ਪੰਨਾ:ਸਿੱਖ ਤੇ ਸਿੱਖੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਰੌਦਰ ਰਸੀਆ ਕਵੀ, ਬਾਖੇ ਬੰਦੇ ਨੂੰ ਤੀਰ ਚੜ੍ਹਾਈ ਦਿਖਾ
ਨਹੀਂ ਸਕਦਾ ਤੇ ਕੀ ਫ਼ੌਜਾਂ ਨੂੰ ਜਿਗਰਾ ਦੇਣੀ ਤਕਰੀਰ ਨਹੀਂ
ਬਣਾ ਸਕਦਾ ?
ਕੀ ਭਿਆਨਕ ਰਸੀਆ, ਚਮਕੌਰ ਦੇ ਪਰਲੋ-ਰੰਗੇ ਮੈਦਾਨ ਦਾ
ਨਜ਼ਾਰਾ ਨਹੀਂ ਖਿੱਚ ਸਕਦਾ ?
ਕੀ ਹਾਜ ਰਤਾ, ਹਾਸ ਰਸ ਦੇ ਅਵਤਾਰ ਸਾਈਂ ਸਬਰੇ ਦੇ
ਚੋਜ ਕਲਮ ਨਾਲ ਦਰਸਾਉਣ ਜੋਗਾ ਨਹੀਂ ?
ਕੀ ਵਿਭਤਸ ਰਸ ਵਾਲਾ, ਚੇਲੀਆਂ ਵਾਲੇ ਵਿਚ ਰੁਲ ਰਹੀਆਂ ਤੇ
ਕਈ ਡੱਕਰੇ ਹੋਈਆਂ ਪਈਆਂ ਗਰੇ ਤੇ ਪੂਰਬੀ ਭਈਆਂ ਦੀਆਂ ਮਿੱਝ ਤੇ
ਲਹੂ ਨਾਲ ਲੱਥ ਪੱਥ ਲਥਾਂ ਦਾ ਸੀਨ ਨਹੀਂ ਬੰਨ੍ਹ ਸਕਦਾ ?
ਕੀ ਸ਼ਾਂਤ ਰਸੀਆ, ਸ਼ਾਂਤੀ ਦੇ ਅਵਤਾਰ ਗੁਰੂ ਅਰਜਨ ਜੀ ਨੂੰ
ਵਿਸਾਰ ਸਕਦਾ ਹੈ ? ਸਾਹਿਬ ਰਾਮ ਕੌਰ ਨੂੰ, ਜੋ ਆਪਣੇ ਅੰਦਰਾਪੇ ਨਾਲ
ਇਕ ਹੋ ਚੁਕੇ ਸਨ, ਓਹਨਾਂ ਨੂੰ ਕਿਵੇਂ ਭੁਲਾ ਸਕਦਾ ਹੈ ? ਕੀ ਅਸੀਂ ਸ਼ਾਹ
ਹੁਸੈਨ ਜੀ ਦੀ ਸੂਫੀਆਨਾ ਸ਼ਾਂਤੀ ਦਾ ਜ਼ਿਕਰ ਨਹੀਂ ਕਰ ਸਕਦੇ ?
ਕੀ ਅਸੀਂ, ਗੁਰੂ ਨਾਨਕ ਦਾ ਬਰਫ਼ਾਂ ਜੰਮਿਆਂ ਪਰਬਤਾਂ ਉੱਤੇ
ਜਾਣਾ, ਅਲੌਲਿਕ ਚਸ਼ਮਿਆਂ ਨੂੰ ਲੰਘਣਾ ਤੇ ਹੈਰਾਨ ਕਰਨ ਵਾਲੀਆਂ
ਜ਼ਹਿਰ ਮੌਹਰੀਆਂ ਅਕਾਸੀ ਤਵਾਸ਼ੀਰੀ, ਤੇ ਨੀਲਮੀ ਭਾ ਵਾਲੀਆਂ ਕੂਲ੍ਹਾਂ
ਨੂੰ ਅਖਰੀ ਰੰਗਾਂ ਨਾਲ ਸਵਾਰ ਨਹੀਂ ਸਕਦੇ ? ਗੁਰਦੇਵ ਦੀਆਂ ਅਦਭੁਤ
ਜੋਗੀਆਂ ਨਾਲ ਹੋਈਆਂ ਗੱਲਾਂ ਸੁਣ ਕੇ ਤੇ ਲਿਖ ਕੇ, ਅਦਭੁਤ ਰਸ ਦੀਆਂ
ਧਾਰਾਂ ਵਹਾ ਹੀ ਨਹੀਂ ਸਕਦੇ ?
ਸੂਫੀਆਨਾ ਤੇ ਰੱਬੀ ਸ਼ਿੰਗਾਰ ਤਾਂ ਬਹੁਤ ਹੈ,'ਹੀਰ ਸੋਹਣੀ ਤੋਂ'
ਬਿਨਾਂ, ਨਵੇਂ ਸ਼ਿੰਗਾਰ ਰਸ ਨੂੰ ਵੀ ਥਾਂ ਦੇ ਸਕਦੇ ਹਾਂ । ਮਹਾਰਾਜਾ ਰਣਜੀਤ
ਸਿੰਘ ਦਾ ਰਾਣੀ ਜਿੰੲ ਕੌਰ ਨੂੰ “ਮਹਿਬੂਬਾ" ਕਹਿਣਾ, ਸ਼ਿੰਗਾਰ ਰਸ ਦਾ
ਸੂਤਰ ਹੈ । ਇਹਦਾ ਜਿੰਨਾ ਟੀਕਾ ਕਰੀ ਜਾਈਏ, ਥੋੜ੍ਹਾ ਹੈ। ਸ਼ਿੰਗਾਰ
ਰਸ ਤੋਂ ਕਈ ਤ੍ਰਹਿੰਦੇ ਰਹਿੰਦੇ ਹਨ, ਪਰ ਇਹ ਰਸ ਸਮਝਦਾਰ ਦਿਮਾਗ਼ਾਂ
ਨਾਲ ਸੰਬੰਧ ਰੱਖਦਾ ਹੈ,ਜੀਵਨ ਨੂੰ ਘੱਟੇ ਕੌਡੀਆਂ ਵਿਚ ਨਹੀਂ ਰੁਲਾਉਂਦਾ;
੧੭