ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਹ ਤਾਂ ਸਗੋਂ ਇਕ ਅਕਹਿ ਹੁਲਾਰਾ ਦਿਵਾਉਂਦਾ ਹੈ । ਹਰ ਦੇਸ ਦਾ ਮਹਾਂ
ਕਵੀ ਸ਼ਿੰਗਾਰ ਰਸ ਲਿਖਦਾ ਹੈ । ਸਾਨੂੰ ਸ਼ਿੰਗਾਰ ਰਸ ਦਾ ਥਹੁ ਪਤਾ ਨਹੀਂ ।
ਪੀਰ ਮੁਰੀਦ ਦਾ ਪਿਆਰ ਬੁਲ੍ਹੇ ਤੇ ਸ਼ਾਹ ਅਨਾਇਤ ਕਾਦਰੀ ਦਾ
ਦਿਖਾ ਕੇ, ਇਹ ਸਾਬਤ ਕਰ ਦੇਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਨਾਲ
ਦ੍ਵੈਖ ਨਹੀਂ ।
ਭਾਈ ਨੰਦ ਲਾਲ ਦਾ ਸ਼ਿੰਗਾਰ ਵੀ ਅਨੋਖਾ ਹੈ । ਅਸੀਂ ਓਸ ਤੇ
ਖੁਲ੍ਹੇ ਦਿਲ ਨਾਲ ਕਲਮ ਚਲਾ ਸਕਦੇ ਹਾਂ ।
ਅਸੀਂ ਯਜ਼ੀਦ ਦੀ ਥਾਂ ਤੇ ਨੌਂ ਸਾਲੇ ਬੱਚੇ ਕੰਵਰ ਪਰਤਾਪ ਸਿੰਘ
ਦਾ ਸਿਰ ਲਾਹੁਣ ਵਾਲਿਆਂ ਦਾ ਨਾਂ ਲੈ ਸਕਦੇ ਹਾਂ । ਰਾਜਾ ਹੀਰਾ ਸਿੰਘ
ਦਾ ਨਾਂ ਲੈ ਸਕਦੇ ਹਾਂ, ਜਿਸ ਨੇ ਭਾਈ ਬੀਰ ਸਿੰਘ ਨੌਰੰਗਾਬਾਦੀਏ ਦੇ
ਤਕਰੀਬਨ ਸੱਤ ਸੌ ਸਾਥੀਆਂ ਨੂੰ ਬਿਨਾਂ ਲੜਾਈਓਂ, ਤੋਪਾਂ ਅਗੇ
ਉਡਵਾ ਦਿੱਤਾ।
ਲੂਣ ਹਰਾਮੀਆਂ ਲਈ ਗੰਗੂ, ਰਾਜਾ ਤੇਜਾ ਸਿੰਘ ਤੇ ਇਹਦੇ
ਸਾਥੀਆਂ ਦਾ,ਨਾਂ ਬਿਨਾਂ ਡਰ ਭਉ ਤੋਂ ਲੈ ਸਕਦੇ ਹਾਂ । ਏਸੇ ਤਰ੍ਹਾਂ ਉਪਮਾ
ਦ੍ਰਿਸਟਾਂਤ ਉਤਪ੍ਰੇਛਾ ਵਗੈਰਾ ਲਈ ਸਾਨੂੰ ਇਤਿਹਾਸਕ ਮੈਟਰ ਮਿਲ ਸਕਦਾ
ਹੈ ਤੇ ਗਿਣੀਆਂ ਗੱਲਾਂ ਤੋਂ ਵਧੇਰੇ ਅਗਾਂਹ ਜਾ ਕੇ ਨਵਾਂ ਰੰਗ ਲਿਆ
ਸਕਦੇ ਹਾਂ ।
ਸਾਨੂੰ ਹਿੰਦੁਸਤਾਨੀ ਤਾਰੀਖ਼ ਤੋਂ ਫਾਇਦਾ ਉਠਾਉਣਾ ਚਾਹੀਦਾ
ਹੈ ਤੇ ਹੋਰ ਬਾਹਰਲੀਆਂ ਮਿਸਾਲਾਂ ਤੋਂ ਵੀ ਮੁੰਹ ਫੇਰਨ ਦੀ ਲੜ ਨਹੀਂ।
ਪਰ ਏਹਦਾ ਇਹ ਮਤਲਬ ਨਹੀਂ ਕਿ ਅਸੀਂ ਆਪਣਾ ਯਕੀਨੀ
ਕਾਮਯਾਬੀ ਦੇਣ ਵਾਲਾ ਹਥਿਆਰ ਛੱਡਕੇ ਦਰ ਦਰ ਘੁੰਮੀਏ।
ਜੇ ਅਸੀਂ ਖਿਆਲੀ ਸ਼ਾਇਰੀ ਕਰਨੀ ਹੈ, ਤਾਂ ਸਾਨੂੰ "ਅਣਕਾ"
“ਛਾਇਆ ਗ੍ਰਹਿਣੀ" ਦੀ ਥਾਂ ਆਪਣੀਆਂ ਚੀਜ਼ਾਂ ਬਣਾਉਣੀਆਂ
ਪੈਣਗੀਆਂ। ਘੇਰਾ ਵੀ ਖੁਲ੍ਹ ਜਾਏਗਾ ਤੇ ਅਸਰ-ਪਾਊ ਰੰਗ ਆ ਜਾਵੇਗਾ।

--੦--


੧੮