ਪੰਨਾ:ਸਿੱਖ ਤੇ ਸਿੱਖੀ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬ੍ਰਿਜ ਭਾਸ਼ਾ (ਜਿਸ ਦਾ ਸਦਕਾ ਕਾਫੀ ਬਾਣੀ ਤੇ ਇਤਿਹਾਸ ਦੀ ਸੂਝ ਹੋ ਸਕਦੀ ਹੈ, ਤੋਂ ਉੱਕੇ ਕੋਰੇ ਹੋਂਦੇ ਹਨ। ਪੁਰਾਣੇ ਗਿਆਨੀਆਂ ਤੋਂ ਪੁਰਾਣਿਕ ਹਵਾਲੇ ਸੁਣ ਸੁਣਾ ਕੇ ਸ਼ਬਦਾਂ ਦੇ ਅਰਥਾਂ ਦੀ ਖਿਚ ਧੂਹ ਕਰ ਲੈਂਦੇ ਹਨ । ਪਰ ਇਹਨਾਂ ਦੀ ਕਹਿਣੀ ਸੋਹਣੀ ਨਹੀਂ ਹੋਂਦੀ । ਸੋਹਣੀ ਕਹਿਣੀ ਆਮ ਤੌਰ ਤੇ ਚੰਗੇ ਪੜ੍ਹੇ ਹੋਏ ਦੀ ਹੀ ਹੋਂਦੀ ਹੈ। ਓਸ ਦਾ ਜ਼ਬਾਨ ਉਤੇ ਕਾਬੂ ਹੋਂਦਾ ਹੈ ਤੇ ਓਹ ਸਮਝ ਲੈਂਦਾ ਹੈ ਕਿਹੜਿਆਂ ਲਫਜ਼ਾਂ ਉੱਤੇ ਜ਼ੋਰਦੇਣਾ ਹੈ ਕਿਹੜਾ ਫਿਕਰਾ ਨਰਮ ਤਰ੍ਹਾਂ ਨਾਲ ਅਦਾ ਕਰਨਾ ਹੈ । ਸੋ ਜ਼ਬਾਨ ਤੇ ਕਹਿਣੀ ਦੇ ਢੰਗ ਨਾਲ ਓਹ ਸ੍ਰੋਤਿਆਂ ਉੱਤੇ ਇਉਂ ਛਾਂਦਾ ਹੈ ਜਿਵੇਂ ਬਸੰਤ ਰੁੱਤ ਵਿਚ ਫੁਲਾਂ ਉੱਤੇ ਜੋਬਨਾਂ ਸੁਣਨ ਵਾਲੇ ਝੂਮ ਉਠਦੇ ਹਨ । ਓਹਦੀ ਕਹਿਣੀ ਓਹਦੀ ਅਦਾਇਗੀ ਪੜ੍ਹਿਆ ਹੋਇਆਂ ਨੂੰ ਬੁੱਤ ਬਣਾ ਦੇਂਦੀ ਹੈ। ਵਿਰੋਧੀਆਂ ਨੂੰ ਜੁਸਮਨ ਨਹੀਂ ਦੇਂਦੀ। ਜੇ ਪ੍ਰਚਾਰਕ ਦੀ ਕਹਿਣੀ ਹਲਕੀ ਹੋਵੇ ਤਾਂ ਚੰਗੀ ਤੋਂ ਚੰਗੀ ਗਲ ਦੀ ਆਬ ਲਹਿ ਜਾਂਦੀ ਹੈ । ਪ੍ਰਚਾਰਕ ਪਾਸ ਕਹਿਣੀ ਦਾ ਆਰਟ ਹੋਣਾ ਚਾਹੀਦਾ ਹੈ, ਜੋ ਪੜ੍ਹਿਆ ਨਾਲੋਂ ਅਨਪੜ੍ਹਾਂ ਨੂੰ ਵਿਦਿਆ ਧਾਰਮਿਕ ਵਲ ਲੁਕਾਏ । ਧਾਰਮਿਕ ਵਿਦਿਆ ਤੋਂ ਬਿਨਾਂ ਪ੍ਰਚਾਰਕ ਨੂੰ ਹੋਰ ਇਲਮਾਂ ਦੀ ਵੀ ਜ਼ਰਾ ਜ਼ਰਾ ਸੂਝ ਹੋਣੀ ਚਾਹੀਦੀ ਹੈ । ਜਿਸ ਮੁਲਕ ਵਿਚ ਪ੍ਰਚਾਰ ਕਰਨਾ ਹੋਵੇ, ਓਹਦੇ ਜੁਗਰਾਫੀਏ ਤੇ ਇਤਿਹਾਸ ਦੀ ਵਾਕਫੀ ਵੀ ਬਹੁਤ ਲੋੜੀਂਦੀ ਸ਼ੈ ਹੈ । ਜੇ ਚੁਗਿਰਦੇ ਵਿਚੋਂ ਮਿਸਾਲਾ ਦਿਤੀਆਂ ਜਾਣ ਤਾਂ ਖਲਕਤ ਦੇ ਦਿਲ ਵਿਚ ਝਬਦੇ ਗਲ ਬਹਿ ਜਾਂਦੀ ਹੈ । ਸਭ ਤੋਂ ਵਡੀ ਗਲ ਪ੍ਰਚਾਰਕ ਪਾਸ ਦਲੀਲ ਹੋਣੀ ਚਾਹੀਦੀ ਹੈ । ਏਸ ਹਥਿਆਰ ਨਾਲ ਹੀ ਪ੍ਰਚਾਰਕ ਪੜ੍ਹਿਆਂ ਨੂੰ ਜਿੱਤ ਸਕਦਾ ਹੈ । ਨਹੀਂ ਤਾਂ ਪੜ੍ਹੇ ਹੋਏ ਇਉਂ ਕਹਿ ਛਡਦੇ ਹਨ । 'ਬੋਲਦਾ ਹੈ ਪਿਆ ਇਕ ਵਿਹਲੜ ਭਾਈ।'

ਅੱਜ ਕੱਲ ਤਾਂ ਦਲੀਲ ਦਾ ਰਾਜ ਹੈ ਜਿੰਨਾ ਚਿਰ ਦਲੀਲ ਨ ਵਰਤੀ ਜਾਏ, ਓਨਾ ਚਿਰ ਨਵਾਂ ਪੜ੍ਹਿਆ ਪੋਚ ਨੱਕ ਚੜਾਉਂਦਾ ਹੈ । ਅਸੀਂ ਦਲੀਲ ਤੋਂ ਕੰਮ ਲੈਕੇ ਆਰਤੀ ਕਰਨੀ ਛੱਡੀ ਕਿਉਂ ਜੋ

੧੩੯