ਪੰਨਾ:ਸਿੱਖ ਤੇ ਸਿੱਖੀ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗੋਂ ਸਿੰਘਾਂ ਨੇ ਪਾਸਣੇ ਤੋੜ ਸੁੱਟੇ ।
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਬੰਨ੍ਹ ਸ਼ਸਤ੍ਰੀਂ ਤੋੜ ਵਿਛੋੜ ਸੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ ।

ਏਸ ਵੇਲੇ ਦੇ ਸਿਖ ਆਰਟਿਸਟਾਂ ਵਿਚੋਂ, ਸਰਦਾਰ ਸੋਭਾ ਸਿੰਘ ਤੇ ਮਾਸਟਰ ਗੁਰਦਿੱਤ ਸਿੰਘ ਕਵੀ ਜੀ ਦੇ ਦਿਲ ਦੀ ਆਸ ਪੂਰੀ ਕਰ ਸਕਦੇ ਹਨ । ਆਪ ਡਰਾਇੰਗ ਦੇ ਮਾਲਕ ਹਨ। ਘੋੜਿਆਂ ਦਾ ਮਚਣਾ, ਹਾਥੀਆਂ ਦਾ ਸਣੇ ਅੰਬਾਰੀਆਂ ਧਹਿ ਧਹਿ ਢਹਿਣਾ ਆਦਿ ਗੱਲਾਂ ਦਿਖਾਉਣਾ, ਡਰਾਇੰਗ ਦੇ ਉਸਤਾਦ ਦਾ ਹੀ ਕੰਮ ਹੈ । ਸਿੰਘਾਂ ਦਾ ਸ੍ਰੋਹੀਆਂ ਸੂਤ ਕੇ ਟੁਟਣਾ ਤੇ ਪਲਾਂ ਵਿਚ ਸੈਂਕੜਿਆਂ ਗੋਰਿਆਂ ਨੂੰ ਲੋਥਾਂ ਬਣਾ ਦਿਖਾਉਣਾ, ਗਰੁਪ ਬਣਾਉਣ ਵਾਲੇ ਮਾਸਟਰ ਦਾ ਹੀ ਕੰਮ ਹੈ। ਉਪਰਲੀਆਂ ਤਸਵੀਰਾਂ ਤਾਂ ਬਣ ਜਾਣਗੀਆਂ, ਪਰ ਸ਼ਾਹ ਮੁਹੰਮਦ ਦੇ ਹੇਠਲੇ ਹਉਕੇ ਦੀ ਤਸਵੀਰ ਕਿਹੜਾ ਮਾਈ ਦਾ ਲਾਲ ਬਣਾਏਗਾ:-

ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ, ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ।

ਏਥੇ ਮੁਸੱਵਰੀ ਤੇ ਕਵਿਤਾ ਦਾ ਅੱਡੋ ਅੱਡ ਰਾਹ ਹੋ ਜਾਂਦਾ ਹੈ।

ਏਸ ਸੂਰਜ (ਕਵੀ) ਦੀ ਕੜਕਦੀ ਧੁੱਪ ਮੁਸੱਵਰ ਵੀ ਪੂਰੀ ਤਰ੍ਹਾਂ ਨਹੀਂ ਦਿਖਾ ਸਕਦਾ ਤੇ ਮੈਂ ਤਾਂ ਹਾਂ ਹੀ ਕਿਹੜੇ ਬਾਗ ਦੀ ਮੂਲੀ । ਹਾਂ, ਮੈਂ ਸਿਰਫ ਏਸ ਸੂਰਜ ਨੂੰ ਮਜ਼ਮੂਨ ਦਾ ਅਰਘ ਦੇ ਸਕਦਾ ਹਾਂ ।

੧੫੯