ਪੰਨਾ:ਸਿੱਖ ਤੇ ਸਿੱਖੀ.pdf/157

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚੋਖੀ ਦਾਦ ਦਿਤੀ ਹੈ, ਪਰ ਏਹਨਾਂ ਤਸਵੀਰਾਂ ਵਿਚ ਸਿੰਘਾਂ ਦਾ ਘੋੜਿਆਂ ਤੋਂ ਢਹਿਣਾ, ਫਰੰਗੀ ਦਾ ਵੱਟ ਕੇ ਵਾਰ ਕਰਨਾ ਤੇ ਸਿੰਘਾਂ ਦਾ ਦੋਫਾੜ ਹੋ ਜਾਣਾ, ਜ਼ਿਆਦਾ ਦਿਖਾਇਆ ਹੈ । ਏਹਨਾਂ ਚਿਤ੍ਰਾਂ ਦੇ ਚਿਤ੍ਰਕਾਰ ਵਿਚ ਓਹ ਖੁਲ੍ਹ-ਦਿਲੀ ਤੇ ਇਨਸਾਫ ਨਹੀਂ, ਜੋ ਮੀਆਂ ਸ਼ਾਹ ਮੁਹੰਮਦ ਨੇ ਆਪਣੀ ਰਚਨਾ ਵਿਚ ਦਿਖਾਇਆ ਹੈ । ਸ਼ਾਹ ਜੀ ਦੋਹਾਂ ਧਿਰਾਂ ਦੀ ਬਹਾਦਰੀ ਨੂੰ ਵਡਿਆਉਂਦੇ ਹਨ । ਅੰਗ੍ਰੇਜ਼ਾਂ ਦੇ ਵਧਦੇ ਹੱਬ ਬਾਰੇ ਲਿਖਦੇ ਹਨ:-

ਅਸਾਂ ਸ਼ਹਿਦ ਦੇ ਵਾਸਤੇ ਹੱਥ ਪਾਇਆ,
ਅਗੋਂ ਡੂਮਣਾ ਛਿੜੇ ਮੱਖੀਰ ਮੀਆਂ ।
ਘਰੋਂ ਗਏ ਫਰੰਗੀ ਦੇ ਮਾਰਨੇ ਨੂੰ,
ਬੇੜੇ ਤਪਾਂ ਤੇ ਸਭ ਖੁਹਾ ਆਏ ।
ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,
ਸਗੋਂ ਆਪਣਾ ਆਪ ਗਵਾ ਆਏ ।

ਏਹ ਹੈ ਪੰਜਾਬੀਆਂ ਦੇ ਤਹਿਜ਼ੀਬ । ਏਹ ਜੇ 'ਅਨਪੜਾਂ' ਦੀ ਅਕਲ ਦਾ ਚਮਤਕਾਰਾ ।
ਓਹਨਾਂ ਤਸਵੀਰਾਂ ਵਿਚ ਬੇਸ਼ਕ ਆਰਟ ਨੂੰ ਸਿਖਰ ਉਤੇ ਪੁਚਾਇਆ ਗਿਆ ਹੈ, ਪਰ ਓਹ ਸ਼ਾਹ ਜੀ ਦੀ ਰੂਹ ਲਈ ਬਲਦੀਆਂ ਚਿਖਾਂ ਹਨ । ਸ਼ਾਹ ਮੁਹੰਮਦ ਨੂੰ ਤੇ, ਤਾਂ ਠੰਢ ਪੈਣੀ ਹੈ, ਜੇ ਓਹਨਾਂ ਦਿਆਂ ਸ਼ੇਅਰਾਂ ਨੂੰ ਕੋਈ ਅਣਖੀ ਰੰਗੇ । ਸ਼ਾਹ ਸਾਹਿਬ ਦੀਆਂ ਕਲਮੀ ਤਸਵੀਰਾਂ ਤਾਂ ਤੋਂਕੋ:-

ਕਿਨੇ ਲਿਆਇ ਕੇ ਜਾਇ ਕੇ ਖਬਰ ਦਿੱਤੀ,
ਨੰਦਨ ਹੋ ਬੈਠੀ ਤੇਰੀ ਰੰਡ ਮੀਆਂ ।
ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,
ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ ।
ਆਈਆਂ ਪੜਤਲਾਂ ਬੀੜਕੇ ਤੋਪਖਾਨੇ,

੧੫੮