ਪੰਨਾ:ਸਿੱਖ ਤੇ ਸਿੱਖੀ.pdf/132

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਾਸਟਰ ਦਾ ਚਮਤਕਾਰਾ ਹੈ । ਏਹ ਮੋਹਰਾ ਕਸ਼ੀ ਦਾ ਇਕ ਝਲਕਾਰ ਹੈ। ਆਮ ਤੌਰ ਤੇ ਨਕਾਸ਼ੀ ਵਿਚ ਇਕੋ ਫੁਲ ਦੀ ਝਾੜੀ ਲੈ ਕੇ, ਓਸ ਨੂੰ ਖਿੜੇ ਹਏ ਫੁਲ, ਸੁਕੇ ਹੋਏ ਫੁਲ ਤੇ ਡੋਡੀਆਂ ਲਉਂਦੇ ਹਨ । ਪਰ ਏਥੇ ਵੰਨ ਸੁਵੰਨੇ ਫੁਲਾਂ ਦੀ ਡਰਾਇੰਗ ਤੋਂ ਹਨਰੀ ਉਸਤਾਦ ਦਰਸ਼ਕ ਨੂੰ ਮੋਹਣਾ ਚਾਹੁੰਦਾ ਹੈ । ਨਕਾਸ਼ੀ ਵਿਚ ਫੁਲ ਪੱਤਿਆਂ ਦਾ ਜ਼ਿਆਦਾ ਕੰਮ ਹੁੰਦਾ ਹੈ। ਜੇ ਫੁਲ ਪੱਤਿਆਂ ਵਿਚ ਮਟਕਨ ਹੋਵੋ, ਸਿੱਧੇ ਸਿੱਧੇ ਬਣੇ ਹੋਣ,ਤਾਂ ਉਸਤਾਦੀ ਕੀ ਹੋਈ ਟਾਈਟਲ ਪੇਜ ਦੀ ਝਾੜੀ ਦੀਆਂ ਜਾਂ ਨਕਾਸ਼ੀ ਵਿਚ ਪਤੀਆਂ ਟਹਿਣੀਆਂ ਦੀ, ਅਜੰਤਾ ਦੀ ਚਿਤ੍ਰਕਾਰੀ ਜਿਹੀ, ਲਚ ਤੇ ਮਟਕ ਹੋਦੀ ਹੈ। ਅਸਲੀਅਤ ਤੋਂ ਕੁਝ ਦੂਰ ਹੋਕੇ ਵੀ ਇਕ ਹੁਨਰ ਦਾ ਪ੍ਰਕਾਸ਼ ਹੋਂਦਾ ਹੈ । ਨਕਾਸ਼ ਨਕਲੀਆ ਨਹੀਂ, ਆਪਣੇ ਦਿਮਾਗ਼ ਵਿਚ ਜੋ ਫੁਲ ਬੂਟੇ ਮੌਲਦੇ ਤਕਦਾ ਹੈ, ਓਹਨਾਂ ਨੂੰ ਕਾਗਜ਼ ਦੀ ਹਿਕ ਉਤੇ ਉਗਾ ਜਾਂਦਾ ਹੈ । ਅਣਡਿੱਠੀ ਚੀਜ਼ ਨੂੰ ਦਿਖਾਉਣਾ ਵੀ ਹਨਰ ਹੈ । ਏਸੇ ਗਲ ਕਰਕੇ ਹੀ ਭਾਰਤੀ ਚਿਤ੍ਰਕਲਾ ਦਾ ਬਹੁਤਾ ਮਾਨ ਹੋਂਦਾ ਹੈ ।

ਏਸ ਘਰਾਣੇ ਦੀਆਂ ਨਕਾਸ਼ ਪੀੜ੍ਹੀਆਂ ਗਿਣ ਦਿਤੀਆਂ ਹਨ। ਹੁਣ ਭਾਈ ਕਿਸ਼ਨ ਸਿੰਘ ਜੀ ਵਲ ਆਓ । ਏਹ ਮਹਾਰਾਜਾ ਸ਼ੇਰ ਸਿੰਘ ਦੇ ਮੁਸੱਵਰ ਸਨ । ਆਪ ਨੇ ਮਹਾਰਾਜਾ ਰਣਜੀਤ ਸਿੰਘ ਦਾ ਅਖੀਂ ਡਿੱਠਾ ਦਰਬਾਰ ਵੀ ਬਣਾਇਆ । ਜਿਸ ਨੂੰ ਨਕਾਸਾਂ, ਕਚਹਿਰੀ ਕਿਹਾ । ਆਪ ਦੀ ਕਲਮ ਵਿਚ ਮਹੀਨਤਾਈ ਬਹੁਤ ਸੀ। ਸਾਡੇ ਪਾਸ ਇਕ ਸ਼ੀਸ਼ੇ ਉੱਤੇ ਬਣੀ ਮਹਾਰਾਣੀ ਜਿੰਦ ਕੌਰਾਂ ਦੀ ਤਸਵੀਰ ਹੈ। ਮਲੂਮ ਹੋਂਦਾ ਹੈ, ਸੁਹੱਪਣ ਪੈਦਾ ਕਰਨ ਵੇਲੇ ਕਾਂਗੜਾ ਕਲਮ ਦਾ ਖਿਆਲ ਰਖਦੇ ਸਨ ਜਾਂ ਮਹਾਰਾਣੀ ਨੂੰ ਬਹੁਤ ਸੁੰਦਰ ਬਣਾਉਣਾ ਚਾਹਿਆ, ਇਸ ਲਈ ਅੱਖ ਵੌਂ ਓਸੇ ਚਾਲ ਦੀ ਆ ਗਈ । ਮਹਾਰਾਜਾ ਸ਼ੇਰ ਸਿੰਘ ਦੀ ਮੌਤ ਮਗਰੋਂ ਆਪ ਕਪੂਰਥਲੇ ਜਾ ਰਹੇ । ਓਥੇ ਹੀ ਇਕ ਸਪੁੱਤ੍ਰ ਹੋਇਆ, ਜਿਸ ਦਾ ਪਹਿਲਾ ਨਾਂ ਸ਼ਹਿਰ ਦੇ ਨਾਂ ਉੱਤੇ, ਕਪੂਰ ਸਿੰਘ ਰੱਖ ਦਿਤਾ । ਕਪੂਰ ਸਿੰਘ ਨੇ ਮਿਹਨਤ ਕੀਤੀ

੧੩੩