ਪੰਨਾ:ਸਿੱਖ ਤੇ ਸਿੱਖੀ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਔਲਾਦ ਨੂੰ ਈਰਖਾ ਕਰਕੇ ਕੁਨਾਵਾਂ ਨਾਲ ਯਾਦ ਕੀਤਾ । ਓਹਨਾਂ ਵਿਛੋਂ ਬਾਬਾ ਬਿਕਰਮ ਸਿੰਘ (ਜੋ ਫਰੰਗੀ ਨਾਲ ਗੁਜਰਾਤੋਂ ਬਾਅਦ ਹਸਨ ਅਬਦਾਲ ਜਾਕੇ ਤੀਜੀ ਲੜਾਈ ਲੜਨਾ ਚਾਹੁੰਦੇ ਸਨ) ਓਹਨਾਂ ਦੀਆਂ ਕੁਰਬਾਨੀਆਂ ਭੁਲਾਈਆਂ। ਸਿੱਟਾ ਨਿਕਲਿਆ ਕਿ ਓਹਨਾਂ ਦੇ ਸਪੁਤਰ ਟਿਕਾ ਰਾਮ ਕਿਸ਼ਨ ਸਿੰਘ ਜੀ ਨੇ ਆਪਣੇ ਲੜਕੇ ਨੂੰ ਕਮਾਲੀਏ ਦੇ ਉਦਾਸੀ ਸੰਤ ਭਾਈ ਤਾਰਾ ਦਾਸ ਦਾ ਚੇਲਾ ਬਣਾਇਆ ਤੇ ਓਸ ਨੇ ਪ੍ਰੇਮ ਸਤੀ ਦੀ ਸਮਾਧ ਕਮਾਲੀਆ ਦਾ ਮੁਕਦਮਾ ਗੁਰਦਵਾਰਾ ਟ੍ਰੀਬੀਊਨਲ ਵਿਚ ਲੜਿਆ। ਇਮਾਰਤੀ ਹੁਨਰ ਦੇ ਮਾਲਕ ਸਰਦਾਰ ਰਾਮ ਸਿੰਘ (ਜਿਨ੍ਹਾਂ ਦੀਆਂ ਧੁੰਮਾਂ ਲੰਡਨ ਤਕ ਪੈ ਗਈਆਂ ਸਨ) । ਅਸੀਂ ਓਹਨਾਂ ਦਾ ਨਾ ਵੀ ਨਹੀਂ ਜਾਣਦੇ । ਅਸੀ ਤਾਂ ਰਾਮਗੜ੍ਹੀਆ ਜੱਟ ਤੇ ਖਤਰੀ ਦੀ ਈਰਖਾ ਚਲਾ ਛੱਡੀ ਹੈ ।
ਇਕ ਤਾਂ ਸਾਡਾ ਹੁਨਰ-ਸਵਾਦ ਘਟੀਅਲ ਹੈ ਦੂਜਾ ਈਰਖਾ ਕਰ ਕੇ ਅਸੀਂ ਆਪਣਾਂ ਆਦਮੀ ਨਹੀਂ ਵਡਿਆਉਂਦੇ ਸਾਨੂੰ ਵਹਿਮ ਰਹਿੰਦਾ ਹੈ ਕਿ ਅਸੀਂ ਆਲਸੀ ਹਾਂ ਇਕ ਦੂਜੇ ਦਾ ਖ਼ਿਆਲ ਨਹੀਂ ਕਰਦੇ । ਪਰ ਅਸਲ ਵਿਚ ਈਰਖਾ ਕੰਮ ਕਰ ਰਹੀ ਹੋਂਦੀ ਹੈ।

੧੫੦