ਪੰਨਾ:ਸਿੱਖ ਤੇ ਸਿੱਖੀ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨਾਂ ਵੀ ਬੀਰ ਰਸ ਲਿਖਿਆ ਤੇ ਮੇਰਾ ਵੀ ਜੀਅ ਬੀਰ ਰਸ ਦਾ ਨਾਂ ਲਿਆਂ ਉਮਲ ਉਮਲ ਪੈਂਦਾ ਹੈ। ਓਹ ਵੀ ਦੇਸ਼ ਦੀ ਹਾਲਤ ਦੇਖ ਕੇ ਸੁਖੀ ਤੇ ਦੁਖੀ ਹੋਂਦੇ ਸਨ, ਮੈਂ ਵੀ ਦੇਸ ਦੇ ਦੁਖ ਸੁਖ ਨਾਲ ਰੋਣਾ ਤੇ ਹਸਣਾ ਚਾਹੁੰਦਾ ਹਾਂ । ਏਹਨਾਂ ਗੱਲਾਂ ਨੂੰ ਸਾਹਮਣੇ ਰੱਖ ਕੇ ਹੀ ਤੇ ਪ੍ਰੋਫੈਸਰ ਮੋਹਨ ਸਿੰਘ ਨੇ ਅਕਤੂਬਰ ਸੰਨ ਛਤਾਲੀ ਦੇ 'ਪੰਜ ਦਰਿਆ' ਦੇ ਪਰਚੇ ਵਿਚ ਮੇਰੀ ਆਖਰੀ ਵਾਰ ਉੱਤੇ ਨੋਟ ਦੇ ਦਿਆਂ, ਉਪਰਲੀਆਂ ਗੱਲਾਂ ਦੀ ਹਾਮੀ ਭਰਨੀ ਚਾਹੀ ਹੈ ।

ਇਕ ਦਿਨ ਮੈਂ ਪੰਜਾਬ ਸੈਫ਼ੇਟੇਰੀਏਟ ਲਾਹੌਰ ਵਿਚ ਗਿਆ । ਓਥੇ ਅਨਾਰਕਲੀ ਦੇ ਮਕਬਰੇ ਦਾ ਦਰਸ਼ਨ ਵੀ ਕੀਤਾ। ਉਸ ਜਗਾ,ਸਿਖ ਰਾਜ ਵੇਲੇ, ਜਨਰਲ ਵੈਨਤੂਰਾ ਰਹਿੰਦੇ ਸਨ, ਪਰ ਕਬਰ ਉਤੇ ਓਦੋਂ ਕਪੜਾ ਪਿਆ ਰਹਿੰਦਾ ਸੀ । ਹੁਣ ਦੀ ਸਰਕਾਰ ਨੇ ਕਬਰ ਨੂੰ ਇਕ ਬੰਨੇ ਕਟਕੇ, ਹਾਲ ਕਮਰਾ ਬਣਾ ਲਿਆ ਹੈ। ਏਥੇ ਕੁਝ ਤਸਵੀਰਾਂ ਤੇ ਪੁਰਾਣੇ ਕਾਗ਼ਜ਼ਾਤ ਹਨ । ਕੁਝ ਸਕੈਚ ਹਨ ਜਿਨ੍ਹਾਂ ਵਿਚੋਂ ਪੁਰਾਣੇ ਸਿੰਘ ਸਰਦਾਰਾਂ ਦੇ ਕਿਲ੍ਹਿਆਂ ਦੇ ਦਰਸ਼ਨ ਹੋਂਦੇ ਹਨ । ਏਹਨਾਂ ਨਾਲ ਹੀ, ਵੱਡੀਆਂ ਰੰਗਦਾਰ ਤਸਵੀਰਾਂ ਸਿੰਘਾਂ ਦੀਆਂ ਲੜਾਈਆਂ ਦੀਆਂ ਹਨ । ਏਹ ਯੂਰਪੀਅਨ ਆਰਟਿਸਟਾਂ ਦੀਆਂ ਖਿਚੀਆਂ ਹੋਈਆਂ ਹਨ, ਜੋ ਦਸਤੀ ਨਹੀਂ। (ਅਜਿਹੀਆਂ ਤਸਵੀਰਾਂ ਕਿਲੇ ਵਿਚ ਵੀ ਹਨ ।) ਇਹਨਾਂ ਤਸਵੀਰਾਂ ਨੂੰ ਦੇਖ ਕੇ ਸ਼ਾਹ ਮੁਹੰਮਦ ਦੇ ਸ਼ੇਅਰ ਯਾਦ ਆ ਗਏ । ਨਾਲ ਹੀ ਯਕੀਨ ਹੋ ਗਿਆ ਕਿ ਜੇ ਮੀਆਂ ਸ਼ਾਹ ਮੁਹੰਮਦ ਏਹ ਤਸਵੀਰਾਂ ਦੇਖ ਲੈਂਦੇ, ਤਾਂ ਏਹਨਾਂ ਦੇ ਟਾਕਰੇ ਦੀਆਂ ਤਸਵੀਰਾਂ,, ਅੱਵਲ ਤਾਂ ਆਪ ਕਲਮ ਤੋੜ ਕੇ, ਕੂਚੀ ਲੈਕੇ ਆਪਣਿਆਂ ਸ਼ੇਅਰਾਂ ਦੇ ਚਿਤ੍ਰ ਵਾਹੁੰਦੇ ਜਾਂ ਕਿਸੇ ਮੁਸੱਵਰ ਦਾ ਸੋ ਮਿੰਨਤ ਤਰਲਾ ਕਰਕੇ ਬਣਵਾਉਂਦੇ, ਕਿਉਕਿ ਮੂਰਤਾਂ ਹਰ ਦੇਸ ਦੀ ਅਸਲੀ ਬੋਲੀ ਹੋਂਦੀਆਂ ਹਨ ਤੇ ਕਿਲ੍ਹੇ ਆਦਿ ਦੀਆਂ ਤਸਵੀਰਾਂ ਵਿਚ ਅੰਗੇਜ਼ਾਂ ਦੀ ਬਹਾਦਰੀ ਦਾ ਹੀ ਦਰਸ਼ਨ ਹੋਂਦਾ ਹੈ । ਭਾਵੇਂ ਅੰਗ੍ਰੇਜ਼ਾਂ ਨੇ ਹਿਸਟਰੀਆਂ ਵਿਚ ਸਿੰਘਾਂ ਦੀ ਲੜਾਈ ਤੇ ਬੀਰਤਾ ਦੀ

੧੫੭