ਪੰਨਾ:ਸਿੱਖ ਤੇ ਸਿੱਖੀ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਦਾਰਾਂ ਦੀਆਂ ਹਨ । ਡਰਾਇੰਗ ਕਦੇ ਕਮਜ਼ੋਰ ਕਰ ਜਾਂਦੇ ਹਨ, ਸਜਾਉਂਦੇ ਬੜਾ ਸਨ ਪਰ ਪਿਓ ਤੇ ਬਾਬੇ ਨਾਲੋਂ ਕੰਮ , ਹਲਕਾ ਸੀ । ਜੋ ਹੈ, ਮਾੜਾ ਨਹੀਂ । ਆਪ ਨੇ ਹਰਿਮੰਦਰ ਵਿਚ ਵੀ ਕੁਝ ਕੰਮ ਕੀਤਾ। ਭਾਈ ਬਿਸ਼ਨ ਸਿੰਘ ਨਿਹਾਲ ਸਿੰਘ ਜਵਾਹਰ ਸਿੰਘ ਜੀ ਨੇ ਵੀ ਕੰਮ ਕੀਤਾ (ਏਹਦਾ ਪੂਰਾ ਪੂਰਾ ਵੇਰਵਾ ਸਿੱਖ ਚਿਤ੍ਰਕਾਰੀ ਪੁਸਤਕ ਵਿਚ ਦੇਣ ਦੀ ਕੋਸ਼ਿਸ਼ ਕਰਾਂਗਾ) ਏਥੇ ਏਨਾ ਲਿਖਣਾ ਜ਼ਰੂਰੀ ਹੈ ਕਿ ਭਾਈ ਗਿਆਨ ਸਿੰਘ ਨੇ ਵੀ ਮਨੁਖੀ ਤਸਵੀਰਾਂ ਬਣਾਈਆਂ, ਜ਼ਿਆਦਾ ਜ਼ੋਰ ਗੁਰੂਆਂ ਉੱਤੇ ਦਿੱਤਾ ਹੈ । ਗੁਰੂ ਅਮਰਦਾਸ ਦੀ ਤਸਵੀਰ ਆਪ ਨੇ ਹੁਣ ਬਣਾਈ ਹੈ। ਚਿਹਰੇ ਦੇ ਭਾਵ ਤੇ ਮਹੀਨੀ ਆਪ ਹੀ ਦੇਖੋ । ਮੁਗਲਾਂ ਨੇ ਸਿਰਫ ਕਾਲੇ ਰੰਗ ਨੂੰ ਕੂਚੀ ਨਾਲ ਲਾ ਕ, ਤਸਵੀਰ ਬਣਾਉਣ ਦਾ ਰਿਵਾਜ ਪਾਇਆ ਸੀ। ਇਸ ਲਈ ਏਹਦਾ ਨਾਂ ਸ਼ਾਹੀ ਕਲਮ ਸੀ । ਸਿੱਖ ਸਕੂਲ ਨੇ ਵੀ ਏਹ ਕੰਮ ਕੀਤਾ ਹੈ, ਇਕ ਕਿਸਮ ਦਾ ਅਜ ਕਲ ਦਾ ਪੈਨਸਿਲ ਸਕੈੱਚ ਸਮਝ ਲਵੋ । ਪਹਿਲੇ ਉਸਤਾਦ ਬਹੁਤਾ ਸ਼ੇਡ ਨਹੀਂ ਦੇਂਦੇ ਸਨ, ਪਰ ਭਾਈ ਗਿਆਨ ਸਿੰਘ ਨੇ ਵੇਲੇ ਦੀ ਰੋਸ਼ਨੀ ਤੋਂ ਫਾਇਦਾ ਉਠਾ ਕੇ ਤਸਵੀਰ ਖਿਚੀ ਹੈ । ਮੇਰੇ ਜ਼ੋਰ ਦੇਣ ਉਤੋ ਆਪ ਨੇ ਇਕ ਹੋਰ ਬੜਾ ਮਹਾਨ ਕੰਮ ਵਿੱਢਿਆ ਹੈ । ਓਹ ਹੈ ਮੋਹਰਾ ਕਸ਼ੀ ਦੀਆਂ ਝਾੜੀਆਂ, ਪਗੜਾਂ, ਪਠੇ ਆਦਿ ਕਈ ਕਈ ਰੰਗ ਲਾ ਕੇ, ਇਕ ਕਿਤਾਬ ਵਾਸਤੇ ਸਾਰਾ ਮਸਾਲਾ ਤਿਆਰ ਕਰਨਾ । ਏਹ ਗ੍ਰੰਥ ਸਿਖ ਸਕੂਲ ਦੀ ਮੋਹਰਾ ਕਸ਼ੀ ਨੂੰ ਉਜਾਗਰ ਕਰੇਗਾ ਆਪ ਦੁਏ ਬੰਨੇ ਤਸਵੀਰ ਕਸ਼ੀ ਵਿਚ ਵੀ ਪਿਛਲਿਆਂ ਨਾਲੋਂ ਊਣੇ ਨਹੀਂ ਦਿਸਦੇ । ਆਪ ਦਾ ਸਪੁਤ੍ਰ ਭਾਈ ਸੋਹਣ ਸਿੰਘ ਵੀ ਹੁਨਰ ਸੇਵਾ ਵਲ ਲੱਗ ਪਿਆ ਹੈ।

ਸੌ ਸਾਲ ਤੋਂ ਵਧੀਕ, ਜਿਸ ਘਰਾਣੇ ਨੇ ਪੰਥ ਦੀ ਤੇ ਹੁਨਰ ਦੀ ਸੇਵਾ ਕੀਤੀ ਹੋਵੇ ਓਸ ਘਰਾਨੇ ਤੋਂ ਵੀ ਹੁਨਰ ਪਿਆਰੇ ਸਿਆਣੇ ਸਿੱਖ ਨਵਾਕਿਫ ਹੋਣ, ਨਮੋਸ਼ੀ ਦਾ ਲੱਛਣ ਹੈ।

੧੩੫