ਪੰਨਾ:ਸਿੱਖ ਤੇ ਸਿੱਖੀ.pdf/154

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 

ਸਿੰਘਾਂ ਦਾ ਕਵੀ

 

ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਚਲ ਗਿਆ, ਦੇਸ ਨੂੰ ਅਮਨ ਚੈਨ ਨੇ ਸਦੀਆਂ ਪਿਛੋਂ ਮੂੰਹ ਦਿਖਾਇਆ । ਹਿੰਦੂ ਤੇ ਮੁਸਲਮਾਨ ਸੁਖਾਲੇ ਹੋਏ । ਹਿੰਦੂ, ਮੁਸਲਿਮ ਮੁੜੱਰਖਾਂ, ਸਰਕਾਰ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ । ਓਸ ਵੇਲੇ ਜ਼ਮਾਨੇ ਨਾਲ ਤੁਰਨ ਵਾਲੇ ਕਵੀ ਵੀ ਪਿਛੇ ਨ ਰਹੇ । ਮਹਾਰਾਜੇ ਦੇ ਗੁਰਪੁਰੀ ਜਾਣ ਨਾਲ ਝੁਰੇ ਤੇ ਬਹੁਤੇ ਤਾਂ ਓਸ ਵੇਲੇ ਧੌਣਾਂ ਸੁਟ ਕੇ ਬਹਿ ਹੀ ਗਏ, ਕਿਉਂਕਿ ਦੇਖਦਿਆਂ ਦੇਖਦਿਆਂ ਰਾਜ ਹੱਥੋਂ ਨਿਕਲ ਗਿਆ । ਓਸ ਦੁਖਾਂਤ ਨਾਟਕ ਨੂੰ ਦੇਖਕੇ, ਮਟਕ ਕਵੀ, ਜੋ ਹਿੰਦੂ ਸੀ, ਭੁੱਜ ਗਿਆ ਤੇ ਗੱਦਾਰਾਂ ਉੱਤੇ ਬੜਾ ਵਰ੍ਹਿਆ, ਜਿਵੇਂ -

ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ ।

ਉਹ ਸਿੰਘਾਂ ਦੀ ਬੀਰਤਾ ਦੇ ਸੋਹਲੇ ਗਾਉਂਦਾ ਹੈ, ਪਰ ਜੋ ਸਿੰਘਾਂ ਦਾ ਜੱਸ ਸ਼ਾਹ ਮੁਹੰਮਦ ਨੇ ਗਾਂਵਿਆ ਹੈ, ਓਹ ਜਸ ਮਟਕ ਪਹੁੰਚ ਤੋਂ ਬਾਹਰਾ ਹੈ । ਮਟਕ ਪਾਸ ਓਹੋ ਜਿਹੀ ਜ਼ਬਾਨ ਨਹੀਂ ਨਾ ਹੀ ਓਸ ਵਰਗੀ ਕਹਿਣੀ ਦਾ ਢੰਗ ਹੈ। ਸਭ ਤੋਂ ਵਡੀ ਗੱਲ ਜਿਹੜੀ ਮਟਕ ਨੂੰ ਸ਼ਾਹ ਮੁਹੰਮਦ ਦੇ ਲਾਗੇ ਨਹੀਂ ਆਉਣ ਦੇਂਦੀ,ਓਹ ਹੈ ਮਹਿਸੂਸਣ ਵਾਲੀ ਤਾਕਤ । ਸ਼ਾਹ ਮੁਹੰਮਦ ਧੁਰ ਅੰਦਰੋਂ ਮਹਿਸੂਸ ਕਰ ਕੇ ਗੱਲ ਕਹਿੰਦਾ ਹੈ; ਏਸੇ ਲਈ ਏਹਦੀ ਕਹੀ ਗੱਲ ਅਟਕ ਦੀ ਆਖੀ ਗਲ ਨਾਲੋਂ, ਵਧੇਰੇ ਕਾਟ ਕਰਦੀ ਤੇ ਚੋਖਾ ਚਿਰ ਆਪਣਾ ਅਸਰ ਪਾਈ ਰਖਦੀ ਹੈ । ਮਹਿਸੂਸਣ ਵਾਲੀ ਸ਼ਕਤੀ ਨੇ ਸ਼ਾਹ ਮੁਹੰਮਦ ਨੂੰ ਪੰਜਾਬੀਆਂ ਦਾ ਕੌਮੀ ਕਵੀ ਬਣਾ ਦਿਤਾ, ਏਸੇ

੧੫੫