ਖਾਣਾ, ਜ਼ੋਰ ਦਾ ਝੁਕਾ, ਕਿਤੇ ਜੋਰ ਨਾਲ ਪੱਤੇ ਦਾ ਸਿਰ ਚੁਕਣਾ ਆਦਿ ਖਤਾਂ ਦੋ

੧੩੨