ਪੰਨਾ:ਸਿੱਖ ਤੇ ਸਿੱਖੀ.pdf/145

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਿੱਖਾਂ ਮਥੇ ਵੱਟ ਨ ਪਾਏ । ਸਿਖ ਇਤਿਹਾਸ ਵਿਚ ਏਹ ਈਰਖਾ ਦੀ ਪਹਿਲੀ ਸਾਖੀ ਹੈ ।
ਗੁਰੂ ਅੰਗਦ ਜੀ ਨੇ ਅਮਰਦਾਸ ਜੀ ਨੂੰ ਗੱਦੀ ਦਿਤੀ । ਸੀ ਅੰਗਦ ਜੀ ਦੇ ਵਡੇ ਸਾਹਿਬਜ਼ਾਦੇ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਮੰਜੀ ਤੇ ਬੈਠਿਆਂ ਜ਼ੋਰ ਦੀ ਲੱਤ ਮਾਰੀ । ਗੁਰੂ ਜੀ ਭੁੰਜੇ ਡਿਗ ਪਏ । ਦਾਤੂ ਜੀ ਨੂੰ ਘਰ ਦਾ ਮਾਨ ਜਾਂਦਾ ਦੇਖਕੇ ਸਾੜ ਉਠਿਆ ਤੇ ਭਿਆਨਕ ਗੁੱਸੇ ਦੀ ਸ਼ਕਲ ਧਾਰ ਗਿਆ।
ਗੁਰੂ ਅਮਰਦਾਸ ਜੀ ਦੇ ਦੋ ਸਪੁੱਤਰ ਸਨ । ਵੱਡੇ ਮੋਹਨ ਜੀ ਛੋਟੇ ਮੋਹਰੀ ਜੀ । ਮੋਹਰੀ ਜੀ ਨੇ ਗੁਰੂ ਰਾਮਦਾਸ ਜੀ ਨੂੰ ਮਥਾ ਟੇਕ ਦਿਤਾ । ਮੋਹਨ ਜੀ ਮੂੰਹ ਵੱਟ ਕੇ ਪਰਲੇ ਬੰਨੇ ਹੋ ਗਏ । ਈਰਖਾ ਆਈ ਗੁਰੂ ਗ੍ਰੰਥ ਸਾਹਿਬ ਲਿਖਨ ਲਈ ਪੋਥੀਆਂ ਬੜੇ ਜ਼ੋਰਾਂ ਨਾਲ ਦਿੱਤੀਆਂ। ਪੁੱਤਰਾਂ ਨੂੰ ਏਹੀ ਭਰਮ ਹੋ ਜਾਂਦਾ ਸੀ ਕਿ ਹੱਕ ਹੋਰ ਕਿਸੇ ਦਾ ਨਹੀਂ । ਗੱਦੀ ਦਾ ਮਾਲਕ ਵੱਡਾ ਪੁੱਤ ਹੀ ਹੋਂਦਾ ਹੈ । ਏਥੇ ਵੀ ਵਡਿਆਂ ਪੁੱਤਾਂ ਦੀਆਂ ਬਹੁਤੀਆਂ ਮਿਸਾਲਾਂ ਆਉਣਗੀਆਂ ।

ਗੁਰੂ ਰਾਮਦਾਸ ਜੀ ਦੀ ਔਲਾਦ ਸੀ ਪ੍ਰਿਥਵੀ ਚੰਦ, ਮਹਾਂਦੇਵ ਤੇ ਅਰਜਨ ਦੇਵ । ਪ੍ਰਿਥੀ ਚੰਦ ਨੇ ਜੋ ਚੰਦ ਚਾੜੇ ਕਿਸੇ ਤੋਂ ਲੁਕੇ ਛਿਪੇ ਨਹੀਂ, ਵੱਡਾ ਪੁੱਤ ਸੀ । ਦੁਨੀਆ ਦਾਰ ਸੀ, ਹਰ ਇਕ ਨਾਲ ਮੂੰਹ ਮੁਲਾਹਜ਼ਾ ਰਖਦਾ ਸੀ। ਓਹਨੂੰ ਚਲਤਾ ਪੁਰਜ਼ਾ ਆਖ ਸਕਦੇ ਹਾਂ ਜੋ ਗੁਰੂ ਜੀ ਪਾਸ ਆਉਂਦਾ ਓਹਨੂੰ ਅਗੇਤ ਹੋ ਕੇ ਮਿਲਦਾ । ਆਪ ਹੀ ਪਰਧਾਨ ਬਣਿਆ ਹੋਇਆ ਸੀ। ਆਪਣੇ ਆਪ ਨੂੰ ਗੁਰੂ ਹੀ ਧੁਮਾਈ ਜਾਂਦਾ ਸੀ। ਭਰਾਵਾਂ ਨੂੰ ਪਛੇਤਰੇ ਸੁੱਟੀ ਜਾਂਦਾ ਸੀ। ਲਾਹੌਰ ਅਰਜਨ ਜੀ ਦੀਆਂ ਚਿੱਠੀਆਂ ਆਈਆਂ, ਪਰ ਪ੍ਰਿਥੀ ਚੰਦ ਨੇ ਉਘ ਸੁੱਘ ਨਾ ਨਿਕਲਣ ਦਿਤੀ। ਅਖੀਰ ਤੀਜੀ ਚਿੱਠੀ ਫੜੀ ਰਾਈ । ਅਰਜਨ ਜੀ ਗੁਰੂ ਬਣੇ, ਪ੍ਰਿਥਵੀ ਖਿਝਿਆ । ਅਰਜਨ ਜੀ ਨੂੰ ਮਾੜਾ ਪਰਸ਼ਾਦਾ ਘੱਲ ਛਡਿਆ ਕਰਦਾ ਤੇ ਸੰਗਤਾਂ ਨੂੰ ਦੀਵਾਨ ਵਿੱਚ ਆਪ ਦਰਸ਼ਨ ਦੇਂਦਾ ਸੀ । ਸੰਗਤਾਂ ਓਹਦੇ ਵਲ ਝੁਕੀਆਂ। ਭਾਈ ਗੁਰਦਾਸ ਜੀ ਨੇ ਮੀਣਿਆਂ

੧੪੬