ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਸਦਕਾ ਓਹ ਅਮਰ ਸ਼ਾਇਰ ਹੈ।
ਓਸ ਵੇਲੇ ਪੰਜਾਬ ਵਿਚ ਸਿੰਘ ਹੀ ਕੌਮੀ ਜਮਾਤ ਵਾਂਗ ਕੰਮ ਕਰ ਰਹੇ ਸਨ । ਏਸੇ ਕਰ ਕੇ ਸ਼ਾਹ ਮੁਹੰਮਦ ਨੂੰ ਏਹ ਪਿਆਰੇ ਲਗਦੇ ਸਨ । ਸਿੰਘਾਂ ਦੇ ਪਿਆਰ ਨੇ ਹੀ ਅਮਿੱਟ ਕਵਿਤਾ ਕਵੀ ਤੋਂ ਲਿਖਾਈ । ਸਿੰਘਾਂ ਦੇ ਇਕ ਗੁਣ ਨੇ ਕਵੀ ਨੂੰ ਬਹੁਤ ਹੀ ਮੋਹਿਆ, ਓਹ ਸੀ, ਸਿੰਘਾਂ ਦਾ ਹਿੰਦੂ ਤੇ ਮੁਸਲਮਾਨਾਂ ਨੂੰ ਸੁਖੀ ਰਖਣਾ । ਸ਼ਾਹ ਜੀ ਦੀ ਜ਼ਬਾਨੀ ਸੁਣੋ:-
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਅਫਾਤ ਆਈ ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਮਹੀਂ ਸੀ ਤੀਸਰੀ ਜ਼ਾਤ ਆਈ ।
ਏਹ ਤੀਸਰੀ ਜ਼ਾਤ-ਗੋਰੀ ਸਰਕਾਰ ਹੈ, ਜਿਸ ਦਾ ਆਉਣਾ ਆਫਤ ਸੀ। ਸਰਕਾਰ ਦੀਆਂ ਵਧੀਕੀਆਂ ਦੇਖ ਕੇ ਕਵੀ ਨੂੰ ਗੱਚ ਚੜ੍ਹ ਗਿਆ ਤੇ ਓਹਦੇ ਮੂੰਹ ਵਿਚੋਂ ਹੀ ਨਹੀਂ, ਸਗੋਂ ਅੰਗ ਅੰਗ ਵਿਚੋਂ ਰੋਹ ਦੀਆਂ ਲਾਟਾਂ ਨਿਕਲ ਰਹੀਆਂ ਹਨ। ਓਹ ਲਾਟਾਂ ਸੌ ਸਾਲ ਜਿੱਡੀਆਂ ਲੰਮੀਆਂ ਹੋ ਕੇ, ਕਿਰਨਾਂ ਦਾ ਰੂਪ ਧਾਰ ਰਹੀਆਂ ਹਨ । ਏਸੇ ਲਈ ਕਵੀ, ਮੈਨੂੰ ਦੇਸ਼-ਪਿਆਰ ਤੇ ਬੀਰ ਰਸ ਦੀ ਅੱਗ ਨਾਲ ਭਖਿਆ ਹੋਇਆ ਸੂਰਜ ਦਿਸਦਾ ਹੈ । ਏਸੇ ਵਾਸਤੇ ਮੈਂ ਏਸ ਸੂਰਜ ਨੂੰ, ਅੱਜ ਤੋਂ ਛੇ ਸਾਲ ਪਹਿਲਾਂ ਪੁਸ਼ਪਾਂਜਲੀ ਚੜ੍ਹਾਈ ਸੀ :-
*ਸ਼ਾਹ ਮੁਹੰਮਦ ਜਿਹੇ ਕਵੀ, ਵੀਰਾਂ ਦੀਆਂ ਵਾਰਾਂ
, ਹੁਣ ਵੀ ਗਾਵਣ ਜੇ ਕਦੀ, ਮੈਂ ਤਨ ਮਨ ਵਾਰਾਂ ।
ਸ਼ਾਹ ਮੁਹੰਮਦ ਜੀ ਨੂੰ ਵੀ ਸਿੰਘ ਪਿਆਰੇ ਸਨ ਤੇ ਮੈਨੂੰ ਵੀ।


  • ਏਹ ਸ਼ੇਅਰ ਮੈਂ ਆਪਣੀ ਲਿਖੀ ਕਿਤਾਬ “ਪੰਜਾਬ ਦੀਆਂ ਵਾਰਾਂ" ਵਿਚ ਲਿਖਿਆ ਸੀ। ਪਰ ਪ੍ਰੋਫੈਸਰ ਗੰਡਾ ਸਿੰਘ ਜੀ ਨੇ ਹਕੀਕਤ ਦੀ ਵਾਰ ਆਦਿ ਵਾਰਾਂ ਇਕੱਠੀਆਂ ਕਰ ਕੇ ਏਹੋ ਨਾਂ ਰੱਖ ਮਾਰਿਆ।
    ੧੫੬