ਪੰਨਾ:ਸਿੱਖ ਤੇ ਸਿੱਖੀ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਕੇ ਹੀ ਪਏ ਸਨ । ਕਰਨਲ ਨਿਰੰਜਨ ਸਿੰਘ ਜੀ ਈਰਖਾ ਦੇ ਸੇਕ ਤੋਂ ਪਰ੍ਹਾਂ ਗੁੱਠੇ ਜਾ ਲੱਗੇ ਹਨ। ਸੁੱਖ।
ਕਿਉਂਕਿ ਅਸੀਂ ਥੋੜ੍ਹੇ ਹਾਂ ਇਸ ਕਰ ਕੇ ਹਰ ਇਕ ਦਾ ਪਤਾ ਲਗ ਜਾਂਦਾ ਹੈ ਤੇ ਈਰਖਾਦਿੱਸਦੀ ਹੈ। ਜਾਂ ਧੁਰੋਂ ਹੀ ਸਾਡੇ ਨਾਲ ਹੀ ਚਲੀ ਆਈ ਹੈ । ਏਸ ਲਈ ਹੋਰਾਂ ਨਾਲੋਂ ਈਰਖਾ ਵਧੇਰੇ ਹੈ । ਅਸਲੀ ਮੁੱਢ ਦਾ ਪੂਰਾ ਪਤਾ ਨਹੀਂ ਲਗਦਾ ਏਹ ਠੀਕ ਹੈ ਬਹੁਤੀ ਵਾਰ ਅਜ ਕਲ ਜਿਥੇ ਦੋ ਚਾਰ ਸਿਖ ਕੰਮ ਕਰਨ ਲਗ ਪੈਣ ਓਥੇ ਕਿਸੇ ਨਾ ਕਿਸੇ ਤਰ੍ਹਾਂ ਈਰਖਾ ਪ੍ਰਗਟ ਹੋ ਹੀ ਜਾਂਦੀ ਹੈ । ਈਰਖਾ ਕਰਕੇ ਪ੍ਰੋਫੈਸਰ,ਪ੍ਰਿੰਸੀਪਲਾਂ ਨੂੰ ਗਾਲਾਂ ਕੱਢਦੇ ਮੈਂ ਆਪਣੇ ਕੰਨੀਂ ਸੁਣੇ ਹਨ । ਉਚੀਆਂ ਸਾਹਿਤਕ ਡਿਗਰੀਆਂ ਲਕੇ, ਪੜ੍ਹਿਆਂ, ਸਿੱਖਾਂ ਨਾਲ ਹੱਸਦ ਕਰਦੇ ਮੈਂ ਆਪਣੀਆਂ ਅੱਖੀਆਂ ਨਾਲ ਦੇਖੇ ਹਨ । ਜੁਲਾਈ ਸੰਨ ਛਤਾਲੀ ਦੀ ਗਲ ਹੈ, ਇਕ ਐੜੀਟਰ ਸਮਕਾਲੀ ਰਸਾਲਾ ਬਿਨਾਂ ਪੜ੍ਹਿਆਂ ਪਾੜਦਾ ਡਿੱਠਾ ਸੀ । ਕਈ ਵਾਰ ਚੰਗੇ ਪ੍ਰੋਗ੍ਰਾਮ, ਸਿਖ ਸਿੱਖਾਂ ਨੂੰ ਨਹੀਂ ਦੇਂਦੇ ਤੇ ਭੇੜ ਭੜੱਥੇ ਦੇ ਕੇ ਲੋਕਾਂ ਵਿਚ ਹਾਸੋ ਹੀਣਾ ਕਰਨਾ ਚਾਹੁੰਦੇ ਹਨ । ਕਈ ਵਾਰੀ ਸਿੱਖ ਲਿਖਾਰੀ ਨਵਿਆਂ ਲਿਖਾਰੀਆਂ ਨੂੰ ਉਲਟੇ ਰਾਹ ਪਾ ਕੇ, ਗੁਝੀ ਈਰਖਾ ਦਾ ਗੱਚ ਕੱਢਦੇ ਹਨ । ਇਕ ਨੌਜਵਾਨ ਸਿੱਖ ਆਰਟਿਸਟ, ਇਕ ਹੋਰ ਨੌਜਵਾਨ ਸਿੱਖ ਆਰਟਿਸਟ ਨੂੰ ਵਰਗ-ਲਾ ਰਿਹਾ ਸੀ ਕਿ ਜਿਸ ਪਾਸੋ ਓਹਨੂੰ ਕੁਝ ਹਾਸਲ ਹੋਂਦਾ ਹੈ ਓਹਦੇ ਪਾਸ ਨ ਜਾਏ ।

ਅਸਾਂ ਪ੍ਰੋਫੈਸਰ ਪੂਰਨ ਸਿੰਘ ਨੂੰ ਓਨਾ ਨਹੀਂ ਚੁਕਿਆ, ਜਿੰਨਾ ਕਿ ਚੁੱਕਨਾ ਸੀ । ਸਰਦਾਲ 'ਸਰਦੂਲ ਸਿੰਘ ਕਵੀਸ਼ਰ ਦਾ ਓਨਾ ਮਾਨ ਨਹੀਂ ਕੀਤਾ ਜਿੰਨਾ ਫ਼ਾਰਵਰਡ ਬਲਾਕ ਵਾਲਿਆਂ ਨੇ ਕੀਤਾ । ਜਰਨੈਲ ਮੋਹਨ ਸਿੰਘ ਦੀ ਵੀ ਪੁਛ ਪ੍ਰਤੀਕ ਖ਼ਬਰੇ ਈਰਖਾ ਕਰ ਕੇ ਹੀ ਨਹੀਂ ਕਰ ਰਹੇ । ਸਰਦਾਰ ਠਾਕਰ ਸਿੰਘ ਆਰਟਿਸਟ ਦੀਆਂ ਕਿਤਾਬਾਂ ਦੀਆਂ ਜੋ ਕਦਰ ਬਾਹਰਲਿਆਂ ਸੂਬਿਆਂ ਨੇ ਕੀਤੀ। ਉਹ ਅਸੀਂ ਕਿਥੋਂ ਕਰਨੀ ਹੋਈ ? ਅਸਾਂ ਬਾਬਾ ਸਾਹਿਬ ਸਿੰਘ ਜੀ

੧੪੯