ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਵਾਂਢੀਆਂ ਵਲ ਵੀ ਤੱਕੋ

ਇਕ ਤਾਂ ਹੈ ਹਸਦ,(ਈਰਖਾ, ਤੇ ਇਕ ਹੋਂਦਾ ਹੈ ਰਸ਼ਕ । ਰਸ਼ਕ ਵਿਚ ਫਾਇਦਾ ਹੋਂਦਾ ਹੈ, ਕਿਉਂਕਿ ਮਨ ਅਗਲੇ ਦੇ ਗੁਣ ਦੇਖ ਕੇ ਉਛਲਦਾ ਹੈ ਤੇ ਓਹਨਾਂ ਗੁਣਾਂ ਨੂੰ ਆਪਣੇ ਵਿਚ ਪੈਦਾ ਕਰਨਾ ਚਾਹੁੰਦਾ ਹੈ । ਇਸ ਲਈ ਜੇ ਬਹੁਤੀ ਦੂਰ ਨਹੀਂ ਜਾਣ ਜੋਗੇ, ਤਾਂ ਘਟੋ ਘਟ ਗਵਾਂਢੀਆਂ ਵਲ ਤਾਂ ਵੇਖੀਏ, ਮਤਾਂ ਓਹਨਾਂ ਦੇ ਗੁਣ ਹੀ ਮੋਹ ਲੈਣ ਤੇ ਸਾਨੂੰ ਕੋਈ ਹੋਰ ਜੀਵਨ ਜਾਚ ਆ ਜਾਵੇ, ਜਿਸ ਨਾਲ ਅਸੀਂ ਵੀ ਗੁਰੂ ਨਾਨਕ ਦੇ ਬਗੀਚੇ ਨੂੰ ਚੰਗੀ ਤਰ੍ਹਾਂ ਮਹਿਕਾ ਸਕੀਏ ਤੇ ਮਨੁਖਤਾ ਦੇ ਬਹਲ ਵਿਚ ਭਰ ਭਰ ਬੁੱਕ ਪਾ ਸਕੀਏ । 'ਹਮਸਾਏ ਮਾਂ ਪਿਉ ਜਾਏ’ ਹੋਂਦੇ ਹਨ ।' ਸਾਡੇ ਗਵਾਂਢੀ ਹਨ ਹਿੰਦੂ, ਮੁਸਲਿਮ ਤੇ ਈਸਾਈ। ਏਹਨਾਂ ਨਾਲ ਸਾਡੀ ਸਾਂਝ ਭਿਆਲੀ ਰਹੀ ਹੈ ਤੇ ਰਹਿਣੀ ਹੈ । ਅਸੀਂ ਏਹਨਾਂ ਤੋਂ ਕੁਝ ਸਿਖਣਾ ਹੈ । ਨਿਰਾ ਮੁਛਾਂ ਨੂੰ ਤਾਂ ਦੇ ਦੇ ਕੇ ਹੀ ਉਮਰ ਨਹੀਂ ਬਿਤਾਉਣੀ।

ਹਿੰਦੂ ਵੀਰ ਹਿੰਦ ਦੇ ਅਸਲੀ ਵਸਨੀਕ ਤਾਂ ਨਹੀਂ ਹਨ, ਪਰ ਏਹਨਾਂ ਆਪਣਾ ਨਾਂ ਏਥੇ ਆ ਕੇ ਹੀ ਚੰਗੀ ਤਰ੍ਹਾਂ ਚਮਕਾਇਆ । ਏਹਨਾਂ ਓਹ ਲਿਟ੍ਰੇਚਰ ਤਿਆਰ ਕੀਤਾ, ਜਿਸ ਨੂੰ ਵਿਰੋਧੀ ਵੀ ਦੇਖ ਕੇ ਦੰਗ ਰਹਿ ਗਏ । ਏਸ ਲਿਟਰ੍ਰੇਚਰ ਤੋਂ ਸਾਨੂੰ ਦਸਮੇਸ਼ ਜੀ ਨੇ ਲਾਭ ਪੁਚਾਉਣਾ ਚਾਹਿਆ ਸੀ, ਪਰ ਸਮੇਂ ਦੇ ਝਖੜਾਂ ਨੇ ਪੱਕਾ ਬਾਨ੍ਹਣੂ ਨ ਬੱਝਣ ਦਿਤਾ। ਫੇਰ ਵੀ ਓਹਨਾਂ ਨਿਰੀਆਂ ਚਵੀ ਅਵਤਾਰਾਂ ਦੀਆਂ ਕਥਾਂ ਹੀ ਨਹੀਂ ਸਨ ਸੁਣਾਈਆਂ, ਸਗੋਂ ਮੇਰੇ ਖਿਆਲ ਵਿਚ ਵਿਦਿਆ ਧਰ ਨਾਂ ਦੇ ਮਹਾਨ

੧੬੦